ਹੁਣ ਤੱਕ 532738 ਵਿਅਕਤੀਆਂ ਦੇ ਲਏ ਗਏ ਕਰੋਨਾ ਸੈਂਪਲ : ਡਿਪਟੀ ਕਮਿਸ਼ਨਰ
ਬੀਤੇ 24 ਘੰਟਿਆਂ ਦੌਰਾਨ 2 ਕਰੋਨਾ ਪ੍ਰਭਾਵਿਤ ਵਿਅਕਤੀ ਠੀਕ ਹੋ ਕੇ ਪਰਤੇ ਘਰ
ਬਠਿੰਡਾ, 3 ਅਕਤੂਬਰ (ਲਖਵਿੰਦਰ ਸਿੰਘ ਗੰਗਾ)
ਜ਼ਿਲ੍ਹੇ ਅੰਦਰ ਕੋਵਿਡ-19ਤਹਿਤ ਹੁਣ ਤੱਕ ਕੁੱਲ 532738 ਸੈਂਪਲ ਲਏ ਗਏ, ਜਿਨਾਂ ਚੋਂ 41690 ਪਾਜੀਟਿਵ ਕੇਸ ਆਏ, ਜਿਸ ਚੋਂ 40642 ਕਰੋਨਾ ਪ੍ਰਭਾਵਿਤ ਮਰੀਜ਼ ਕਰੋਨਾ ਵਾਇਰਸ ਤੇ ਫ਼ਤਿਹ ਹਾਸਲ ਕਰਕੇ ਆਪੋ-ਆਪਣੇ ਘਰ ਵਾਪਸ ਪਰਤ ਗਏ। ਹੁਣ ਤੱਕ 1041ਕਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ 6ਕਰੋਨਾ ਪਾਜੀਟਿਵ ਘਰੇਲੂ ਇਕਾਂਤਵਾਸ ਵਿਚ ਹਨ।
ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਨਾਲ ਕਿਸੇ ਵੀ ਵਿਅਕਤੀ ਦੀ ਮੌਤ ਨਹੀਂ ਹੋਈ। ਇਸ ਤੋਂ ਇਲਾਵਾ ਬੀਤੇ 24 ਘੰਟਿਆਂ ਦੌਰਾਨ ਕਰੋਨਾ ਪ੍ਰਭਾਵਿਤ ਇੱਕ ਵੀ ਕੇਸ ਸਾਹਮਣੇ ਨਹੀਂ ਆਇਆ ਅਤੇ 2 ਕਰੋਨਾ ਪ੍ਰਭਾਵਿਤ ਵਿਅਕਤੀ ਠੀਕ ਹੋ ਕੇ ਆਪਣੇ ਘਰ ਪਰਤ ਗਏ ਹਨ। ਇਸ ਤੋਂ ਇਲਾਵਾ ਇਸ ਸਮੇਂ ਜ਼ਿਲੇ ਵਿੱਚ ਕੁੱਲ 7 ਕੇਸ ਐਕਟਿਵ ਹਨ।