ਗੁੰਮਸ਼ੁਦਾ ਬੱਚੇ ਗੋਬਿੰਦ ਨੂੰ ਕੀਤਾ ਵਾਰਿਸਾ ਹਵਾਲੇ: ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ
ਬਠਿੰਡਾ, 12 ਅਗਸਤ (ਲਖਵਿੰਦਰ ਸਿੰਘ ਗੰਗਾ)
ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ੍ਰੀਮਤੀ ਰਵਨੀਤ ਕੌਰ ਸਿੱਧੂ ਨੇ ਦੱਸਿਆ ਕਿ 11 ਅਗਸਤ 2021 ਨੂੰ ਬਾਲ ਭਲਾਈ ਕਮੇਟੀ ਕਾਨਪੁਰ, ਯੂਪੀ ਦੇ ਪੁਲਿਸ ਮੁਲਾਜਮਾਂ ਦੇ ਵੱਲੋਂ ਇੱਕ ਗੁੰਮਸ਼ੁਦਾ ਬੱਚਾ ਦਫਤਰ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ। ਉਕਤ ਬੱਚਾ ਦਿਮਾਗੀ ਤੌਰ ਤੇ ਦਿਵਿਆਯ ਹੋਣ ਕਾਰਨ ਆਪਣਾ ਸਹੀ ਪਤਾ ਦੱਸਣ ਵਿੱਚ ਅਸਮਰੱਥ ਸੀ। ਜ਼ਿਲ੍ਹਾਂ ਬਾਲ ਸੁਰੱਖਿਆ ਦਫਤਰ ਦੇ ਕਾਊਸਲਰ ਚੇਤਨ ਸਰਮਾਂ ਵੱਲੋਂ ਉਕਤ ਬੱਚੇ ਦੀ ਕਾਊਸਲਿੰਗ ਕੀਤੀ ਗਈ। ਕਾਊਂਸਲਿੰਗ ਦੌਰਾਨ ਬੱਚੇ ਨੇ ਆਪਣਾ ਨਾਮ ਗੋਬਿੰਦ ਦੱਸਿਆ ਤੇ ਘਰ ਦਾ ਪੱਕਾ ਪਤਾ ਬਾਬਾ ਬਕਾਲਾ ਪਾਸ ਪਿੰਡ ਭਲਾਈਪੁਰ ਡੋਗਰਾ ਦੱਸ ਰਿਹਾ ਸੀ।
ਬੱਚੇ ਨੇ ਦੱਸਿਆ ਕਿ ਮੇਰਾ ਮਾਤਾ ਪਿਤਾ ਸਕੂਲ ਵਿੱਚ ਕੰਮ ਕਰਦੇ ਹਨ। ਇਸ ਦੇ ਉਪਰੰਤ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਤਰਨਤਾਰਨ ਨਾਲ ਫੋਨ ਰਾਹੀ ਸੰਪਰਕ ਕੀਤਾ ਗਿਆ ਅਤੇ ਬੱਚੇ ਦੀ ਫੋਟੋ ਵੀ ਭੇਜੀ ਗਈ। ਉਨ੍ਹਾਂ ਦੱਸਿਆ ਕਿ ਬੱਚੇ ਦਾ ਪਿੰਡ ਬਹਾਦਰਪੁਰ ਲੱਧੜ ਤਹਿਸੀਲ ਖਡੂਰ ਸਹਿਬ ਅਤੇ ਜਿਲ੍ਹਾਂ ਤਰਨਤਾਰਨ ਹੈ। ਇਸ ਉਪਰੰਤ ਉਕਤ ਬੱਚੇ ਦੇ ਮਾਤਾ ਪਿਤਾ ਦੇ ਨਾਲ ਫੋਨ ਰਾਹੀ ਸਪੰਰਕ ਕੀਤਾ ਗਿਆ ਅਤੇ ਬੱਚੇ ਨੂੰ ਬਾਲ ਭਲਾਈ ਕਮੇਟੀ, ਬਠਿੰਡਾ ਦੇ ਹੁਕਮਾਂ ਨਾਲ ਆਰਜੀ ਤੌਰ ਤੇ ਇੱਕ ਦਿਨ ਲਈ ਚਿਲਡਰਨ ਹੋਮ ਫਾਰ ਬੁਆਏਜ਼, ਬਠਿੰਡਾ ਵਿਖੇ ਸਿਫਟ ਕੀਤਾ ਗਿਆ।
ਬੱਚੇ ਦੇ ਵਾਰਿਸਾ ਅਤੇ ਖਡੂਰ ਸਹਿਬ ਦੇ ਬਲਾਕ ਸਮੰਤੀ ਦੇ ਚੇਅਰਮੈਨ ਨਿਰਵੈਰ ਸਿੰਘ ਨੇ ਦੱਸਿਆ ਕਿ ਇਸ ਬੱਚੇ ਦੀ ਮਾਤਾ ਪਿਤਾ ਵੀ ਦਿਮਾਗੀ ਤੌਰ ਤੇ ਦਵਿਆਗ ਹਨ ਅਤੇ ਇਹ ਬੱਚਾ ਆਪਣੀ ਮਾਤਾ ਨਾਲ ਵਿਸਾਖੀ ਮੇਲਾ ਦੇਖਣ ਲਈ ਸ੍ਰੀ ਆਨੰਦਪੁਰ ਸਹਿਬ ਗਿਆ ਸੀ। ਸ੍ਰੀ ਆਨੰਦਪੁਰ ਸਹਿਬ ਤੋਂ ਦੋਨੋ ਇੱਕ ਦੂਜੇ ਤੋਂ ਅਲੱਗ ਹੋ ਗਏ ਸਨ ਅਤੇ ਬੱਚੇ ਦੀ ਮਾਤਾ ਦੋ ਮਹਿਨੇ ਬਾਅਦ ਘਰ ਵਾਪਿਸ ਆ ਗਈ ਅਤੇ ਬੱਚਾ ਭੇਦਭਰੇ ਹਲਾਤਾਂ ਵਿੱਚ ਕਾਨਪੁਰ ਯੂਪੀ ਪਾਹੁੰਚ ਗਿਆ ਅਤੇ ਉਹਨਾ ਵੱਲੋਂ ਇਸ ਬੱਚੇ ਦੀ ਦੀ ਭਾਲ ਸਬੰਧੀ ਅਖਵਾਰ ਅਤੇ ਟੀ.ਵੀ ਉੱਪਰ ਵੀ ਇਸਤਿਹਾਰ ਦਿੱਤੇ ਗਏ ਸਨ।ਬਾਲ ਭਲਾਈ ਕਮੇਟੀ, ਬਠਿੰਡਾ ਦੇ ਵੱਲੋਂ ਬੱਚੇ ਦੇ ਹਿੱਤਾਂ ਨੂੰ ਦੇਖਦੇ ਹੋਏ ਮਾਤਾ ਪਿਤਾ ਦੇ ਅਸਲ ਦਸ਼ਤਾਵੇਜ਼ ਦੇਖਣ ਤੋਂ ਬਾਅਦ ਉਕਤ ਬੱਚੇ ਨੂੰ ਉਸ ਦੇ ਵਾਰਿਸਾ ਦੇ ਹਵਾਲੇ ਕਰ ਦਿੱਤਾ ਗਿਆ।
ਇਸ ਮੌਕੇ ਬਾਲ ਭਲਾਈ ਕਮੇਟੀ ਦੇ ਚੇਅਰਮੈਨ ਡਾ. ਬਿਕਰਮਜੀਤ ਸਿੰਘ, ਸ੍ਰੀ ਰਾਕੇਸ਼ ਕੁਮਾਰ, ਸ੍ਰੀਮਤੀ ਸਾਮਲਤਾ ਲਾਟੀਕਾ, ਸ੍ਰੀਮਤੀ ਅਮਨ ਅਰੋੜਾ ਮੈਂਬਰ ਬਾਲ ਭਲਾਈ ਕਮੇਟੀ, ਬਠਿੰਡਾ ਅਤੇ ਡਾਂ ਫੁਲਿੰਦਰਪ੍ਰੀਤ ਅਤੇ ਸ੍ਰੀ ਰਾਕੇਸ਼ ਕੁਮਾਰ ਗਾਰਗੀ, ਮੈਂਬਰ ਜੁਵੇਨਾਇਲ ਜ਼ਸਟਿਸ ਬੋਰਡ ਤੇ ਬਾਲ ਭਲਾਈ ਕਮੇਟੀ ਦੇ ਸਾਬਕਾ ਚੇਅਰਮੈਨ ਸ੍ਰੀ ਬਿਕਰਮਜੀਤ ਗੁਪਤਾ ਆਦਿ ਹਾਜ਼ਰ ਸਨ।