You are currently viewing One day training camp on kharif crops and straw management organized by Agriculture Department under Atma scheme

One day training camp on kharif crops and straw management organized by Agriculture Department under Atma scheme

ਖੇਤੀਬਾੜੀ ਵਿਭਾਗ ਵੱਲੋਂ ਆਤਮਾ ਸਕੀਮ ਅਧੀਨ ਸਾਉਣੀ ਦੀਆਂ ਫਸਲਾਂ ਅਤੇ ਪਰਾਲੀ ਪ੍ਰਬੰਧਨ ਸਬੰਧੀ ਇਕ ਰੋਜਾ ਟ੍ਰੇਨਿੰਗ ਕੈਂਪ ਆਯੋਜਿਤ

ਬਠਿੰਡਾ, 13 ਅਗਸਤ(ਲਖਵਿੰਦਰ ਸਿੰਘ ਗੰਗਾ)

ਮੁੱਖ ਖੇਤੀਬਾੜੀ ਅਫਸਰ ਡਾ. ਮਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਤਮਾ ਸਕੀਮ ਅਧੀਨ ਖੇਤੀ ਭਵਨ ਬਠਿੰਡਾ ਵਿਖੇ ਆਤਮਾ ਸਕੀਮ ਵਿੱਚ ਕੰਮ ਕਰਦੇ ਕਿਸਾਨ ਮਿੱਤਰਾਂ ਦਾ ਸਾਉਣੀ ਦੀਆਂ ਫਸਲਾਂ ਅਤੇ ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਇਕ ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ।
                ਇਸ ਟ੍ਰੇਨਿੰਗ ਪ੍ਰੋਗਰਾਮ ਨੂੰ ਡਾ. ਤੇਜਦੀਪ ਕੋਰ ਬੋਪਾਰਾਏ, ਪ੍ਰੋਜੈਕਟ ਡਾਇਰੈਕਟਰ ਆਤਮਾ ਬਠਿੰਡਾ ਨੇ ਦੋ ਭਾਗਾਂ ਸਵੇਰੇ ਅਤੇ ਸ਼ਾਮ ਵਿੱਚ ਵੰਡ ਕਰਕੇ ਕਰਵਾਇਆ ਤਾਂ ਜੋ ਕਿਸਾਨ ਮਿੱਤਰਾਂ ਨੂੰ ਸਹੀ ਅਤੇ ਸੁਚੱਜੇ ਢੰਗ ਨਾਲ ਟ੍ਰੇਨਿੰਗ ਕਰਵਾਈ ਜਾਵੇ। ਡਾ. ਬੋਪਾਰਾਏ ਨੇ ਦੱਸਿਆ ਕਿ ਜ਼ਿਲੇ ਵਿੱਚ ਆਤਮਾ ਸਕੀਮ ਅਧੀਨ 145 ਕਿਸਾਨ ਮਿੱਤਰ ਕੰਮ ਕਰ ਰਹੇ ਹਨ। ਟ੍ਰੇਨਿੰਗ ਵਿੱਚ ਸਟੇਜ ਸੰਚਾਲਨ ਕਰਦੇ ਡਿਪਟੀ ਪ੍ਰੋਜੈਕਟ ਡਾਇਰੈਕਟਰ ਆਤਮਾ ਡਾ. ਨਰਿੰਦਰ ਸਿੰਘ ਗੋਦਾਰਾ ਵੱਲੋ ਮੁੱਖ ਮਹਿਮਾਨ ਮੁੱਖ ਖੇਤੀਬਾੜੀ ਅਫਸਰ ਡਾ. ਮਨਜੀਤ ਸਿੰਘ,  ਟ੍ਰੇਨਿੰਗ ਦੇਣ ਵਾਲੇ ਖੇਤੀਬਾੜੀ ਮਾਹਰਾਂ ਅਤੇ ਕਿਸਾਨ ਮਿੱਤਰਾਂ ਦਾ ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਭਾਗ ਲੈਣ ’ਤੇ ਸਵਾਗਤ ਕੀਤਾ ਗਿਆ।
ਮੁੱਖ ਖੇਤੀਬਾੜੀ ਅਫਸਰ ਡਾ. ਮਨਜੀਤ ਸਿੰਘ ਵੱਲੋਂ ਕਿਸਾਨ ਮਿੱਤਰਾਂ ਨੂੰ ਦੱਸਿਆ ਗਿਆ ਕਿ ਝੋਨੇ ਦੀ ਸਿੱਧੀ ਬਿਜਾਈ ਅਤੇ ਪਰਾਲੀ ਪ੍ਰਬੰਧਨ ਅਤੇ ਕਿਸਾਨ ਮਿੱਤਰਾਂ ਦੀ ਮਹੱਤਤਾ ਬਾਰੇ ਦੱਸਿਆ ਗਿਆ ਕਿ ਆਤਮਾ ਸਕੀਮ ਅਧੀਨ ਕੰਮ ਕਰਦੇ ਕਿਸਾਨ ਮਿੱਤਰ ਖੇਤੀਬਾੜੀ ਵਿਭਾਗ ਅਤੇ ਕਿਸਾਨਾਂ ਵਿਚਕਾਰ ਇਕ ਕੜੀ ਦੇ ਤੌਰ ’ਤੇ ਕੰਮ ਕਰਦੇ ਹਨ। ਕਿਸਾਨ ਮਿੱਤਰ ਵਿਭਾਗ ਦੀਆ ਸਾਰੀਆਂ ਗਤੀਵਿਧੀਆਂ ਅਤੇ ਜਾਣਕਾਰੀ ਮੁਹੱਈਆ ਕਰਵਾਉਣ ਵਿੱਚ ਇਕ ਅਹਿਮ ਲਿੰਕ ਅਦਾ ਕਰਦੇ ਹਨ। ਇਸ ਦੇ ਨਾਲ ਹੀ ਡਾ. ਬੋਪਾਰਾਏ ਵੱਲੋਂ ਕਿਸਾਨ ਮਿੱਤਰਾਂ ਨੂੰ ਆਤਮਾ ਸਕੀਮ ਦੀਆਂ ਗਤੀਵਿਧੀਆਂ ਸਬੰਧੀ ਜਾਣੂ ਕਰਵਾਇਆ ਗਿਆ।
ਟ੍ਰੇਨਿੰਗ ਦੇ ਪਹਿਲੇ ਸੈਸ਼ਨ ਦੀ ਸ਼ੁਰੂਆਤ ਕਰਦਿਆਂ ਖੇਤੀਬਾੜੀ ਅਫਸਰ ਬਲਾਕ ਫੂਲ ਡਾ. ਜਗਦੀਸ਼ ਸਿੰਘ ਨੇ ਕਿਸਾਨ ਮਿੱਤਰਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਅਤੇ ਝੋਨੇ ਤੇ ਨਰਮੇ ਦੀ ਕਾਸ਼ਤ ਸਬੰਧੀ ਜਰੂਰੀ ਨੁਕਤਿਆਂ ਅਤੇ ਤਕਨੀਕਾਂ ਬਾਰੇ ਦੱਸਿਆ ਗਿਆ। ਇਸ ਦੇ ਨਾਲ ਹੀ ਉਹਨਾਂ ਵੱਲੋਂ ਕਿਸਾਨਾਂ ਦੁਆਰਾ ਪੁੱਛੇ ਗਏ ਸਵਾਲਾਂ ਅਤੇ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਆਉਂਦੀਆਂ ਸਮੱਸਿਆਵਾਂ ਦੇ ਹੱਲ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਟ੍ਰੇਨਿੰਗ ਦੌਰਾਨ ਡਾ. ਧਰਮਪਾਲ ਮੋਰੀਆ, ਬਲਾਕ ਖੇਤੀਬਾੜੀ ਅਫਸਰ ਸੰਗਤ ਨੇ ਕਿਸਾਨ ਮਿੱਤਰਾਂ ਨੂੰ ਨਰਮੇ ਦੀ ਫ਼ਸਲ ਦੀ ਕਾਸ਼ਤ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਦੇ ਸਾਰੇ ਸਵਾਲਾਂ ਦੇ ਸੰਤੋਸ਼ਜਨਕ ਜਵਾਬ ਵੀ ਦਿੱਤੇ।
ਇਸੇ ਤਰਾਂ ਟ੍ਰੇਨਿੰਗ ਦੇ ਦੂਜੇ ਸੈਸ਼ਨ ਦੀ ਸ਼ੁਰੂਆਤ ਕਰਦਿਆਂ ਖੇਤੀਬਾੜੀ ਅਫਸਰ ਬਲਾਕ ਮੋੜ ਡਾ. ਡੂੰਗਰ ਸਿੰਘ ਬਰਾੜ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਡਾ. ਬਰਾੜ ਨੇ ਕਿਸਾਨਾਂ ਨੂੰ ਦੱਸਿਆ ਕਿ ਧਰਤੀ ਹੇਠਲੇ ਪਾਣੀ ਦਾ ਸਤਰ ਬਹੁਤ ਥੱਲੇ ਜਾ ਰਿਹਾ ਹੈ। ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰਕੇ ਧਰਤੀ ਹੇਠਲੇ ਪਾਣੀ ਨੂੰ ਆਉਣ ਵਾਲੀ ਪੀੜੀ ਤੱਕ ਬਚਾ ਸਕਦੇ ਹਨ ਅਤੇ ਆਪਣੇ ਖਰਚੇ ਵੀ ਘੱਟ ਕਰ ਸਕਦੇ ਹਨ। ਕਿਸਾਨਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਪੁੱਛੇ ਗਏ ਸਵਾਲਾਂ ਅਤੇ ਸਮੱਸਿਆਵਾ ਸਬੰਧੀ ਵਧੀਆਂ ਢੰਗ ਨਾਲ ਜਵਾਬ ਦਿੱਤੇ ਗਏ।
ਇਸ ਦੌਰਾਨ ਸਹਾਇਕ ਖੇਤੀਬਾੜੀ ਇੰਜੀਨੀਅਰ(ਸੰਦ) ਬਠਿੰਡਾ ਸ਼੍ਰੀ ਗੁਰਜੀਤ ਵਿਰਕ ਨੇ ਕਿਸਾਨਾਂ ਨੂੰ ਖੇਤੀਬਾੜੀ ਮਸ਼ੀਨਰੀ ਅਤੇ ਪਰਾਲੀ ਪ੍ਰਬੰਧਨ ਸਬੰਧੀ  ਿਜਾਣਕਾਰੀ ਦਿੱਤੀ ਅਤੇ ਇਸ ਦੇ ਨਾਲ ਹੀ ਖੇਤੀਬਾੜੀ ਮਸ਼ੀਨਰੀ ’ਤੇ ਚੱਲ ਰਹੀ ਨਿੱਜੀ ਕਿਸਾਨ ਅਤੇ ਗਰੁੱਪਾਂ ਸਬੰਧੀ ਸਬਸਿਡੀ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਇਸ ਉਪਰੰਤ ਕੀਟ ਵਿਗਿਆਨੀ, ਕਿ੍ਰਸ਼ੀ ਵਿਗਿਆਨ ਕੇਂਦਰ ਬਠਿੰਡਾ ਡਾ. ਵਿਨੈ ਪਠਾਣੀਆ ਵੱਲੋਂ ਕਿਸਾਨਾਂ ਨੂੰ ਨਰਮੇ ਦੀ ਫਸਲ ਤੇ ਆਉਣ ਵਾਲੇ ਕੀੜੇ-ਮਕੌੜੇ ਖਾਸ ਕਰਕੇ ਚਿੱਟੀ ਮੱਖੀ, ਹਰਾ ਤੇਲਾ, ਗੁਲਾਬੀ ਸੁੰਡੀ, ਅਮਰੀਕਨ ਸੁੰਡੀ ਅਤੇ ਹੋਰ ਕੀੜੇ ਜਿੰਨਾਂ ਵੱਲੋਂ ਨਰਮੇ ਦੀ ਫਸਲ ਦਾ ਨੁਕਸਾਨ ਕੀਤਾ ਜਾਂਦਾ ਹੈ, ਉਸ ਬਾਰੇ ਕਿਸਾਨਾਂ ਨੂੰ ਪੀ.ਪੀ.ਟੀ. ਰਾਹੀ ਫੋਟੋਆਂ ਦਿਖਾ ਕੇ ਇਹਨਾਂ ਦੀ ਪਹਿਚਾਣ ਕਰਵਾਈ ਗਈ। ਉਹਨਾਂ ਵੱਲੋਂ ਇਹਨਾਂ ਦੇ ਕੰਟਰੋਲ ਸਬੰਧੀ ਗੈਰ ਰਸਾਇਣਕ ਅਤੇ ਲੋੜ ਪੈਣ ’ਤੇ ਰਸਾਇਣਕ ਦਵਾਈਆਂ(ਸਰਵ ਪੱਖੀ ਕੀਟ ਪ੍ਰਬੰਧਨ) ਬਾਰੇ ਦੱਸਿਆ ਗਿਆ। ਅੰਤ ਵਿੱਚ ਡਾ. ਨਰਿੰਦਰ ਸਿੰਘ ਗੋਦਾਰਾ ਵੱਲੋਂ ਮੁੱਖ ਖੇਤੀਬਾੜੀ ਅਫਸਰ ਬਠਿੰਡਾ, ਟ੍ਰੇਨਿੰਗ ਦੇਣ ਵਾਲੇ ਖੇਤੀਬਾੜੀ ਮਾਹਰਾਂ, ਆਤਮਾ ਸਟਾਫ ਦੇ ਬੀ.ਟੀ.ਐਮ/ਏ.ਟੀ.ਐਮ. ਅਤੇ ਕਿਸਾਨ ਮਿੱਤਰਾਂ ਦਾ ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਭਾਗ ਲੈਣ ’ਤੇ ਧੰਨਵਾਦ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਟ੍ਰੇਨਿੰਗ ਪ੍ਰੋਗਰਾਮ ਦਾ ਸਮੁੱਚਾ ਪ੍ਰਬੰਧ ਅਤੇ ਟ੍ਰੇਨਿੰਗ ਪ੍ਰੋਗਰਾਮ ਨੂੰ ਬਿਨਾਂ ਕਿਸੇ ਰੁਕਾਵਟ ਤੋਂ ਸਫਲਤਾਪੂਰਵਕ ਕਰਵਾਉਣ ਲਈ ਆਤਮਾ ਸਕੀਮ ਵਿੱਚ ਕੰਮ ਕਰਦੇ ਕੰਪਿਊਟਰ ਅਪਰੇਟਰ ਆਤਮਾ ਸ਼੍ਰੀ ਨਵਜੀਤ ਸਿੰਘ ਦਾ ਟ੍ਰੇਨਿੰਗ ਵਿੱਚ ਅਹਿਮ ਰੋਲ ਅਦਾ ਕਰਨ ਵਿੱਚ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।