ਸੁਖਪਾਲ ਆਧੁਨਿਕ ਤਕਨੀਕਾਂ ਨਾਲ ਕਰ ਰਿਹਾ ਖੇਤੀ
ਪਿਛਲੇ 3 ਸਾਲਾਂ ਤੋਂ ਪਰਾਲੀ ਨੂੰ ਨਹੀਂ ਲਗਾਈ ਅੱਗ
ਬਠਿੰਡਾ, 12 ਅਕਤੂਬਰ (ਲਖਵਿੰਦਰ ਸਿੰਘ ਗੰਗਾ)
ਜ਼ਿਲ੍ਹੇ ਦੇ ਪਿੰਡ ਮੁਹਾਲਾਂ ਦਾਅਗਾਂਹਵਧੂ ਕਿਸਾਨ ਸੁਖਪਾਲ ਸਿੰਘ ਪਿਛਲੇ 3 ਸਾਲਾਂ ਤੋਂ ਝੋਨੇ ਅਤੇ ਕਣਕ ਦੀਪਰਾਲੀ ਨੂੰ ਬਿਨਾਂ ਅੱਗ ਲਗਾਏ ਵੱਖ-ਵੱਖ ਤਰੀਕਿਆਂ ਤੇ ਆਧੁਨਿਕ ਤਕਨੀਕਾਂ ਨਾਲ ਖੇਤ ਵਿੱਚ ਵਾਹ ਕੇ ਮਿੱਟੀ ਦੀ ਸਿਹਤ ਨੂੰ ਬਣਾਏ ਰੱਖਣ ਤੋਂ ਇਲਾਵਾਵਾਤਾਵਰਣ ਦੀ ਸਾਂਭ-ਸੰਭਾਲ ਵਿੱਚ ਵਿਸ਼ੇਸ਼ ਯੋਗਦਾਨ ਪਾ ਕੇ ਫ਼ਸਲ ਤੋਂ ਵਧੇਰੇ ਝਾੜ ਪ੍ਰਾਪਤ ਕਰ ਰਿਹਾ ਹੈ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਖੇਤੀਬਾੜੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਹ ਕਿਸਾਨ ਲਗਭਗ 15 ਏਕੜ ਰਕਬੇਦਾ ਮਾਲਕ ਹੈ ਜਿਸ ਵਿਚੋਂ ਲਗਭਗ 8 ਏਕੜ ਵਿੱਚ ਝੋਨੇ ਦੀ ਕਾਸ਼ਤ ਕਰ ਰਿਹਾਹੈ ਤੇ ਪਰਾਲੀ ਦੀ ਸਾਂਭ–ਸੰਭਾਲ ਲਈ ਐਸਐਮਐਸ ਕੰਬਾਈਨ ਰਾਹੀਂ ਵਾਡੀਕਰਦਾ ਹੈ। ਇਸ ਉਪਰੰਤ ਕਿਸਾਨ ਰੋਟਾਵੇਟਰ ਦੀ ਮਦਦ ਨਾਲ ਪਰਾਲੀ ਨੂੰਮਿੱਟੀ ਚ ਮਿਲਾਉਦਾ ਹੈ ਅਤੇ ਫਿਰ ਵੱਖ-ਵੱਖ ਤਰੀਕਿਆਂ ਨਾਲ ਕਣਕ ਦੀਬਜਾਈ ਕਰਦਾ ਹੈ।
ਇਸ ਮੌਕੇ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਅਗਾਂਹਵਧੂ ਕਿਸਾਨ ਪਿਛਲੇ 3 ਸਾਲਾਂ ਤੋ ਮਿੱਟੀ ਦੀ ਉਪਜ ਤੇ ਮਿੱਤਰ ਕੀੜਿਆਂਦੀ ਗਿਣਤੀ ਵਿਚ ਵਾਧੇ ਲਈ ਦਾਣੇਦਾਰ ਜ਼ਹਿਰਾ ਦੀ ਵਰਤੋ ਵੀ ਨਹੀਂ ਕਰਦਾ। ਉਨ੍ਹਾਂ ਦੱਸਿਆ ਕਿ ਇੱਥੋਂ ਦੇ ਪਾਣੀ ਮਾੜੇ ਹੋਣ ਦੇ ਬਾਵਜੂਦ ਵੀ ਚੰਗਾ ਝਾੜ ਲੈਰਹੇ ਹਨ। ਉਨ੍ਹਾਂ ਦੱਸਿਆ ਕਿ ਪਰਾਲੀ ਮਿੱਟੀ ਚ ਮਿਲਾਉਣ ਨਾਲ ਪਾਣੀ ਦੀਖਪਤ ਵੀ ਘੱਟਦੀ ਹੈ ਜਿਸ ਨਾਲ ਖੇਤੀ ਖਰਚੇ ਘਟਾਉਣ ਦੇ ਨਾਲ–ਨਾਲ ਧਰਤੀਹੇਠਲੇ ਪਾਣੀ ਦੀ ਵੀ ਸੰਭਾਲ ਕਰ ਰਿਹਾ ਹੈ।
ਇਸ ਦੌਰਾਨ ਕਿਸਾਨ ਸੁਖਪਾਲ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਝੋਨੇ ਤੇ ਕਣਕ ਦੀ ਪਰਾਲੀ ਨੂੰ ਖੇਤ ਵਿੱਚ ਵਾਹੁਣ ਨਾਲਉਪਜਾਊ ਸ਼ਕਤੀ ਵਿੱਚ ਵਾਧਾ ਹੋਣ ਦੇ ਨਾਲ–ਨਾਲ ਝਾੜ ਵੀ ਵੱਧਦਾ ਹੈ। ਕਿਸਾਨਨੇ ਜ਼ਿਲ੍ਹੇ ਦੇ ਹੋਰਨਾਂ ਕਿਸਾਨਾਂ ਨੂੰ ਸੁਨੇਹਾ ਦਿੰਦਿਆ ਕਿਹਾ ਕਿ ਕਿਸਾਨਾਂ ਨੂੰ ਝੋਨੇਅਤੇ ਕਣਕ ਦੇ ਨਾੜ ਨੂੰ ਬਿਨਾਂ ਅੱਗ ਲਾਏ ਵਾਹ ਕੇ ਖੇਤ ਵਿੱਚ ਹੀ ਮਿਲਾ ਦੇਣਾਚਾਹੀਦਾ ਹੈ ਇਸ ਤਰਾਂ ਕਰਨ ਨਾਲ ਜ਼ਮੀਨ ਦੀ ਸਿਹਤ ਦੇ ਸੁਧਾਰ ਦੇ ਨਾਲ–ਨਾਲ ਵਾਤਾਵਰਨ ਨੂੰ ਸਵੱਛ ਰੱਖਣ ਵਿੱਚ ਵੀ ਯੋਗਦਾਨ ਪੈਂਦਾ ਹੈ।