ਪੁਲਿਸ ਦੇ ਲਾਠੀਚਾਰਜ ’ਚ ਜ਼ਖਮੀ ਕਿਸਾਨ ਸ਼ਹੀਦ
ਚੰਡੀਗੜ੍ਹ, 29 ਅਗਸਤ (ਲਖਵਿੰਦਰ ਸਿੰਘ ਗੰਗਾ)
ਬੀਤੇ ਦਿਨੀਂ ਹਰਿਆਣਾ ਪੁਲਿਸ ਵੱਲੋਂ ਕਰਨਾਲ ਵਿੱਚ ਕੀਤੇ ਲਾਠੀਚਾਰਜ ਦੌਰਾਨ ਜ਼ਖ਼ਮੀ ਹੋਏ ਕਿਸਾਨ ਸੁਸ਼ੀਲ ਕਾਜਲ ਦੀ ਮੌਤ ਹੋ ਗਈ। ਇਸਦੀ ਪੁਸਟੀ ਕਿਸਾਨ ਮੋਰਚਾ ਦੇ ਸੋਸਲ ਮੀਡੀਆ ਪੇਜ ਕਿਸਾਨ ਏਕਤਾ ਮੋਰਚਾ ਉਤੇ ਕੀਤੀ ਗਈ ਹੈ। ਸ਼ਹੀਦ ਕਿਸਾਨ ਸੁਸ਼ੀਲ ਕਾਜਲ ਪਿੰਡ ਰਾਏਪੁਰ ਜਾਟਾਨਾ ਦਾ ਰਹਿਣ ਵਾਲਾ ਸੀ। ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਦੌਰਾਨ ਉਸਦੇ ਸਿਰ ’ਤੇ ਜ਼ਿਆਦਾ ਸੱਟ ਲੱਗੀ ਸੀ। ਜਿਸ ਕਾਰਨ ਉਹ ਰਾਤ ਸ਼ਹੀਦ ਹੋ ਗਿਆ। ਕਿਸਾਨ ਆਗੂਆਂ ਅਨੁਸਾਰ ਸੁਸ਼ੀਲ ਢਾਈ ਏਕੜ ਜ਼ਮੀਨ ਦਾ ਮਾਲਕ ਸੀ ਤੇ ਕਿਸਾਨੀ ਸੰਘਰਸ਼ ਵਿਚ ਲੰਬੇ ਸਮੇਂ ਤੋਂ ਹਿੱਸਾ ਲੈਂਦਾ ਆ ਰਿਹਾ ਸੀ।