Free training will be given to boys and girls who want to be recruited: Harjit Singh Sandhu

ਭਰਤੀ ਹੋਣ ਦੇ ਚਾਹਵਾਨ ਲੜਕੇ ਤੇ ਲੜਕੀਆਂ ਨੂੰ ਦਿੱਤੀ ਜਾਵੇਗੀ ਮੁਫਤ ਸਿਖਲਾਈ : ਹਰਜੀਤ ਸਿੰਘ ਸੰਧੂ

 ਬਠਿੰਡਾ, 4 ਅਗਸਤ (ਲਖਵਿੰਦਰ ਸਿੰਘ ਗੰਗਾ)

ਸੂਬਾ ਸਰਕਾਰ ਦੇ ਰੋਜਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ਕਾਲਝਰਾਣੀ ਵੱਲੋਂ ਬਠਿੰਡਾ, ਸ਼੍ਰੀ ਮੁਕਤਸਰ ਸਾਹਿਬ ਤੇ ਫਾਜਿਲਕਾ ਜ਼ਿਲਿਆਂ ਦੇ ਪੰਜਾਬ ਪੁਲਿਸ ’ਚ ਸਬ-ਇੰਸਪੈਕਟਰ ਤੇ ਸਿਪਾਹੀ ਭਰਤੀ ਹੋਣ ਦੇ ਚਾਹਵਾਨ ਲੜਕੇ-ਲੜਕੀਆਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ। ਚਾਹਵਾਨ ਲੜਕੇ ਤੇ ਲੜਕੀਆਂ ਦੇ ਸਕਰੀਨਿੰਗ ਟਰਾਇਲ ਲਏ ਜਾਣਗੇ। ਇਹ ਜਾਣਕਾਰੀ ਕੈਂਪ ਇੰਚਾਰਜ਼ ਸ਼੍ਰੀ ਹਰਜੀਤ ਸਿੰਘ ਸੰਧੂ ਨੇ ਸਾਂਝੀ ਕੀਤੀ ਗਈ।

          ਕੈਂਪ ਇੰਚਾਰਜ਼ ਸ਼੍ਰੀ ਸੰਧੂ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ 9 ਅਗਸਤ 2021 ਨੂੰ ਪੰਜਾਬ ਪੁਲਿਸ ’ਚ ਸਬ-ਇੰਸਪੈਕਟਰ ਭਰਤੀ ਹੋਣ ਵਾਲੇ (ਲੜਕੇ ਅਤੇ ਲੜਕੀਆਂ) ਦੇ, 10 ਤੇ 11 ਅਗਸਤ ਨੂੰ ਪੰਜਾਬ ਪੁਲਿਸ ’ਚ ਸਿਪਾਹੀ ਭਰਤੀ ਹੋਣ ਵਾਲੇ ਸਿਰਫ ਲੜਕਿਆਂ ਦੇ, ਅਤੇ ਇਸ ਤੋਂ ਇਲਾਵਾ 12 ਤੇ 13 ਅਗਸਤ ਨੂੰ ਪੰਜਾਬ ਪੁਲਿਸ ’ਚ ਸਿਪਾਹੀ ਭਰਤੀ ਹੋਣ ਵਾਲੀਆਂ (ਸਿਰਫ ਲੜਕੀਆਂ) ਦੇ ਟਰਾਇਲ ਲਏ ਜਾਣਗੇ। ਟਰਾਇਲ ਸ਼ੁਰੂ ਹੋਣ ਦਾ ਸਮਾਂ ਸਵੇਰੇ 9 ਵਜੇ ਦਾ ਹੈ ਇਸ ਤੋਂ ਬਾਅਦ ਪਹੁੰਚੇ ਲੜਕੇ ਤੇ ਲੜਕੀਆਂ ਦੇ ਟਰਾਇਲ ਨਹੀਂ ਲਏ ਜਾਣਗੇ।

          ਕੈਂਪ ਇੰਚਾਰਜ਼ ਨੇ ਕਿਹਾ ਕਿ ਭਰਤੀ ਹੋਣ ਦੇ ਚਾਹਵਾਨ ਲੜਕੇ ਤੇ ਲੜਕੀਆਂ ਉੱਪਰ ਦਰਸਾਈਆਂ ਮਿਤੀਆਂ ਨੂੰ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਜਾਰੀ ਕੋਵਿਡ-19 ਹਦਾਇਤਾਂ ਦੀ ਪਾਲਣਾ ਕਰਦੇ ਹੋਏ ਆਪਣੇ ਨਾਲ ਆਨ-ਲਾਈਨ ਅਪਲਾਈ ਫਾਰਮ ਦੀ ਫੋਟੋ ਕਾਪੀ ਦਸਵੀਂ, ਬਾਰਵੀਂ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ, ਅਧਾਰ ਕਾਰਡ, ਜਾਤੀ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ, 2 ਪਾਸਪੋਰਟ ਸਾਈਜ਼ ਫੋਟੋ, ਪੀ.ਟੀ. ਬੂਟ ਆਦਿ ਨਾਲ ਲੈ ਕੇ ਸਕਰੀਨਿੰਗ ਟਰਾਇਲ ਵਿੱਚ ਭਾਗ ਲੈ ਸਕਦੇ ਹਨ। ਸਕਰੀਨਿੰਗ ਟੈਸਟ ਪਾਸ ਕਰਨ ਵਾਲੇ ਲੜਕਿਆਂ ਨੂੰ ਮੁਫਤ ਸਿਖਲਾਈ, ਖਾਣਾ ਤੇ ਰਿਹਾਇਸ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਦਿੱਤੀ ਜਾਵੇਗੀ ਜਦਕਿ ਜੋ ਲੜਕੀਆਂ ਸਕਰੀਨਿੰਗ ਟੈਸਟ ਪਾਸ ਕਰਨਗੀਆਂ ਉਨਾਂ ਨੂੰ ਕੈਂਪ ਵਿੱਚ ਮੁਫਤ ਸਿਖਲਾਈ ਲਈ ਰੋਜ਼ਾਨਾ ਆਉਣਾ-ਜਾਣਾ ਪਵੇਗਾ। ਵਧੇਰੇ ਜਾਣਕਾਰੀ ਲਈ ਚਾਹਵਾਨ ਲੜਕੇ ਤੇ ਲੜਕੀਆਂ 98148-50214, 93167-13000, 94641-52013 ’ਤੇ ਦਫਤਰੀ ਕੰਮ-ਕਾਜ ਸਮੇਂ ਸੰਪਰਕ ਕਰ ਸਕਦੇ ਹਨ।