You are currently viewing Seva Singh Sekhwan joins AAP

Seva Singh Sekhwan joins AAP

ਸੇਵਾ ਸਿੰਘ ਸੇਖਵਾਂ ਹੋਏ ਆਪ ‘ਚ ਸਾਮਲ

 ਕਿਹਾ ਕੇਜਰੀਵਾਲ ਦੇਸ਼ ਦਾ ਭਵਿੱਖ

ਚੰਡੀਗੜ੍ਹ, 26 ਅਗਸਤ (ਲਖਵਿੰਦਰ ਸਿੰਘ ਗੰਗਾ)

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਿੰਡ ਸੇਖਵਾਂ ਵਿਖੇ ਪਹੁੰਚ ਕੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਆਗੂ ਸੇਵਾ ਸਿੰਘ ਸੇਖਵਾਂ ਨੂੰ ਆਮ ਆਦਮੀ ਪਾਰਟੀ ਚ ਸ਼ਾਮਲ ਕਰ ਲਿਆ ਹੈ।ਇਸ ਮੌਕੇ ਸੇਵਾ ਸਿੰਘ ਸੇਖਵਾਂ ਨੇ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਨੂੰ ਘਰ ਪਹੁੰਚ ਕੇ ਹੌਸਲਾ ਦਿੱਤਾ ਜਦਕਿ ਮੇਰਾ ਇਨ੍ਹਾਂ ਤੇ ਕੋਈ ਅਹਿਸਾਨ ਨਹੀਂ ਹੈ। ਸਾਡੀਆਂ ਤਿੰਨ ਪੀੜ੍ਹੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਪਤ ਰਹੀਆਂ ਹਨ ਪਰ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵੀ ਬੰਦਾ ਮੇਰੀ ਖ਼ਬਰ ਲੈਣ ਲਈ ਨਹੀਂ ਆਇਆ । ਸੇਖਵਾਂ ਨੇ ਕਿਹਾ ਕਿ ਮੈ ਅੱਜ ਐਲਾਨ ਕਰਦਾ ਹਾਂ ਆਪਣੀ ਆਤਮਾ ਤੇ ਦਿਲ ਤੋ ਮੇਰੇ ਰਹਿੰਦੇ ਸਾਹਾਂ ਤਕ ਮੈਂ ਆਦਮੀ ਆਮ ਆਦਮੀ ਪਾਰਟੀ ਨਾਲ ਜੁੜ ਕੇ ਸੇਵਾ ਕਰਾਂਗਾ।