ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂਖੇੜਾ ਦੇ ਕਾਤਲਾਂ ਦਾ ਪੁਲਿਸ ਨੂੰ ਮਿਲਿਆ ਸੁਰਾਗ
ਚੰਡੀਗੜ੍ਹ, 9 ਅਗਸਤ ( ਪਰਗਟ ਸਿੰਘ )
ਦੋ ਦਿਨ ਪਹਿਲਾਂ ਮੁਹਾਲੀ ਵਿੱਚ ਸੈਕਟਰ 71ਚ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਐੱਸਓਆਈ ਦੇ ਸਾਬਕਾ ਪ੍ਰਧਾਨ ਵਿੱਕੀ ਮਿੱਡੂਖੇੜਾ ਦੇ ਅਣਪਛਾਤੇ ਗੈਂਗਸਟਰਾਂ ਵੱਲੋਂ ਦਿਨ ਦਿਹਾੜੇ ਕਤਲ ਕਰ ਦੇਣ ਤੇ ਅਪਰਾਧਕ ਦੁਨੀਆ ਦੇ ਡਾਨ ਲਾਰੈਂਸ ਬਿਸ਼ਨੋਈ ਦੇ ਗਰੁੱਪ ਵੱਲੋਂ ਸੋਸ਼ਲ ਮੀਡੀਆ ਤੇ ਮੈਦਾਨ ਚ ਆਉਣ ਤੋਂ ਬਾਅਦ ਜਿਥੇ ਸ਼੍ਰੋਮਣੀ ਅਕਾਲੀ ਦਲ ਤੇ ਵੀ ਵੱਡੇ ਸਵਾਲ ਖੜ੍ਹੇ ਹੋ ਗਏ ਹਨ ,ਉਥੇ ਪੰਜਾਬ ਪੁਲੀਸ ਨੇ ਵਿੱਕੀ ਮਿੱਡੂਖੇੜਾ ਨੂੰ ਕਤਲ ਕਰਨ ਸਮੇਂ ਖੱਬੇ ਹੱਥ ਨਾਲ ਗੋਲੀ ਚਲਾਉਣ ਵਾਲੇ ਗੈਂਗਸਟਰ ਵਿਨੈ ਦਿਓੜਾ ਦੀ ਪਹਿਚਾਣ ਕਰ ਲਏ ਜਾਣ ਦੀ ਸੂਤਰਾਂ ਦੇ ਹਵਾਲੇ ਤੋਂ ਖਬਰ ਵਾਲੇ ਡਾਟਕਾਮ ਨੂੰ ਜਾਣਕਾਰੀ ਮਿਲੀ ਹੈ । ਸੀਸੀਟੀਵੀ ਵੀਡੀਓ ਚ ਕੈਦ ਹੋਈ ਫੋਟੋ ਦੇ ਆਧਾਰ ਤੇ ਗੈਂਗਸਟਰ ਵਿਨੈ ਦਿਓੜਾ ਵਾਸੀ ਕੋਟਕਪੂਰਾ ਦੀ ਸ਼ਨਾਖ਼ਤ ਕੀਤੀ ਗਈ ਦੱਸੀ ਜਾਂਦੀ ਹੈ ਤੇ ਇਹ ਗੈਂਗਸਟਰ ਲਵੀ ਦਿਓੜਾ ਦਾ ਭਰਾ ਹੈ, ਜਿਸ ਦਾ ਪਹਿਲਾਂ ਹੀ ਗੈਂਗਵਾਰ ਚ ਲਾਰੈਂਸ ਬਿਸ਼ਨੋਈ ਗਰੁੱਪ ਵੱਲੋਂ ਕਤਲ ਕਰ ਦਿੱਤੇ ਜਾਣ ਦੀ ਸੂਚਨਾ ਹੈ । ਸੂਤਰ ਇਹ ਵੀ ਦੱਸਦੇ ਹਨ ਕੇ ਦਿਨ ਰਾਤ ਕਰਕੇ ਕਤਲ ਦੀ ਗੁੱਥੀ ਸੁਲਝਾਉਣ ਨੂੰ ਲੱਗੀ ਪੰਜਾਬ ਪੁਲੀਸ ਵਾਰਦਾਤ ਚ ਵਰਤੀ ਗਈ ਆਈ ਟਵੰਟੀ ਕਾਰ ਦੀ ਵੀ ਸ਼ਨਾਖਤ ਕੀਤੀ ਹੈ ।ਜਿਸ ਉਤੇ ਜਾਅਲੀ ਨੰਬਰ ਲਗਾਇਆ ਗਿਆ ਸੀ ਅਤੇ ਓਂਹ ਕਾਰ ਮੋਹਾਲੀ ਦੇ ਇਕ ਪਿੰਡ ਦੀ ਹੈ ਜੋ ਕਿ ਕਿ ਐਚਡੀਐਫਸੀ ਬੈਂਕ ਚੋਂ ਲੋਨ ਤੇ ਇਕ ਆਨਲਾਈਨ ਟੈਕਸੀ ਕੰਪਨੀ ਚ ਲਗਾਈ ਗਈ ਸੀ ।
ਉੱਧਰ ਦੂਜੇ ਪਾਸੇ ਪੰਜਾਬ ਪੁਲੀਸ ਨੇ ਵਿੱਕੀ ਮਿੱਡੂਖੇੜਾ ਦੇ ਕਤਲ ਕੁਨੈਕਸ਼ਨ ਗੈਂਗਸਟਰ ਰਾਣਾ ਕੰਦੋਵਾਲੀਆ ਜਿਸਦਾ ਬਿੱਟੂ ਮਿੱਡੂਖੇੜਾ ਤੋਂ ਦੋ ਦਿਨ ਪਹਿਲਾਂ ਗੈਂਗਵਾਰ ਦੌਰਾਨ ਕਤਲ ਕੀਤਾ ਗਿਆ ਸੀ ਦੇ ਕਾਤਲ ਨੂੰ ਵੀ ਅੰਮ੍ਰਿਤਸਰ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਦੀ ਸੂਚਨਾ ਮਿਲੀ ਹੈ । ਦੱਸਿਆ ਜਾਂਦਾ ਹੈ ਕਿ ਰਾਣਾ ਕੰਦੋਵਾਲੀਆ ਦੇ ਕਤਲ ਦਾ ਬਦਲਾ ਲੈਣ ਲਈ ਬੰਬੀਹਾ ਗਰੁੱਪ ਵੱਲੋਂ ਲਾਰੈਂਸ ਬਿਸ਼ਨੋਈ ਗਰੁੱਪ ਦੇ ਵਿੱਕੀ ਮਿੱਡੂਖੇੜਾ ਨੂੰ ਕਦਰ ਕਰਨ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਅਾ ਤੇ ਲਈ ਸੀ ਜਦਕਿ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਲਾਰੈਂਸ ਬਿਸ਼ਨੋਈ ਦਿਨਾਂ ਤੇ ਬਣੇ ਫੇਸਬੁੱਕ ਪੇਜ ਤੋਂ ਜਿੱਥੇ ਲਾਰੈਂਸ ਬਿਸ਼ਨੋਈ ਨਾਲ ਵਿੱਕੀ ਮਿੱਡੂਖੇੜਾ ਦੀ ਫੋਟੋ ਪਾ ਕੇ ਪੋਸਟ ਸ਼ੇਅਰ ਕੀਤੀ ਉੱਥੇ ਨਾਲ ਹੀ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਵੀ ਪੋਸਟ ਪਾਈ ਗਈ। ਹੁਣ ਵੱਡਾ ਡਰ ਇਹ ਬਣਿਆ ਹੈ ਕਿ ਦੋਨੇਂ ਵੱਡੇ ਗੈਂਗਸਟਰ ਗਰੁੱਪ ਆਹਮੋ ਸਾਹਮਣੇ ਹੋ ਗਏ ਹਨ । ਆਉਣ ਵਾਲੇ ਦਿਨਾਂ ਚ ਪੰਜਾਬ ਦੇ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ ਕਿਉਂਕਿ ਦੋਵੇਂ ਗੈਂਗਸਟਰ ਗਰੁੱਪਾਂ ਦੀ ਲੜਾਈ ਚ ਜਿੱਥੇ ਇਨ੍ਹਾਂ ਦੀਆਂ ਆਪਸੀ ਗੈਂਗਵਾਰ ਘਟਨਾਵਾਂ ਵਧਣਗੀਆਂ ਉੱਥੇ ਕਈ ਰਾਜਨੀਤਕ ਚਿਹਰੇ ਵੀ ਨੰਗੀ ਹੋ ਸਕਦੇ ਹਨ ।