You are currently viewing ਮੁੱਖ ਮੰਤਰੀ ਵੱਲੋਂ ਨਰਮਾ ਪੱਟੀ ਦਾ ਤੂਫਾਨੀ ਦੌਰਾ, ਗੁਲਾਬੀ ਸੁੰਡੀ ਦੇ ਹਮਲੇ ਨਾਲ  ਫਸਲਾਂ ਦੇ ਹੋਏ ਨੁਕਸਾਨ ਦਾ ਲਿਆ ਜਾਇਜ਼ਾ

ਮੁੱਖ ਮੰਤਰੀ ਵੱਲੋਂ ਨਰਮਾ ਪੱਟੀ ਦਾ ਤੂਫਾਨੀ ਦੌਰਾ, ਗੁਲਾਬੀ ਸੁੰਡੀ ਦੇ ਹਮਲੇ ਨਾਲ ਫਸਲਾਂ ਦੇ ਹੋਏ ਨੁਕਸਾਨ ਦਾ ਲਿਆ ਜਾਇਜ਼ਾ

ਮੁੱਖ ਮੰਤਰੀ ਵੱਲੋਂ ਨਰਮਾ ਪੱਟੀ ਦਾ ਤੂਫਾਨੀ ਦੌਰਾ, ਗੁਲਾਬੀ ਸੁੰਡੀ ਦੇ ਹਮਲੇ ਨਾਲ  ਫਸਲਾਂ ਦੇ ਹੋਏ ਨੁਕਸਾਨ ਦਾ ਲਿਆ ਜਾਇਜ਼ਾ

ਕੀੜਿਆਂ ਦੇ ਹਮਲੇ ਰੋਕਣ ਲਈ ਬੀਜ ਦੀ ਗੁਣਵੱਤਾ ਦੀ ਪਰਖ ਅਤੇਪ੍ਰਮਾਣਿਕਤਾ ਲਈ ਵੱਖ-ਵੱਖ ਥਾਵਾਂ ਉਤੇ ਲੈਬ ਸਥਾਪਤ ਕਰਨ ਦਾ ਐਲਾਨ

ਬਠਿੰਡਾ, 26 ਸਤੰਬਰ (ਲਖਵਿੰਦਰ ਸਿੰਘ ਗੰਗਾ)

          ਪੰਜਾਬ ਦੇ ਮੁੱਖ ਮੰਤਰੀ . ਚਰਨਜੀਤ ਸਿੰਘ ਚੰਨੀ ਨੇ ਐਲਾਨਕੀਤਾ ਕਿ ਸੂਬਾ ਸਰਕਾਰ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਫਸਲਾਂ ਦੇ ਹੋਏਨੁਕਸਾਨ ਲਈ ਨਰਮਾ ਉਤਪਾਦਕਾਂ ਨੂੰ ਢੁਕਵਾਂ ਮੁਆਵਜ਼ਾ ਦੇਵੇਗੀ

          ਮੁੱਖ ਮੰਤਰੀ ਨੇ ਅੱਜ ਉਪ ਮੁੱਖ ਮੰਤਰੀ . ਸੁਖਜਿੰਦਰ ਸਿੰਘਰੰਧਾਵਾ ਨਾਲ ਫਸਲਾਂ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਸੂਬੇ ਦੇਮਾਲਵੇ ਖਿੱਤੇ ਦੀ ਨਰਮਾ ਪੱਟੀ ਦਾ ਤੂਫਾਨੀ ਦੌਰਾ ਕੀਤਾ

          ਪਿੰਡ ਨਸੀਬਪੁਰਾ ਅਤੇ ਕਟਾਰ ਸਿੰਘ ਵਾਲਾ ਵਿਖੇ ਮੁੱਖ ਮੰਤਰੀ ਨੇਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਬੀਜ ਦੀਗੁਣਵੱਤਾ ਦੀ ਪਰਖ ਅਤੇ ਪ੍ਰਮਾਣਿਕਤਾ ਲਈ ਸੂਬਾ ਭਰ ਵਿਚ ਲੈਬ ਸਥਾਪਤਕਰਨ ਲਈ ਆਖਿਆ ਤਾਂ ਕਿ ਮੁੜ ਅਜਿਹੇ ਕੀਟ ਹਮਲੇ ਰੋਕੇ ਜਾ ਸਕਣ .ਚੰਨੀ ਨੇ ਅਧਿਕਾਰੀਆਂ ਨੂੰ ਬਿਹਤਰ ਕੀਟਨਾਸ਼ਕਾਂ ਮੁਹੱਈਆ ਕਰਵਾਉਣ ਲਈਹਰ ਹੀਲਾ ਵਰਤਣ ਲਈ ਕਿਹਾ ਤਾਂ ਕਿ ਕਿਸਾਨ ਦੀ ਬੇਸ਼ਕੀਮਤੀ ਫਸਲਕੀੜਿਆਂ ਦੇ ਹਮਲਿਆਂ ਤੋਂ ਬਚਾਈ ਜਾ ਸਕੇ

          ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਸੂਬਾ ਸਰਕਾਰਇਸ ਔਖੀ ਘੜੀ ਵਿਚ ਕਿਸਾਨਾਂ ਨਾਲ ਡਟ ਕੇ ਖੜ੍ਹੀ ਹੈ ਉਨ੍ਹਾਂ ਕਿਹਾ ਕਿਸਾਨਾਂਨੂੰ ਹੋਏ ਨੁਕਸਾਨ ਦਾ ਇਕਇਕ ਪੈਸਾ ਪੰਜਾਬ ਸਰਕਾਰ ਸਿੱਧਾ ਉਨ੍ਹਾਂ ਦੇਖਾਤਿਆਂ ਵਿਚ ਪਾਵੇਗੀ . ਚੰਨੀ ਨੇ ਅਧਿਕਾਰੀਆਂ ਨੂੰ ਸਰਵੇਖਣ ਦੀਪ੍ਰਕਿਰਿਆ ਛੇਤੀ ਤੋਂ ਛੇਤੀ ਮੁਕੰਮਲ ਕਰਨ ਲਈ ਆਖਿਆ ਤਾਂ ਕਿ ਕਿਸਾਨਾਂ ਨੂੰਢੁਕਵਾਂ ਮੁਆਵਜ਼ਾ ਦਿੱਤਾ ਜਾ ਸਕੇ

          ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਪਹਿਲਾ ਟੀਚਾ ਲੋੜੀਂਦੇਇਹਤਿਆਦੀ ਕਦਮਾਂ ਰਾਹੀਂ ਇਸ ਹਮਲੇ ਨੂੰ ਹੋਰ ਫੈਲਣ ਤੋਂ ਰੋਕਣਾ ਹੈ ਉਨ੍ਹਾਂ ਨੇਅਧਿਕਾਰੀਆਂ ਨੂੰ ਆਪਣੀ ਪੂਰੀ ਵਾਹ ਲਾ ਦੇਣ ਲਈ ਕਿਹਾ ਤਾਂ ਕਿ ਕਿਸਾਨਾਂਦਾ ਹੋਰ ਨੁਕਸਾਨ ਨਾ ਹੋਣ ਨੂੰ ਯਕੀਨੀ ਬਣਾਇਆ ਜਾ ਸਕੇ . ਚੰਨੀ ਨੇਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਸੰਕਟ ਦੀ ਇਸ ਘੜੀ ਵਿਚ ਉਨ੍ਹਾਂਦੇ ਹਿੱਤਾਂ ਦੀ ਰਾਖੀ ਲਈ ਪੂਰਨ ਤੌਰ ਉਤੇ ਵਚਨਬੱਧ ਹੈ

      ਇਸ ਤੋਂ ਪਹਿਲਾਂ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਅਤੇ ਉਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਦਾ ਇੱਥੋਂ ਦੀ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਖੇ ਪਹੁੰਚਣ ਤੇ ਮੌੜ ਦੇ ਵਿਧਾਇਕ ਸ. ਜਗਦੇਵ ਸਿੰਘ ਕਮਾਲੂ, ਵਿਧਾਇਕ ਸ਼੍ਰੀ ਪ੍ਰੀਤਮ ਸਿੰਘ ਕੋਟਭਾਈ, ਆਈ.ਜੀ. ਪੁਲਿਸ ਬਠਿੰਡਾ ਰੇਂਜ ਸ. ਜਸਕਰਨ ਸਿੰਘ, ਐਸਐਸਪੀ ਸ਼੍ਰੀ ਅਜੈ ਮਲੂਜਾ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਪਰਮਵੀਰ ਸਿੰਘ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ਼੍ਰੀ ਕੇ.ਕੇ. ਅਗਰਵਾਲ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ਼੍ਰੀ ਰਾਜਨ ਗਰਗ, ਡਿਪਟੀ ਮੇਅਰ ਸ਼੍ਰੀ ਹਰਮੰਦਰ ਸਿੰਘ, ਯੂਨੀਵਰਸਿਟੀ ਦੇ ਉੱਪ ਕੁਲਪਤੀ ਪ੍ਰੋਫੈਸਰ ਬੂਟਾ ਸਿੰਘ ਸਿੱਧੂ, ਰਜਿਸਟਰਾਰ ਡਾ਼ ਗੁਰਿੰਦਰਪਾਲ ਸਿੰਘ ਬਰਾੜ ਅਤੇ ਡਾਈਰੈਕਟਰ ਪਬਲਿਕ ਰਿਲੇਸ਼ਨਜ ਹਰਜਿੰਦਰ ਸਿੰਘ ਸਿੱਧੂ ਆਦਿ ਪ੍ਰਮੁੱਖ ਸ਼ਖਸ਼ੀਅਤਾਂ ਵਲੋਂ ਹਾਰਦਿਕ ਸਵਾਗਤ ਕੀਤਾ ਗਿਆ।