ਏ.ਆਈ.ਜੀ ਦੇਸ ਰਾਜ ਤੀਜੀ ਵਾਰ ਡੀਜੀਪੀ ਡਿਸਕ ਨਾਲ ਸਨਮਾਨਿਤ
ਕਿਹਾ, ਵਿਭਾਗ ’ਚ ਮਿਹਨਤ, ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਂਦਾ ਰਹਾਂਗਾ ਸੇਵਾਵਾਂ
ਬਠਿੰਡਾ, 6 ਅਗਸਤ (ਲਖਵਿੰਦਰ ਸਿੰਘ ਗੰਗਾ)
ਪੁਲਿਸ ਵਿਭਾਗ ’ਚ ਮਿਹਨਤੀ ਤੇ ਇਮਾਨਦਾਰ ਪੁਲਿਸ ਅਧਿਕਾਰੀ ਵਜੋਂ ਜਾਣੇ ਜਾਂਦੇ ਸ਼੍ਰੀ ਦੇਸ ਰਾਜ ਕੰਬੋਜ ਜੋ ਕਿ ਪਿਛਲੇ ਤਿੰਨ ਸਾਲਾਂ ਤੋਂ ਬਤੌਰ ਸਹਾਇਕ ਜਨਰਲ ਇੰਸਪੈਕਟਰ (ਏ.ਆਈ.ਜੀ)/ਕਾਂਊਟਰ ਇੰਟੈਲੀਜੈਂਸ ਬਠਿੰਡਾ ਤੇ ਐਡੀਨਲ ਚਾਰਜ ਏ.ਆਈ.ਜੀ/ਜੋਨਲ, ਇੰਟੈਲੀਜੈਂਸ ਫਿਰੋਜਪੁਰ ਵਜੋਂ ਸੇਵਾ ਨਿਭਾ ਰਹੇ ਹਨ, ਨੂੰ ਪੰਜਾਬ ਪੁਲਿਸ ’ਚ ਉਨਾਂ ਦੀਆਂ ਬੇਹਤਰ ਸੇਵਾਵਾਂ ਬਦਲੇ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਸ੍ਰੀ ਦਿਨਕਰ ਗੁਪਤਾ ਆਈ.ਪੀ.ਐਸ ਵੱਲੋਂ ਡੀਜੀਪੀ ਡਿਸਕ ਐਵਾਰਡ ਨਾਲ ਸਨਮਾਨਿਤ ਕੀਤਾ ਹੈ।
ਜ਼ਿਲਾ ਫਿਰੋਜਪੁਰ ਦੇ ਪਿੰਡ ਘੁੱਲਾ ਦੇ ਜੰਮਪਲ ਸ਼੍ਰੀ ਦੇਸ ਰਾਜ ਜੋ ਪੰਜਾਬ ਪੁਲਿਸ ’ਚ ਸਾਲ 1982 ਵਿੱਚ ਬਤੌਰ ਸਿਪਾਹੀ ਭਰਤੀ ਹੋ ਕੇ ਆਪਣੀ ਲਗਾਤਾਰ ਮਿਹਨਤ ਤੇ ਲਗਨ ਸਦਕਾ ਆਪਣੇ ਟੈ੍ਰਨਿੰਗ ਬੈਚ ਵਿਚੋਂ ਆਲ ਰਾਊਂਡ ਫਸਟ ਆਏ ਸਨ। ਸਾਲ 2013 ਵਿਭਾਗ ’ਚ ਸ਼ਾਨਦਾਰ ਸੇਵਾਵਾਂ ਸਦਕਾ ਸਮੇਂ-ਸਿਰ ਤਰੱਕੀਆਂ ਹਾਸਲ ਕਰਕੇ ਸੁਪਰਡੈਂਟ ਆਫ ਪੁਲਿਸ ਦਾ ਅਹੁੱਦਾ ’ਚ ਹਾਸਲ ਕਰਨ ਵਾਲੇ ਸ਼੍ਰੀ ਦੇਸ ਰਾਜ ਕੰਬੋਜ ਨੂੰ ਉਨਾਂ ਦੀਆਂ ਵਿਭਾਗ ਪ੍ਰਤੀ ਵਿਸ਼ੇਸ਼ ਸੇਵਾਵਾਂ ਬਦਲੇ ਸਾਲ 2010 ’ਚ ਰਾਸ਼ਟਰਪਤੀ ਪੁਲਿਸ ਮੈਡਲ ਫਾਰ ਮੈਰੀਟੋਰੀਅਸ ਸਰਵਿਸ ਨਾਲ ਸਨਮਾਨਿਤ ਕੀਤਾ ਗਿਆ।
ਇਸ ਪਿਛੋਂ ਇਨਾਂ ਨੂੰ ਆਪਣੀ ਡਿਊਟੀ ਪ੍ਰਤੀ ਇਮਾਨਦਾਰੀ ਨਾਲ ਸਮਰਪਿਤ ਰਹਿਣ ਤੇ ਉੱਚ ਪੱਧਰੀ ਸੇਵਾਵਾਂ ਦੇਣ ਬਦਲੇ ਪਹਿਲਾਂ ਸਾਲ 2014 ’ਚ ਤੇ ਦੁਬਾਰਾ ਸਾਲ 2015 ’ਚ ਦੋ ਵਾਰ ਡਾਇਰੈਕਟਰ ਜਨਰਲ ਆਫ਼ ਪੁਲਿਸ ਪੰਜਾਬ ਵੱਲੋਂ ਡੀਜੀਪੀ ਡਿਸਕ ਐਵਾਰਡ ਨਾਲ ਸਨਮਾਨਿਤ
ਕੀਤਾ ਗਿਆ ਸੀ। ਵਿਭਾਗ ’ਚ ਕਰੀਬ 39 ਸਾਲ ਜ਼ਿਲਾ ਸੰਗਰੂਰ, ਜਲੰਧਰ, ਪਟਿਆਲਾ, ਫਰੀਦੋਕਟ, ਸ੍ਰੀ ਅੰਮਿ੍ਰਤਸਰ ਸਾਹਿਬ, ਸ੍ਰੀ ਮੁਕਤਸਰ ਸਾਹਿਬ ਤੇ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਸ਼੍ਰੀ ਦੇਸ ਰਾਜ ਨੂੰ ਚੰਗੇ ਕੰਮਾਂ ਤੇ ਬੇਦਾਗ ਨੌਕਰੀ ਕਰਨ ਬਦਲੇ ਤੀਸਰੀ ਵਾਰ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਵੱਲੋਂ ਡੀਜੀਪੀ ਡਿਸਕ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਪੰਜਾਬ ਪੁਲਿਸ ਦੇ ਉਨਾਂ ਕੁਝ ਚੋਣਵੇਂ ਅਫਸਰਾਂ ਵਿੱਚ ਗਿਣੇ ਜਾਣ ਵਾਲੇ ਸ਼੍ਰੀ ਦੇਸ ਰਾਜ ਨੂੰ ਰਾਸ਼ਟਰਪਤੀ ਪੁਲਿਸ ਮੈਡਲ ਤੋਂ ਇਲਾਵਾ ਤਿੰਨ ਵਾਰ ਡੀਜੀਪੀ ਡਿਸਕ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਇਹ ਐਵਾਰਡ ਹਾਸਲ ਕਰਕੇ ਸ੍ਰੀ ਦੇਸ ਰਾਜ ਨੇ ਜਿਥੇ ਆਪਣੇ ਪਿੰਡ ਘੁੱਲਾ ਤੇ ਜ਼ਿਲਾ ਫਿਰੋਜ਼ਪੁਰ ਦਾ ਨਾਮ ਚਮਕਾਇਆ ਉਥੇ ਹੀ ਸ਼ਾਨਦਾਰ ਪ੍ਰਾਪਤੀਆਂ ਤੇ ਤਰੱਕੀਆਂ ਹਾਸਿਲ ਕਰਕੇ ਪੰਜਾਬ ਪੁਲਿਸ ਦਾ ਨਾਮ ਰੋਸ਼ਨ ਕਰਕੇ ਇੱਕ ਮਿਸਾਲ ਕਾਇਮ ਕੀਤੀ। ਡੀਜੀਪੀ ਡਿਸਕ ਐਵਾਰਡ ਹਾਸਲ ਕਰਨ ਉਪਰੰਤ ਉਨਾਂ ਕਿਹਾ ਕਿ ਉਹ ਵਿਭਾਗ ’ਚ ਵਧੇਰੇ ਮਿਹਨਤ, ਤਨਦੇਹੀ ਅਤੇ ਇਮਾਨਦਾਰੀ ਨਾਲ ਆਪਣੀਆਂ ਸੇਵਾਵਾਂ ਨਿਭਾਉਦੇਂ ਰਹਿਣਗੇ।