ਆਧੁਨਿਕ ਲੈਬੋਰੈਟਰੀ ਦਾ ਕੀਤਾ ਉਦਘਾਟਣ
ਬਠਿੰਡਾ, 6 ਅਕਤੂਬਰ (ਲਖਵਿੰਦਰ ਸਿੰਘ ਗੰਗਾ)
ਚੀਫ ਇੰਜੀਨੀਅਰ ਸ੍ਰੀ ਹਰਸਤਿੰਦਰਪਾਲ ਸਿੰਘ ਢਿੱਲੋਂ ਵੱਲੋਂ ਆਧੁਨਿਕ ਲੈਬੋਰੈਟਰੀ ਦਾ ਉਦਘਾਟਣ ਕੀਤਾ ਗਿਆ। 10 ਲੱਖ ਦੀ ਲਾਗਤ ਨਾਲ ਪੁਨਰ-ਨਿਰਮਾਣ ਕੀਤੀ ਇਹ ਲੈਬੋਰੈਟਰੀ ਹੈੱਡ ਵਾਟਰ ਵਰਕਸ ਭਾਗੂ ਰੋਡ ਬਠਿੰਡਾ ਵਿਖੇ ਸਥਾਪਿਤ ਕੀਤੀ ਗਈ ਹੈ। ਇਸ ਜ਼ਿਲਾ ਪੱਧਰੀ ਲੈਬੋਰੈਟਰੀ ਤੋਂ ਪੇਂਡੂ ਅਤੇ ਸ਼ਹਿਰੀ ਖੇਤਰ ਤੋਂ ਕੋਈ ਵੀ ਵਿਅਕਤੀ ਪੀਣ ਵਾਲੇ ਪਾਣੀ ਦੀ ਮੁਫਤ ਟੈਸਟਿੰਗ ਕਰਵਾ ਕੇ ਪਤਾ ਲਗਵਾ ਸਕਦਾ ਹੈ ਕਿ ਪਾਣੀ ਪੀਣਯੋਗ ਹੈ ਜਾਂ ਨਹੀਂ।
ਇਸ ਮੌਕੇ ਚੀਫ ਇੰਜੀਨੀਅਰ ਸ੍ਰੀ ਹਰਸਤਿੰਦਰਪਾਲ ਸਿੰਘ ਢਿੱਲੋਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਲੈਬੋਰੈਟਰੀ ਤੋਂ ਪੀਣ ਵਾਲੇ ਪਾਣੀ ਦੀ ਟੈਸਟਿੰਗ ਕਰਵਾ ਕੇ ਵੱਧ ਤੋਂ ਵੱਧ ਲਾਹਾ ਲਿਆ ਜਾਵੇ ਤਾਂ ਜੋ ਪੀਣ ਲਈ ਸਾਫ ਤੇ ਸ਼ੁੱਧ ਪਾਣੀ ਦੀ ਵਰਤੋਂ ਕੀਤੀ ਜਾ ਸਕੇ।
ਇਸ ਮੌਕੇ ਨਿਰਮਾਣ ਇੰਜੀਨੀਅਰ ਸ੍ਰੀ ਐਸ.ਕੇ. ਸ਼ਰਮਾ, ਕਾਰਜਕਾਰੀ ਇੰਜੀਨੀਅਰ ਸ੍ਰੀ ਅਮਿਤ ਕੁਮਾਰ, ਸ੍ਰੀ ਮਨਪ੍ਰੀਤ ਅਰਸ਼ੀ, ਕਾਰਜਕਾਰੀ ਇੰਜੀਨੀਅਰ , ਉਪ ਮੰਡਲ ਇੰਜੀਨੀਅਰ ਸ੍ਰੀ ਗੰਗਾ ਰਾਮ, ਸਹਾਇਕ ਇੰਜੀਨੀਅਰ ਸ੍ਰੀ ਪ੍ਰਗਟ ਸਿੰਘ, ਜੂਨੀਅਰ ਇੰਜੀਨੀਅਰ ਮੈਡਮ ਸ਼ਰਨਵੀਰ ਕੌਰ, ਕੈਮਿਸਟ ਸ੍ਰੀ ਅੰਮਿ੍ਰਤ ਲਾਲ ਬਾਂਸਲ ਅਤੇ ਵਿਭਾਗ ਨਾਲ ਸਬੰਧਤ ਉੱਪ ਮੰਡਲ ਇੰਜੀਨੀਅਰ ਅਤੇ ਜੂਨੀਅਰ ਇੰਜੀਨੀਅਰ ਆਦਿ ਹਾਜ਼ਰ ਸਨ।