ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਬਦਲਿਆ
ਚੰਡੀਗੜ੍ਹ, 4 ਅਕਤੂਬਰ (ਲਖਵਿੰਦਰ ਸਿੰਘ ਗੰਗਾ)
ਪੰਜਾਬ ਸਰਕਾਰ ਤੋਂ ਪਿਛਲੇ ਲੰਮੇ ਸਮੇਂ ਤੋਂ ਮੰਗ ਕਰਦੇ ਆ ਰਹੇ ਅਧਿਆਪਕਾਂ ਦੀ ਇਕ ਮੰਗ ਉਸ ਸਮੇਂ ਪੂਰੀ ਹੋ ਗਈ ਜਦੋਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਬਦਲੀ ਕਰ ਦਿੱਤੀ। ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦੇ ਹੋਏ ਵੀ ਬਦਲੀ ਦੀ ਮੰਗ ਕੀਤੀ ਜਾਂਦੀ ਰਹੀ ਹੈ, ਪਰ ਕੈਪਟਨ ਦੇ ਨਜ਼ਦੀਕੀ ਹੋਣ ਕਾਰਨ ਕੈਪਟਨ ਅਧਿਆਪਕਾਂ ਦੇ ਸੰਘਰਸ਼ ਨੂੰ ਅੱਖੋ ਪਰੋਖੇ ਕਰਦੇ ਰਹੇ। ਇਕ ਦਿਨ ਪਹਿਲਾਂ ਹੀ ਅਧਿਆਪਕ ਸਾਂਝੇ ਮੋਰਚੇ ਦੀ ਨਵੇਂ ਸਿੱਖਿਆ ਮੰਤਰੀ ਨਾਲ ਮੀਟਿੰਗ ਹੋਈ ਸੀ, ਜਿਸ ਵਿੱਚ ਇਹ ਮੁੱਖ ਮੰਗ ਰੱਖੀ ਗਈ ਸੀ। ਮੀਟਿੰਗ ਤੋਂ ਦੂਜੇ ਦਿਨ ਹੀ ਸਿੱਖਿਆ ਸਕੱਤਰ ਨੂੰ ਬਦਲ ਦਿੱਤਾ ਗਿਆ। ਉਨ੍ਹਾਂ ਦੀ ਥਾਂ ਹੁਣ ਅਜੌਏ ਕੁਮਾਰ ਨੂੰ ਸਿੱਖਿਆ ਸਕੱਤਰ ਲਗਾਇਆ ਗਿਆ ਹੈ।