ਜਿੰਨਾ ਨੇ ਮਾਵਾਂ ਦੀਆਂ ਕੁੱਖਾਂ ਰੋਲੀਆਂ ਉਹਨਾਂ ਨੂੰ ਪਹਿਰੇਦਾਰ ਨਹੀਂ ਬਣਾਇਆ ਜਾ ਸਕਦਾ: ਸਿੱਧੂ
ਪਟਿਆਲਾ, 29 ਸਤੰਬਰ (ਲਖਵਿੰਦਰ ਸਿੰਘ ਗੰਗਾ)
ਨਵਜੋਤ ਸਿੱਧੂ ਨੇ ਆਪਣੇ ਅਸਤੀਫੇ ਉਪਰੰਤ ਪ੍ਰਤੀਕਿਰਿਆ ਸਾਂਝੀ ਕਰਦਿਆਂ ਕਿਹਾ ਕਿ ਉਸ ਨੇ 17 ਸਾਲ ਦਾ ਸਿਆਸੀ ਸਫ਼ਰ ਇੱਕ ਮਕਸਦ ਨਾਲ ਕੀਤਾ, ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਕਰਨਾ, ਮੁੱਦਿਆਂ ਦੀ ਸਿਆਸਤ ਉੱਤੇ ਸਟੈਂਡ ਲੈ ਕੇ ਖੜਨਾ, ਇਹੀ ਮੇਰਾ ਧਰਮ ਸੀ, ਇਹੀ ਮੇਰਾ ਫਰਜ਼ ਸੀ, ਮੇਰੀ ਅੱਜ ਤੱਕ ਕਿਸੇ ਨਾਲ ਕੋਈ ਨਿੱਜੀ ਕਿਰ ਨਹੀਂ ਰਹੀ।”
ਨਵਜੋਤ ਸਿੰਘ ਸਿੱਧੂ ਨੇ ਆਪਣੇ ਅਸਤੀਫ਼ੇ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ।
ਉਨ੍ਹਾਂ ਨੇ ਅੱਗੇ ਕਿਹਾ, “ਨਾ ਹੀ ਮੈਂ ਨਿੱਜੀ ਲੜਾਈਆਂ ਲੜੀਆਂ ਹਨ, ਮੇਰੀ ਲੜਾਈ ਮੁੱਦਿਆਂ ਦੀ ਹੈ, ਮਸਲਿਆਂ ਦੀ ਹੈ ਅਤੇ ਪੰਜਾਬ ਪੱਖ ਇੱਕ ਏਜੰਡੇ ਦੀ ਹੈ, ਜਿਸ ‘ਤੇ ਮੈਂ ਬਹੁਤ ਦੇਰ ਦਾ ਖੜ੍ਹਾ ਰਿਹਾ।”
“ਅੱਜ ਜਦੋਂ ਮੈਂ ਦੇਖਦਾ ਕਿ ਮੁੱਦਿਆਂ ਨਾਲ ਸਮਝੌਤਾ ਹੋ ਰਿਹਾ, ਮੇਰਾ ਪ੍ਰਥਮ ਕਾਜ…ਉਹ ਕੰਮ ਕਰਨਾ ਜਿਸ ਲਈ ਪੰਜਾਬ ਦੇ ਲੋਕ ਸਭ ਤੋਂ ਦੁਖੀ ਨੇ, ਜਦੋਂ ਮੈਂ ਦੇਖਦਾ ਕਿ 6-6 ਸਾਲ ਪਹਿਲਾਂ ਜਿਨ੍ਹਾਂ ਬਾਦਲਾਂ ਨੂੰ ਕਲੀਨ ਚਿੱਟਾਂ ਦਿੱਤੀਆਂ, ਛੋਟੇ-ਛੋਟੇ ਮੁੰਡਿਆਂ ਉੱਤੇ ਤਸ਼ਦੱਦ ਕੀਤੇ, ਉਨ੍ਹਾਂ ਨੂੰ ਨੁਮਾਇੰਦਗੀ ਦਿੱਤੀ ਗਈ ਹੈ।”
“ਮੇਰੀ ਰੂਹ ਕਰਲਾਉਂਦੀ ਹੈ ਕਿ ਜਿਨ੍ਹਾਂ ਨੇ ਬਲੈਂਕੇਟ ਬੇਲਾਂ ਦਿੱਤੀਆਂ ਉਹ ਐਡਵੋਕੇਟ ਜਨਰਲ ਨੇ…ਜਿਹੜੇ ਲੋਕ ਮਸਲਿਆਂ ਦੀਆਂ ਗੱਲਾਂ ਕਰਦੇ ਸਨ, ਉਹ ਮਸਲੇ ਕਿੱਥੇ ਹਨ, ਉਹ ਸਾਧਨ ਕਿੱਥੇ ਹਨ, ਕੀ ਇਨ੍ਹਾਂ ਸਾਧਨਾਂ ਨਾਲ ਅਸੀਂ ਆਪਣੇ ਮੁਕਾਮ ਤੱਕ ਪਹੁੰਚਾਗੇ,।”