You are currently viewing ਰੁੱਸੇ ਕਾਂਗਰਸੀਆਂ ਨੂੰ ਮਨਾਉਣ ਲਈ ਕਾਰਜਕਾਰੀ ਪ੍ਰਧਾਨ ਪਵਨ ਗੋਇਲ ਪਹੁੰਚੇ ਰਾਜੇਸ਼ ਕੁਮਾਰ ਗਰਗ ਦੇ ਘਰ

ਰੁੱਸੇ ਕਾਂਗਰਸੀਆਂ ਨੂੰ ਮਨਾਉਣ ਲਈ ਕਾਰਜਕਾਰੀ ਪ੍ਰਧਾਨ ਪਵਨ ਗੋਇਲ ਪਹੁੰਚੇ ਰਾਜੇਸ਼ ਕੁਮਾਰ ਗਰਗ ਦੇ ਘਰ

 

ਰੁੱਸੇ ਕਾਂਗਰਸੀਆਂ ਨੂੰ ਮਨਾਉਣ ਲਈ ਕਾਰਜਕਾਰੀ ਪ੍ਰਧਾਨ ਪਵਨ ਗੋਇਲ ਪਹੁੰਚੇ ਰਾਜੇਸ਼ ਕੁਮਾਰ ਗਰਗ ਦੇ ਘਰ

ਹਰਚਰਨ ਸਿੰਘ ਬਰਾੜ ਸੋਥਾ ਨੇ ਫੜ੍ਹੀ ਰਾਜੇਸ਼ ਕੁਮਾਰ ਗਰਗ ਦੀ ਬਾਂਹ

ਸ੍ਰੀ ਮੁਕਤਸਰ ਸਾਹਿਬ, 9 ਅਗਸਤ ( ਪਰਗਟ ਸਿੰਘ )

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰੰਘ ਸਿੱਧੂ ਦੇ ਚਾਰ ਨਵਨਿਯੁਕਤ ਕਾਰਜਕਾਰੀ ਪ੍ਰਧਾਨਾਂ ਵਿੱਚੋਂ ਪਵਨ ਗੋਇਲ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਰਾਜੇਸ਼ ਕੁਮਾਰ ਗਰਗ ਜਰਨਲ ਸਕੱਤਰ (ਆਰ.ਡੀ.ਸੀ) ਪੰਜਾਬ‌ ਪ੍ਰਦੇਸ਼ ਕਾਂਗਰਸ ਕਮੇਟੀ ਦੇ ਘਰ ਪਹੁੰਚੇ। ਇਸ ਮੌਕੇ ਰਾਜੇਸ਼ ਗਰਗ ਦੇ ਘਰ 40 ਮਿੰਟ ਦੀ ਬੰਦ ਕਮਰਾ ਮੀਟਿੰਗ ਹੋਈ ਜਿਸ ਵਿੱਚ ਜਿਲ੍ਹਾ ਪ੍ਰਧਾਨ ਹਰਚਰਨ ਸਿੰਘ ਬਰਾੜ ਸੋਥਾ, ਸੀਨੀਅਰ ਆਗੂ ਜੱਸਲ ਸਿੰਘ ਰਹੂੜਿਆਂ ਵਾਲੀ, ਰਣਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਸੇਵਾ ਦਲ ਕਾਂਗਰਸ ਲੀਡਰਸ਼ਿਪ ਮੌਜੂਦ ਸੀ।

ਮੀਟਿੰਗ ਦੌਰਾਨ ਰਾਜੇਸ਼ ਕੁਮਾਰ ਗਰਗ ਨੇ ਪ੍ਰਧਾਨ ਪਵਨ ਗੋਇਲ ਨਾਲ ਆਪਣੇ ਗਿਲ੍ਹੇ-ਸ਼ਿਕਵੇ ਸਾਂਝੇ ਕੀਤੇ ਅਤੇ ਆਪਣੇ ਕੰਮਾਂ ਵਿੱਚ ਆ ਰਹੀਆਂ ਪ੍ਰੇਸ਼ਾਨੀਆਂ ਬਾਰੇ ਜਾਣੂ ਕਰਵਾਇਆ। ਰਾਜੇਸ਼ ਕੁਮਾਰ ਗਰਗ ਨੇ ਆਖਿਆ ਕਿ ਕਾਂਗਰਸ ਸਰਕਾਰ ਹੋਣ ਦੇ ਬਾਵਜੂਦ ਵੀ ਸਾਨੂੰ ਕੋਈ ਵੀ ਕੰਮ ਕਰਦਿਆਂ ਸਮੱਸਿਆਵਾਂ ਦਾ ਸਾਹਮਣਾਂ ਕਰਨਾ ਪੈਂਦਾ ਸੀ। ਜਿਸ ਕਰਕੇ ਅਸੀਂ ਕਾਫੀ ਸਮੇਂ ਤੋਂ ਨਰਾਜ਼ ਬੈਠੇ ਸੀ। ਜ਼ਿਲ੍ਹੇ ਦੇ ਕਿਸੇ ਵੀ ਸੀਨੀਅਰ ਲੀਡਰ ਨੇ ਸਾਡੀ ਸਾਰ ਨਹੀਂ ਲਈ ਸੀ। ਪ੍ਰੰਤੂ ਜਦੋਂ ਸਾਡੀਆਂ ਪ੍ਰੇਸ਼ਾਨੀਆਂ ਦਾ ਪਤਾ ਜ਼ਿਲ੍ਹਾ ਪ੍ਰਧਾਨ ਹਰਚਰਨ ਬਰਾੜ ਸੋਥਾ ਨੂੰ ਲੱਗਿਆ ਤਾਂ ਉਨ੍ਹਾਂ ਨੇ ਹੌਂਸਲਾ ਦਿੱਤਾ ਕਿ ਤੁਹਾਡੀਆਂ ਸਾਰੀਆਂ ਪ੍ਰਸ਼ਾਨੀਆਂ ਦੂਰ ਕਰਨਾ ਮੇਰਾ ਮੁੱਖ ਮਕਸਦ ਹੋਵੇਗਾ। ਜਿਸ ਕਰਕੇ ਸਾਡੇ ਵਿੱਚ ਮੁੜ ਤੋਂ ਜਾਨ ਪੈ ਗਈ ।

ਮੀਟਿੰਗ ਦੌਰਾਨ ਕਾਰਜਕਾਰੀ ਪ੍ਰਧਾਨ ਪਵਨ ਗੋਇਲ ਨੇ ਰਾਜੇਸ਼ ਕੁਮਾਰ ਗਰਗ ਨੂੰ ਥਾਪੀ ਦਿੰਦਿਆਂ ਆਖਿਆ ਕਿ ਅੱਜ ਤੋਂ ਬਾਅਦ ਤੁਹਾਡੀਆਂ ਸਾਰੀਆਂ ਪ੍ਰੇਸ਼ਾਨੀਆਂ ਨੂੰ ਦੂਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਤੁਹਾਡੇ ਵਰਗੇ ਹੀਰਿਆਂ ਦੀ ਬਹੁਤ ਜ਼ਰੂਰਤ ਹੈ ਜਿਸ ਕਰਕੇ ਤੁਹਾਨੂੰ ਪਾਰਟੀ ਨਾਲੋਂ ਵੱਖ ਨਹੀਂ ਹੋਣ ਦਿੱਤਾ ਜਾਵੇਗਾ। ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜੇਸ਼ ਕੁਮਾਰ ਗਰਗ ਨੇ ਆਖਿਆ ਕਿ ਉਹਨਾਂ ਵਿੱਚ ਮੁੜ ਤੋਂ ਜਾਨ ਪਾਉਣ ਲਈ ਪਹੁੰਚੇ ਕਾਰਜਕਾਰੀ ਪ੍ਰਧਾਨ ਪਵਨ ਗੋਇਲ ਅਤੇ ਜ਼ਿਲ੍ਹਾ ਪ੍ਰਧਾਨ ਹਰਚਰਨ ਸਿੰਘ ਬਰਾੜ ਸੋਥਾ ਦਾ ਦਿਲੋਂ ਧੰਨਵਾਦੀ ਹਾਂ। ਜਿਨ੍ਹਾਂ ਦੇ ਹੌਂਸਲੇ ਸਦਕਾ ਮੈਂ ਆਪਣੇ ਸਾਰੇ ਕੰਮ ਮਿਹਨਤ ਅਤੇ ਤਨਦੇਹੀ ਨਾਲ ਨਿਭਾਵਾਂਗਾ।

ਇਸ ਮੌਕੇ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਕਰਨ ਕੌਰ ਬਰਾੜ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਭੀਨਾ ਬਰਾੜ, ਜਿੰਮੀ ਬਰਾੜ ਐੱਮ.ਸੀ, ਸੀਨੀਅਰ ਕਾਂਗਰਸੀ ਆਗੂ ਜੱਸਲ ਸਿੰਘ ਰਹੂੜਿਆਂਵਾਲੀ, ਬਲਰਾਜ ਸਿੰਘ ਕਾਨੂੰਗੋ, ਹਰਪਾਲ ਸਿੰਘ ਢਿੱਲੋਂ, ਬਲਵਿੰਦਰ ਸਿੰਘ ਭਾਗਸਰ, ਡਾ. ਬਿੰਦਰ ਸਿੰਘ ਲੁਹਾਰਾ ਅਤੇ ਪਿੰਡਾਂ ਤੋਂ ਆਏ ਸਰਪੰਚ ਤੇ ਪੰਚ ਅਤੇ ਸੀਨੀਅਰ ਕਾਂਗਰਸੀ ਵਰਕਰ ਭਾਰੀ ਗਿਣਤੀ ਵਿੱਚ ਮੌਜੂਦ ਸਨ। ਇਸ ਮੌਕੇ ਸੁਰੱਖਿਆ ਲਈ ਜਿ਼ਲ੍ਹਾ ਪੁਲਿਸ ਮੁਲਾਜ਼ਮ ਵੀ ਵੱਡੀ ਗਿਣਤੀ ਵਿੱਚ ਡਿਊਟੀ ਨਿਭਾ ਰਹੇ ਸਨ।