You are currently viewing ਮਾਈਸਰਖਾਨਾ ਮੇਲਾ 11 ਅਕਤੂਬਰ ਨੂੰ : ਡਿਪਟੀ ਕਮਿਸ਼ਨਰ

ਮਾਈਸਰਖਾਨਾ ਮੇਲਾ 11 ਅਕਤੂਬਰ ਨੂੰ : ਡਿਪਟੀ ਕਮਿਸ਼ਨਰ

ਮਾਈਸਰਖਾਨਾ ਮੇਲਾ 11 ਅਕਤੂਬਰ ਨੂੰ : ਡਿਪਟੀ ਕਮਿਸ਼ਨਰ

ਬਠਿੰਡਾ, 6 ਅਕਤੂਬਰ (ਲਖਵਿੰਦਰ ਸਿੰਘ ਗੰਗਾ)

ਡਿਪਟੀ ਕਮਿਸ਼ਨਰ ਸ਼੍ਰੀ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲੇ ਦੀ ਤਹਿਸੀਲ ਤਲਵੰਡੀ ਸਾਬੋ ਦੇ ਪਿੰਡ ਮਾਈਸਰਖਾਨਾ ਵਿਖੇ ਸਾਲ ਵਿੱਚ 2 ਭਾਰੀ ਮੇਲੇ ਲਗਦੇ ਹਨ, ਜੋ ਕਿ ਇਸ ਵਾਰ 11 ਅਕਤੂਬਰ ਨੂੰ ਲੱਗ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਮੇਲੇ ਵਿੱਚ ਮਾਤਾ ਜੀ ਦੇ ਭਗਤ ਦਰਸ਼ਨਾਂ ਲਈ ਦੂਰੋਂ-ਦੂਰੋਂ ਆਉਂਦੇ ਹਨ। ਆਏ ਭਗਤਾਂ ਦੀ ਸੇਵਾ ਲਈ ਇਸ ਮੇਲੇ ਵਿੱਚ ਸ਼੍ਰੀ ਸਨਾਤਨ ਧਰਮ ਪੰਜਾਬ ਮਹਾਂਵੀਰ ਦਲ ਦੇ ਜ਼ਿਲਾ ਬਠਿੰਡਾ, ਮਾਨਸਾ, ਮੁਕਤਸਰ ਤੋਂ ਇਲਾਵਾ ਹਰਿਆਣੇ ਦੀਆਂ ਰੋੜੀ, ਡੱਬਵਾਲੀ, ਕਾਲਿਆਂਵਾਲੀ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਆਪਣੇ ਸੇਵਾ ਕੈਂਪ ਵੀ ਲਗਾਏ ਜਾਂਦੇ ਹਨ।