ਇੱਕ ਤੀਰ ਨਾਲ ਕਈ ਨਿਸ਼ਾਨੇ ਲਾ ਸਕਦੀ ਹੈ ਅਮਿਤ ਸ਼ਾਹ ਤੇ ਕੈਪਟਨ ਦੀ ਜੋੜੀ
ਦਿੱਲੀ 29 ਸਤੰਬਰ (ਲਖਵਿੰਦਰ ਸਿੰਘ ਗੰਗਾ)
ਮੁਲਕ ਦੀ ਰਾਜਧਾਨੀ ਦਿੱਲੀ ਵਿਖੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਦੇ ਸੀਨੀਅਰ ਨੇਤਾ ਤੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦੀ ਹੋਈ ਮਿਲਣੀ ਉਪਰੰਤ ਆਮ ਲੋਕਾਂ ਵਿੱਚ ਚਰਚਾ ਸ਼ੁਰੂ ਹੋ ਗਈ ਹੈ ਕਿ ਜੇਕਰ ਕੈਪਟਨ ਬੀਜੇਪੀ ਵਿਚ ਸ਼ਾਮਲ ਹੁੰਦੇ ਹਨ ਤਾਂ ਕੀ ਮੋਦੀ ਕੈਪਟਨ ਨੂੰ ਵੱਡੀ ਜਿੰਮੇਵਾਰੀ ਦਿੰਦਿਆਂ ਨਰਿੰਦਰ ਤੋਮਰ ਦੀ ਥਾਂ ਤੇ ਅਡਜੱਸਟ ਕਰ ਸਕਦੇ ਹਨ..ਇਸ ਨਾਲ . ਮੋਦੀ ਦੇ ਇਕ ਤੀਰ ਨਾਲ ਦੋ ਨਿਸ਼ਾਨੇ ਲਾ ਕੇ ਕਿਸਾਨੀ ਮਸਲਾ ਵੀ ਹਲ ਤੇ ਪੰਜਾਬ ‘ਚ ਬੀਜੇਪੀ ਨੂੰ ਵੀ ਆਕਸੀਜਨ ਮਿਲ ਜਾਏਗੀ….