Candidates can renew their employment registration card

ਪ੍ਰਾਰਥੀ ਰੋਜ਼ਗਾਰ ਰਜਿਸਟ੍ਰੇਸ਼ਨ ਕਾਰਡ ਕਰਵਾ ਸਕਦੇ ਹਨ ਰੀਨਿਊ

ਬਠਿੰਡਾ, 4 ਅਗਸਤ (ਲਖਵਿੰਦਰ ਸਿੰਘ ਗੰਗਾ)

ਡਾਇਰੈਕਟੋਰੇਟ, ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਤੇ ਸਿਖਲਾਈ ਵਿਭਾਗ, ਪੰਜਾਬ ਚੰਡੀਗੜ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੋਵਿਡ-19 ਕਾਰਨ ਜੋ ਪ੍ਰਾਰਥੀ 23 ਮਾਰਚ 2020 ਤੋਂ ਸੂਬੇ ’ਚ ਕਰਫ਼ਿਊ ਲੱਗਣ ਅਤੇ ਲਾਕਡਾਊਨ ਸ਼ੁਰੂ ਹੋਣ ਕਰਕੇ ਦਫ਼ਤਰ ਵਿਖੇ ਪਬਲਿਕ ਡੀਲਿੰਗ ਦੇ ਬੰਦ ਹੋਣ ਕਾਰਨ ਆਪਣਾ ਰੋਜ਼ਗਾਰ ਰਜਿਸਟ੍ਰੇਸ਼ਨ ਕਾਰਡ ਰੀਨਿਊ ਨਹੀਂ ਕਰਵਾ ਸਕੇ ਸਨ, ਅਜਿਹੇ ਪ੍ਰਾਰਥੀ ਹੁਣ ਪਬਲਿਕ ਡੀਲਿੰਗ ਸ਼ੁਰੂ ਹੋਣ ਕਾਰਨ ਦਫਤਰ ਆ ਕੇ ਆਪਣਾ ਕਾਰਡ ਰੀਨਿਊ ਕਰਵਾ ਸਕਦੇ ਹਨ। ਇਹ ਜਾਣਕਾਰੀ ਜ਼ਿਲਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਦੇ ਡਿਪਟੀ ਡਾਇਰੈਕਟਰ ਸ਼੍ਰੀ ਰਾਮੇਸ਼ ਚੰਦਰ ਖੁਲਰ ਨੇ ਸਾਂਝੀ ਕੀਤੀ।

          ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਜਿਹੇ ਪ੍ਰਾਰਥੀਆਂ ਨੂੰ 2 ਮਹੀਨੇ ਦਾ ਸਪੈਸ਼ਲ ਸਮਾਂ ਪ੍ਰਦਾਨ ਕੀਤਾ ਜਾਂਦਾ ਹੈ ਤੇ ਉਹ ਪ੍ਰਾਰਥੀ 17 ਸਤੰਬਰ, 2021 ਤੱਕ ਆਪਣਾ ਕਾਰਡ ਰੀਨਿਊ ਕਰਵਾ ਸਕਦੇ ਹਨ। ਇਸ ਸਮੇਂ ਦੌਰਾਨ 1 ਫਰਵਰੀ, 2020 ਤੋਂ ਲੈ ਕੇ ਹੁਣ ਤੱਕ ਜੋ ਪ੍ਰਾਰਥੀ ਆਪਣਾ ਕਾਰਡ ਰੀਨਿਊ ਨਹੀਂ ਕਰਵਾ ਸਕੇ ਸਨ, ਉਹ ਸਾਰੇ ਪ੍ਰਾਰਥੀ ਆਪਣਾ ਕਾਰਡ ਰੀਨਿਊ ਕਰਵਾਉਣ ਲਈ ਯੋਗ ਹੋਣਗੇ।