ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੁੜ ਰਾਹੁਲ ਗਾਂਧੀ ਨੇ ਦਿੱਲੀ ਬੁਲਾਇਆ
ਚੰਡੀਗਡ਼੍ਹ 24 ਸਤੰਬਰ (ਲਖਵਿੰਦਰ ਸਿੰਘ ਗੰਗਾ)
ਦੇਰ ਰਾਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਕੈਬਨਿਟ ਚ ਫੇਰਬਦਲ ਤੋਂ ਇਲਾਵਾ ਹੋਰ ਮੁੱਦਿਆਂ ਨੂੰ ਲੈ ਕੇ ਰਾਹੁਲ ਗਾਂਧੀ ਨਾਲ ਮੀਟਿੰਗ ਕਰਨ ਤੋਂ ਬਾਅਦ ਅੱਜ ਸਵੇਰੇ ਹੀ 4 ਵਜੇ ਵਾਪਿਸ ਆਏ ਸਨ,ਜਿਸ ਤੋਂ ਬਾਅਦ ਕਾਂਗਰਸ ਹਾਈ ਕਮਾਨ ਦੇ ਰਾਹੁਲ ਗਾਂਧੀ ਵੱਲੋਂ ਦੁਬਾਰਾ ਫਿਰ ਮੁੱਖ ਮੰਤਰੀ ਚੰਨੀ ਨੂੰ ਦਿੱਲੀ ਬੁਲਾਇਆ ਹੈ । ਸੂਤਰ ਦੱਸਦੇ ਹਨ ਕਿ ਅੱਜ ਹੋਈ ਸੁਨੀਲ ਜਾਖੜ ਦੀ ਰਾਹੁਲ ਗਾਂਧੀ ਨਾਲ ਮੀਟਿੰਗ ਤੋਂ ਬਾਅਦ ਹੋ ਸਕਦਾ ਜਿਹਡ਼ੀ ਰਾਤ ਮੁੱਖ ਮੰਤਰੀ ਚੰਨੀ ਤੇ ਕਾਂਗਰਸ ਹਾਈਕਮਾਨ ਨਾਲ ਮੰਤਰੀ ਮੰਡਲ ਦੀ ਸੂਚੀ ਫਾਈਨਲ ਕੀਤੀ ਸੀ ਉਸ ਵਿਚ ਕੋਈ ਬਦਲਾਅ ਹੋਵੇ ।