ਕਮਰਸ ਤੇ ਉਦਯੋਗ ਵਿਭਾਗ ਨੇ ਮਨਾਇਆ ਵਣਜ ਸਪਤਾਹ
ਬਠਿੰਡਾ, 24 ਸਤੰਬਰ (ਲਖਵਿੰਦਰ ਸਿੰਘ ਗੰਗਾ)
ਦੇਸ਼ ਦੀ ਆਜ਼ਾਦੀ ਦੀ 75ਵੀਂ ਵਰੇਗੰਢ ਦੇ ਸਬੰਧ ਵਿੱਚ ਕਰਵਾਏ ਜਾ ਰਹੇ ਆਜ਼ਾਦੀ ਦਾ ਅੰਮਿ੍ਰਤ ਮਹਾਂਉਤਸਵ ਦੇ ਸਬੰਧ ਵਿੱਚ ਸਰਕਾਰ ਦੇ ਕਮਰਸ ਤੇ ਉਦਯੋਗ ਵਿਭਾਗ ਵੱਲੋਂ ਮਨਾਏ ਜਾ ਰਹੇ ਵਣਜ ਸਪਤਾਹ ਦੇ ਸਬੰਧ ਵਿੱਚ ਜ਼ਿਲਾ ਉਦਯੋਗ ਕੇਂਦਰ ਵਿਖੇ ਸਮਾਗਮ ਕਰਵਾਇਆ ਗਿਆ।
ਵੱਖ-ਵੱਖ ਬੈਂਕਾਂ ਦੇ ਡਾਇਰੈਕਟਰ ਜਨਰਲ ਫੋਰਨ ਟਰੇਡ ਤੇ ਜ਼ਿਲੇ ਦੀਆਂ ਵੱਖ-ਵੱਖ ਉਦਯੋਗਿਕ ਐਸੋਸੀਏਸ਼ਨਾਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਦੀ ਪ੍ਰਧਾਨਗੀ ਜ਼ਿਲਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਸ੍ਰੀ ਪ੍ਰੀਤਮਹਿੰਦਰ ਸਿੰਘ ਬਰਾੜ ਵੱਲੋਂ ਕੀਤੀ ਗਈ।
ਇਸ ਦੌਰਾਨ ਡੀ.ਜੀ.ਐਫ.ਟੀ ਦੇ ਨੁਮਾਇੰਦੇ ਸ੍ਰੀ ਰਾਮ ਪ੍ਰਕਾਸ਼ ਨੇ ਵਿਭਾਗ ਵੱਲੋਂ ਐਕਸਪੋਰਟ ਕਰਨ ਦੇ ਚਾਹਵਾਨ ਉਦਯੋਗਪਤੀਆਂ ਲਈ ਚਲਾਈਆ ਜਾਂਦੀਆ ਸਕੀਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਨਲਾਈਨ ਪੋਰਟਲ ਤੇ ਅਪਲਾਈ ਕਰਨ ਨਾਲ ਐਕਸਪੋਰਟ ਦੇ ਲਾਈਸੰਸ ਹਾਸਲ ਕਰਨ ਲਈ ਸਮਾਂ ਕਾਫੀ ਘੱਟ ਲੱਗਦਾ ਹੈ। ਇਸ ਨਾਲ ਇਹ ਕੰਮ ਕਾਫੀ ਆਸਾਨ ਹੋ ਗਿਆ ਹੈ।
ਇਸ ਦੌਰਾਨ ਸਟੇਟ ਬੈਂਕ ਆਫ ਇੰਡੀਆ ਦੇ ਏ.ਜੀ.ਐਮ ਸ੍ਰੀ ਨਰਿੰਦਰ ਸ਼ਰਮਾਂ ਨੇ ਬੈਂਕ ਵੱਲੋਂ ਐਕਸਪੋਰਟਰਾਂ ਤੇ ਉਦਯੋਗਪਤੀਆਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਇਸ ਸਮਾਗਮ ਵਿੱਚ ਸ਼ਾਮਿਲ ਐਕਸਪੋਰਟ ਕਰ ਰਹੇ ਉਦਯੋਗਪਤੀਆਂ ਨੇ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਭਾਗ ਨੂੰ ਜਾਣੂ ਕਰਵਾਇਆ।
ਇਸ ਮੌਕੇ ਐਕਸਪੋਰਟ ਕਰ ਰਹੀਆਂ ਵੱਖ-ਵੱਖ ਉਦਯੋਗਿਕ ਇਕਾਇਆ ਵੱਲੋਂ ਆਪੋ-ਆਪਣੇ ਉਤਪਾਦਾਂ ਦੇ ਸਟਾਲ ਵੀ ਲਗਾਏ ਗਏ। ਇਸ ਸਮਾਗਮ ਵਿੱਚ ਐਲ.ਡੀ.ਐਮ ਸ੍ਰੀ ਨਰਾਇਣ ਸਿੰਘ, ਏ.ਜੀ.ਐਮ ਨਾਬਾਰਡ ਸ੍ਰੀ ਅੰਮਿਤ ਕੁਮਾਰ, ਬੀ.ਸੀ.ਸੀ ਆਈ ਪ੍ਰਧਾਨ ਸ੍ਰੀ ਰਾਮ ਪ੍ਰਕਾਸ਼, ਬਠਿੰਡਾ ਇੰਡਸਟਰੀਅਲ ਐਸੋਸੀਏਸ਼ਨ ਵੱਲੋਂ ਸ੍ਰੀ ਸੰਦੀਪ ਉਹਰੀ, ਕੂਲਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਬਿਕਰਮ ਲੱਕੀ ਅਤੇ ਉੱਘੇ ਉਦਯੋਗਪਤੀ ਸ੍ਰੀ ਅਸ਼ੋਕ ਕਾਂਸਲ ਅਤੇ ਸਪੋਰਟਕਿੰਗ ਇੰਡਸਟਰੀ ਵੱਲੋਂ ਸ੍ਰੀ ਰਜਿੰਦਰ ਪਾਲ ਸ਼ਾਮਿਲ ਹੋਏ।