You are currently viewing ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਤਨਖਾਹਾਂ ‘ਚ 15 ਫੀਸਦੀ ਵਾਧੇ ਦੀ ਗਰੰਟੀ

ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਤਨਖਾਹਾਂ ‘ਚ 15 ਫੀਸਦੀ ਵਾਧੇ ਦੀ ਗਰੰਟੀ

 

ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਤਨਖਾਹਾਂ ‘ਚ 15 ਫੀਸਦੀ ਵਾਧੇ ਦੀ ਗਰੰਟੀ

ਚੰਡੀਗੜ੍ਹ, 4 ਅਗਸਤ,( ਪਰਗਟ ਸਿੰਘ )

ਅੱਜ ਮੰਤਰੀਆਂ ਦੀ ਸਬ ਕਮੇਟੀ ਦੀ ਮੁਲਾਜ਼ਮਾਂ ਦੇ ਮਸਲੇ ਉਤੇ ਅੱਜ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ ਹੋਈ । ਮੀਟਿੰਗ ਤੋਂ ਬਾਅਦ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਓ ਪੀ ਸੋਨੀ, ਬਲਵੀਰ ਸਿੰਘ ਸਿੱਧੂ ਨੇ ਇਕ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਅਸੀਂ ਮੁਲਾਜ਼ਮਾਂ ਨੂੰ ਗਰੰਟੀ ਦਿੰਦੇ ਹਾਂ ਕਿ ਹਰੇਕ ਮੁਲਾਜ਼ਮ ਲਈ 15 ਫੀਸਦੀ ਦਾ ਵਾਧਾ ਹੋਵੇਗਾ। ਇਹ ਵੀ ਕਿਹਾ ਕਿ ਜੋ ਪੇਅ ਕਮਿਸ਼ਨ ਦੀ ਰਿਪੋਰਟ ਵਿੱਚ ਪਿਛਲੇ ਚਲਦੇ ਆ ਰਹੇ ਭੱਤੇ ਬੰਦ ਕੀਤੇ ਗਏ ਸਨ, ਉਹ ਪਹਿਲਾਂ ਦੀ ਤਰ੍ਹਾਂ ਹੀ ਚਲਦੇ ਰਹਿਣਗੇ।

ਉਨ੍ਹਾਂ ਕਿਹਾ ਕਿ ਇਸ ਨਾਲ ਹਰ ਮੁਲਾਜ਼ਮ ਨੂੰ ਕਰੀਬ 80 ਹਜ਼ਾਰ ਰੁਪਏ ਸਾਲਾਨਾ ਵਾਧਾ ਹੋਵੇਗਾ ਅਤੇ ਢਾਈ ਲੱਖ ਦੇ ਕਰੀਬ ਮੁਲਾਜ਼ਮ ਦਾ ਬਕਾਇਆ ਆਵੇਗਾ। ਉਨ੍ਹਾਂ ਕਿਹਾ ਕਿ ਇਹ ਵਾਧਾ 2016 ਤੋਂ ਲਾਗੂ ਹੋਵੇਗਾ। ਮੈਡੀਕਲ ਖੇਤਰ ਦੇ ਕਾਮਿਆਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਜਿਸ ਭੱਤੇ ਕੱਟੇ ਜਾਣ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਹੈ, ਉਸ ਨੂੰ ਦੁਬਾਰਾ ਤੋਂ ਚਾਲੂ ਰੱਖਣ ਦਾ ਫੈਸਲਾ ਕੀਤਾ ਗਿਆ ਹੈ, ਪਰ ਇਹ ਭੱਤਾ ਪਹਿਲਾਂ 25 ਫੀਸਦੀ ਸੀ, ਹੁਣ ਇਹ 20 ਫੀਸਦੀ ਹੋਵੇਗਾ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸਰਕਾਰ ਤੰਗ ਦਿਲ ਨਹੀਂ ਹੈ, ਸਰਕਾਰ ਨੇ ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ, ਦੁਕਾਨਦਾਰਾਂ, ਵਪਾਰੀਆਂ ਸਭ ਦਾ ਧਿਆਨ ਰੱਖਣਾ ਹੁੰਦਾ ਹੈ।

ਦੂਜੇ ਪਾਸੇ ਇਸ ਸਬੰਧੀ ਮੁਲਾਜ਼ਮ ਜਥੇਬੰਦੀਆਂ ਨੇ ਕਿਹਾ ਕਿ ਉਹ ਮੀਟਿੰਗ ਕਰਨ ਤੋਂ ਬਾਅਦ ਹੀ ਇਸ ਬਾਰੇ ਫੈਸਲਾ ਲੈਣਗੇ।