ਘਰ-ਘਰ ਰੁਜ਼ਗਾਰ ਮੁਹਿੰਮ ਤਹਿਤ ਕੈਂਪ 20 ਅਗਸਤ ਨੂੰ
ਬਠਿੰਡਾ, 19 ਅਗਸਤ (ਲਖਵਿੰਦਰ ਸਿੰਘ ਗੰਗਾ)
ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੇ ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਅਧੀਨ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਤੇ ਸਵੈ-ਰੋਜ਼ਗਾਰ ਦੇ ਕਾਬਿਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ, ਜਿਨਾਂ ਦਾ ਲਾਹਾ ਲੈ ਕੇ ਅਨੇਕਾਂ ਬੇਰੋਜ਼ਗਾਰ ਆਪਣੇ ਪੈਰਾਂ ਉੱਪਰ ਖੜੇ ਹੋਏ ਹਨ। ਸੂਬਾ ਸਰਕਾਰ ਦੇ ਇਸ ਮਿਸ਼ਨ ਨੂੰ ਜ਼ਿਲਾ ਪੱਧਰੀ ਰੋਜ਼ਗਾਰ ਦਫਤਰਾਂ ਜ਼ਰੀਏ ਤੇਜੀ ਨਾਲ ਸਫਲਤਾ ਵੱਲ ਲਿਜਾਇਆ ਜਾ ਰਿਹਾ ਹੈ ਤਾਂ ਜੋ ਵੱਧ ਤੋਂ ਵੱਧ ਯੋਗ ਬੇਰੋਜਗਾਰਾਂ ਨੂੰ ਰੋਜਗਾਰ ਦਿਵਾਇਆ ਜਾ ਸਕੇ। ਇਹ ਜਾਣਕਾਰੀ ਡਿਪਟੀ ਡਾਇਰੈਕਟਰ, ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ ਸ੍ਰੀ ਰਮੇਸ਼ ਚੰਦਰ ਖੁੱਲਰ ਨੇ ਸਾਂਝੀ ਕੀਤੀ।
ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਮੁਹਿੰਮ ਤਹਿਤ ਅਗਰਵਾਲ ਟਫਨਡ ਅਤੇ ਗਲਾਸ ਕੰਪਨੀ ਬਠਿੰਡਾ ਕੰਪਨੀ ਦੇ ਸਹਿਯੋਗ ਨਾਲ ਦਫਤਰੀ ਕੰਮ ਕਾਜ, ਸੇਲਜ਼ ਅਤੇ ਮਾਰਕਿੰਟਿਗ, ਸਟੋਰ ਇੰਚਾਰਜ, ਸੀ ਐਨ ਸੀ ਓਪਰੇਟਰ, ਵਾਸ਼ਿੰਗ, ਹੈਲਪਰ ਅਤੇ ਸਕਿਓਰਿਟੀ ਗਾਰਡ ਦੀਆਂ ਅਸਾਮੀਆਂ ਲਈ 20 ਅਗਸਤ 2021 ਨੂੰ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸਾਹਮਣੇ ਚਿਲਡਰਨ ਪਾਰਕ, ਸਿਵਲ ਲਾਈਨਜ਼, ਬਠਿੰਡਾ ਵਿਖੇ ਪਲੇਸਮੈਂਟ ਕਰਵਾਈ ਜਾ ਰਹੀ ਹੈ।
ਇਸ ਸਬੰਧੀ ਡਿਪਟੀ ਸੀ.ਈ.ਓ ਸ਼੍ਰੀ ਤੀਰਥਪਾਲ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਾਹਵਾਨ ਪੰਜਵੀਂ, ਅੱਠਵੀਂ, ਦਸਵੀਂ, ਬਾਰਵੀਂ, ਆਈ ਟੀ ਆਈ (ਇਲੈਕਟ੍ਰੀਕਲ), ਡਿਪਲੋਮਾ (ਇਲੈਕਟ੍ਰੀਕਲ), ਬੀ.ਟੈਕ (ਸਿਵਲ) ਅਤੇ ਡਿਗਰੀ ਪਾਸ ਉਮੀਦਵਾਰ ਭਾਗ ਲੈ ਸਕਦੇ ਹਨ। ਸਿਲੈਕਟ ਹੋਏ ਪ੍ਰਾਰਥੀਆਂ ਨੂੰ 9500 ਰੁ: ਤਨਖਾਹ ਪ੍ਰਤੀ ਮਹੀਨਾ ਮਿਲਣਯੋਗ ਹੋਵੇਗੀ। ਇਹ ਇੰਟਰਵਿਊ ਸਵੇਰੇ 9:30 ਵਜੇ ਸ਼ੁਰੂ ਕੀਤੀ ਜਾਵੇਗੀ। ਉਮੀਦਵਾਰ ਆਪਣੀ ਯੋਗਤਾ ਦੇ ਸਰਟੀਫਿਕੇਟ ਅਤੇ ਬਾਇਓਡਾਟਾ ਵਗੈਰਾ ਨਾਲ ਲੈ ਕੇ ਆਉਣਾ ਅਤੇ ਕੋਵਿਡ-19 ਦੇ ਮੱਦੇਨਜ਼ਰ ਮਾਸਕ ਪਾ ਕੇ ਆਉਣਾ ਯਕੀਨੀ ਬਣਾੳਣ। ਉਨਾਂ ਉਮੀਦਵਾਰਾਂ ਨੂੰ ਇਸ ਰੋਜ਼ਗਾਰ ਕੈਂਪ ਦਾ ਵੱਧ ਤੋਂ ਵੱਧ ਫਾਇਦਾਂ ਉਠਾਉਣ ਲਈ ਕਿਹਾ।