ਆਈ.ਐੱਚ.ਐੱਮ ਬਠਿੰਡਾ ਵਿਖੇ 75ਵਾਂ ਅਜ਼ਾਦੀ ਦਿਵਸ ਮਨਾਇਆ ਗਿਆ
ਬਠਿੰਡਾ, 17 ਅਗਸਤ (ਲਖਵਿੰਦਰ ਸਿੰਘ ਗੰਗਾ)
15 ਅਗਸਤ 2021 ਨੂੰ ਆਈ.ਐੱਚ.ਐੱਮ ਬਠਿੰਡਾ ਵਿਖੇ 75ਵਾਂ ਅਜ਼ਾਦੀ ਦਿਵਸ (ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ) ਮਨਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ੍ਰੀ ਨਿਕਾਸ ਕੁਮਾਰ, ਆਈ.ਏ.ਐੱਸ ਬਠਿੰਡਾ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਮੁੱਖ ਮਹਿਮਾਨ ਸ੍ਰੀ ਨਿਕਾਸ ਕੁਮਾਰ, ਆਈ.ਏ.ਐੱਸ ਬਠਿੰਡਾ , ਸ੍ਰੀ ਸਤੀਸ ਅਰੋੜਾ,(ਪ੍ਰਧਾਨ ਹੋਟਲ ਐਸੋਸੀਏਸ਼ਨ ਬਠਿੰਡਾ) ਸ੍ਰੀ ਐੱਸ.ਪੀ. ਦੁੱਗਲ (ਜੋਨਲ ਇੰਚਾਰਜ ਨਿਰੰਕਾਰੀ ਮਿਸ਼ਨ ਬਠਿੰਡਾ) ਸ੍ਰੀ ਰਾਮ ਪ੍ਰਕਾਸ਼ ਜਿੰਦਲ (ਪ੍ਰਧਾਨ ਇੰਡਸਟਰੀਅਲ ਗਰੋਥ ਸੈਂਟਰ) ਸ੍ਰੀਮਤੀ ਰਾਜਨੀਤ ਕੋਹਲੀ (ਪ੍ਰਿੰਸੀਪਲ ਆਈ.ਐੱਚ.ਐੱਮ ਬਠਿੰਡਾ) ਅਤੇ ਸ੍ਰੀ ਮਾਨ ਅਤੀਕ ਪ੍ਰਮਾਣਿਕ (ਹੈੱਡ ਆਫ ਡਿਪਾਰਟਮੈਂਟ ਆਈ.ਐੱਚ.ਐੱਮ ਬਠਿੰਡਾ) ਵੱਲੋਂ ਤਿਰੰਗਾ ਝੰਡਾ ਲਹਿਰਾਇਆ ਗਿਆ। ਇਸ ਮੌਕੇ ਸਾਰੇ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਰਾਸ਼ਟਰੀ ਗੀਤ ਗਾਇਆ ਗਾ ਕੇ ਤਿਰੰਗੇ ਨੂੰ ਸਲਾਮੀ ਦਿੱਤੀ ਗਈ। ਨਿਰੰਕਾਰੀ ਮਿਸ਼ਨ ਦੇ ਪ੍ਰੋਜੈਕਟ ਤਹਿਤ ਆਈ.ਐੱਚ.ਐੱਮ ਬਠਿੰਡਾ ਵਿੱਚ ਪੌਦੇ ਵੀ ਲਗਾਏ ਗਏ। ਭਾਰਤ ਸਰਕਾਰ ਦੇ ਸੈਰ ਸਪਾਟੇ ਅਧੀਨ ਚੱਲਦੇ ਪ੍ਰੋਗਰਾਮਾਂ ਦੇ ਤਹਿਤ ਟ੍ਰੇਨਿੰਗ ਲੈਣ ਵਾਲੇ 30 ਸਿਖਿਆਰਥੀਆਂ ਨੂੰ ਸ੍ਰੀ ਨਿਕਾਸ ਕੁਮਾਰ, ਆਈ.ਏ.ਐੱਸ ਬਠਿੰਡਾ ਅਤੇ ਡਾ. ਊਸਾ ਗੋਇਲ ਦੁਆਰਾ ਸਰਟੀਫ਼ਿਕੇਟ ਪ੍ਰਦਾਨ ਕੀਤੇ ਗਏ। ਇਸਦੇ ਨਾਲ ਹੀ ਇੰਸਟੀਚਿਟੀਊਟ ਵਿੱਚ ਚੱਲ ਰਹੇ ‘ਹੁਨਰ ਸੇ ਰੁਜ਼ਗਾਰ ਤੱਕ’ ਭਾਗ ਲੈ ਰਹੇ ਸਿਖਿਆਰਥੀਆਂ ਨੂੰ ਟੂਲ ਕਿੱਟ ਵੀ ਪ੍ਰਦਾਨ ਕੀਤੀ ਗਈ। ਪ੍ਰੋਗਰਾਮ ਕੋਆਰਡੀਨੇਟਰ ਸ੍ਰੀ ਰੀਤੂ ਗਰਗ ਨੇ ਦੱਸਿਆ ਕਿ ਆਈ.ਐੱਚ.ਐੱਮ ‘ਹੁਨਰ ਸੇ ਰੁਜ਼ਗਾਰ ਤੱਕ’ 500 ਘੰਟੇ ਅਤੇ ਈ.ਪੀ 150 ਘੰਟੇ ਦੀ ਟ੍ਰੇਨਿੰਗ ਭਾਰਤ ਸਰਕਾਰ ਦੇ ਸੈਰ ਸਪਾਟੇ ਅਧੀਨ ਟ੍ਰੇਨਿੰਗ ਮੁਫ਼ਤ ਦਿੱਤੀ ਜਾਂਦੀ ਹੈ। ਇਸ ਕੋਰਸ ਤੋਂ ਸਿਖਿਆਰਥੀ ਨੌਕਰੀ ਪ੍ਰਾਪਤ ਕਰਨ ਅਤੇ ਸਵੈ-ਰੋਜ਼ਗਾਰ ਲੈਣ ਦੇ ਯੋਗ ਹੋ ਜਾਂਦਾ ਹੈ। ਇਸ ਦੌਰਾਨ ਸ੍ਰੀ ਸਤੀਸ ਅਰੋੜਾ ਨੇ ਕੋਰਸ ਪੂਰਾ ਕਰ ਚੁੱਕੇ ਸਿਖਿਆਰਥੀਆਂ ਨੂੰ ਨੌਕਰੀ ਦਿਵਾਉਣ ਦਾ ਵਾਅਦਾ ਕੀਤਾ।