You are currently viewing ਗੁੰਮਸ਼ੁਦਾ ਬੱਚੀ ਨੂੰ ਕੀਤਾ ਵਾਰਸਾਂ ਹਵਾਲੇ : ਰਵਨੀਤ ਕੌਰ

ਗੁੰਮਸ਼ੁਦਾ ਬੱਚੀ ਨੂੰ ਕੀਤਾ ਵਾਰਸਾਂ ਹਵਾਲੇ : ਰਵਨੀਤ ਕੌਰ

ਗੁੰਮਸ਼ੁਦਾ ਬੱਚੀ ਨੂੰ ਕੀਤਾ ਵਾਰਸਾਂ ਹਵਾਲੇ : ਰਵਨੀਤ ਕੌਰ

ਬਠਿੰਡਾ, 27 ਅਗਸਤ (ਲਖਵਿੰਦਰ ਸਿੰਘ ਗੰਗਾ) 

ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ੍ਰੀਮਤੀ ਰਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਚਾਈਲਡ ਲਾਈਨ ਬਠਿੰਡਾ ਦੇ ਟੋਲ ਫਰੀ ਨੰਬਰ 1098 ਤੇ ਜਾਣਕਾਰੀ ਅਨੁਸਾਰ ਲਵਾਰਿਸ ਬੱਚੀ ਬੇਹੋਸੀ ਦੀ ਹਾਲਤ ਵਿੱਚ ਰੇਲਵੇ ਸਟੇਸ਼ਨ ਉੱਪਰ ਪਈ ਹੈ। ਕੁਆਰਡੀਨੇਟਰ ਸ੍ਰੀਮਤੀ ਸੁਮਨਦੀਪ ਕੌਰ ਤੇ ਚਾਈਲਡ ਚਾਈਲਡ ਲਾਈਨ ਦੀ ਟੀਮ ਵੱਲੋਂ ਉਕਤ ਬੱਚੀ ਨੂੰ ਰੈਸਕਿਊ ਕਰਨ ਉਪਰੰਤ ਸਰਕਾਰੀ ਹਸਪਤਾਲ ਬਠਿੰਡਾ ਵਿਖੇ ਮੈਡੀਕਲ ਜਾਂਚ ਕਰਵਾਈ ਗਈ ਤੇ ਥਾਣਾ ਜੀ.ਆਰ.ਪੀ ਬਠਿੰਡਾ ਵਿਖੇ ਡੀ.ਡੀ.ਆਰ ਦਰਜ ਕਰਵਾਈ ਗਈ।

ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਅੱਗੇ ਦੱਸਿਆ ਕਿ ਮੈਡੀਕਲ ਜਾਂਚ ਦੇ ਦੌਰਾਨ ਡਾਕਟਰਾਂ ਦੇ ਵੱਲੋਂ ਉਕਤ ਬੱਚੀ ਨੂੰ ਫਿਜੀਲਕਲੀ ਫਿੱਟ ਘੋਸ਼ਿਤ ਕੀਤਾ ਗਿਆ। ਇਸ ਦੇ ਉਪਰੰਤ ਉਕਤ ਬੱਚੀ ਨੂੰ ਬਾਲ ਭਲਾਈ ਕਮੇਟੀ, ਬਠਿੰਡਾ ਦੇ ਸਾਹਮਣੇ ਪੇਸ਼ ਕੀਤਾ ਗਿਆ ਤੇ ਡਾ. ਬਿਕਰਮਜੀਤ ਸਿੰਘ ਚੇਅਰਮੈਨ ਬਾਲ ਭਲਾਈ ਕਮੇਟੀ, ਬਠਿੰਡਾ ਦੇ ਵੱਲੋਂ ਆਰਜੀ ਤੌਰ ਤੇ ਸਖੀ ਸੈਂਟਰ, ਬਠਿੰਡਾ ਵਿਖੇ ਰੱਖਣ ਦੇ ਹੁਕਮ ਜਾਰੀ ਕੀਤੇ। ਚਾਈਲਡ ਲਾਈਨ ਟੀਮ ਦੇ ਵੱਲੋਂ ਬੱਚੀ ਦੀ ਕਾਊਸਲਿੰਗ ਕਰਨ ਉਪਰੰਤ ਬੱਚੀ ਨੇ ਆਪਣਾ ਨਾਮ ਮਨੀ (ਕਾਲਪਿਨਕ ਨਾਮ) ਦੱਸਿਆ ਤੇ ਆਪਣਾ ਪਤਾ ਹਿਸਾਰ ਹਰਿਆਣਾ ਦੱਸਿਆ। ਸ਼੍ਰੀਮਤੀ ਰਵਨੀਤ ਕੌਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਾਈਲਡ ਲਾਈਨ ਟੀਮ ਦੇ ਵੱਲੋਂ ਬੱਚੀ ਵੱਲੋਂ ਦੱਸੇ ਗਏ ਪਤੇ ਉਪੱਰ ਉਸ ਦੇ ਮਾਤਾ-ਪਿਤਾ ਦੀ ਪੜ੍ਹਤਾਲ ਕਰਨੀ ਸ਼ੁਰੂ ਕੀਤੀ। ਭਾਲ ਦੇ ਦੌਰਾਨ ਪਤਾ ਚੱਲਿਆ ਕਿ ਬੱਚੀ ਪਰਿਵਾਰ ਕੱਲ ਤੋਂ ਬੱਚੀ ਦੀ ਤਲਾਸ ਕਰ ਰਿਹਾ ਸੀ ਤੇ ਉਸ ਦੇ ਵਾਰਿਸਾਂ ਵਲੋਂ ਆਪਣੇ ਤੇ ਬੱਚੀ ਦੇ ਸਾਰੇ ਦਸ਼ਤਾਵੇਜ਼ ਪੇਸ਼ ਕੀਤੇ ਗਏ ਅਤੇ ਕਮੇਟੀ ਦੇ ਵੱਲੋਂ ਦਸ਼ਤਾਵੇਜ਼ ਦੀ ਪੜ੍ਹਤਾਲ ਕਰਨ ਉਪਰੰਤ ਬੱਚੀ ਨੂੰ ਉਸ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਗਿਆ।

ਇਸ ਮੌਕੇ ਸ੍ਰੀ ਰਾਕੇਸ਼ ਕੁਮਾਰ, ਸ੍ਰੀਮਤੀ ਸਾਮਲਤਾ ਲਾਟੀਕਾ, ਮੈਂਬਰ ਬਾਲ ਭਲਾਈ ਕਮੇਟੀ ਸ੍ਰੀਮਤੀ ਅਮਨ ਅਰੋੜਾ ਤੇ ਸ੍ਰੀ ਰਾਕੇਸ਼ ਕੁਮਾਰ ਗਾਰਗੀ ਅਤੇ ਮੈਂਬਰ ਜੁਵੇਨਾਇਲ ਜ਼ਸਟਿਸ ਬੋਰਡ ਬਠਿੰਡਾ ਆਦਿ ਹਾਜ਼ਰ ਸਨ।