Bathinda Municipal Corporation issues fogging spray schedule The fogging machine will start operating at 7:30 p.m.

ਬਠਿੰਡਾ  ਨਗਰ ਨਿਗਮ ਵਲੋਂ ਫੌਗਿੰਗ ਸਪਰੇਅ ਸ਼ਡਿਊਲ ਜਾਰੀ
 ਫੌਗਿੰਗ ਮਸ਼ੀਨ ਚਲਾਉਣ ਦਾ ਸਮਾਂ ਸਵੇਰੇ 7:30 ਵਜੇ ਸ਼ੁਰੂ ਹੋਵੇਗਾ

 ਫੌਗਿੰਗ ਦੌਰਾਨ ਘਰਾਂ ਦੇ ਦਰਵਾਜ਼ੇ ਰੱਖੇ ਜਾਣ ਖੁੱਲੇ 5 ਅਗਸਤ ਤੋਂ 10 ਅਗਸਤ ਤੱਕ ਦਾ ਸ਼ਡਿਊਲਡ ਪ੍ਰੋਗਰਾਮ

ਬਠਿੰਡਾ, 4 ਅਗਸਤ (ਲਖਵਿੰਦਰ ਸਿੰਘ ਗੰਗਾ)

ਸ਼ਹਿਰ ਵਿੱਚ ਮੱਛਰਾਂ ਨਾਲ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਫੌਗਿੰਗ ਸ਼ਡਿਊਲ ਜਾਰੀ ਕਰਦਿਆਂ ਬਠਿੰਡਾ ਨਗਰ ਨਿਗਮ ਦੇ ਕਮਿਸ਼ਨਰ ਸ਼੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਸ਼ਹਿਰ ਅੰਦਰ ਫੌਗਿੰਗ ਸਪਰੇਅ ਹੋਣ ਦੌਰਾਨ ਜਨਤਾ ਆਪਣੇ ਘਰਾਂ ਦੇ ਦਰਵਾਜ਼ੇ ਅਤੇ ਖਿੜਕੀਆਂ ਖੁੱਲੀਆਂ ਰੱਖਣ ਤਾਂ ਜੋ ਫੌਗਿੰਗ ਸਪਰੇਅ ਨਾਲ ਮੱਛਰਾਂ ਦਾ ਖਾਤਮਾ ਹੋ ਸਕੇ। ਉਨਾਂ ਦੱਸਿਆ ਕਿ ਸ਼ਹਿਰ ਅੰਦਰ ਹਰ ਰੋਜ਼ ਫੌਗਿੰਗ ਮਸ਼ੀਨ ਚਲਾਉਣ ਦਾ ਸਮਾਂ ਸਵੇਰੇ

07:30 ਵਜੇ ਤੋਂ ਸ਼ੁਰੂ ਹੋਵੇਗਾ।
               ਉਨਾਂ ਨੇ ਦੱਸਿਆ ਕਿ 5 ਅਗਸਤ ਨੂੰ ਪੁਲਿਸ ਕੁਆਟਰ, ਹਰੀ ਨਗਰ, ਪ੍ਰੀਤ ਨਗਰ, ਲਾਲ ਸਿੰਘ ਬਸਤੀ ਦਾ ਸਾਰਾ ਏਰੀਆ ਦੋਨੋਂ ਸਾਈਡਾਂ, ਪੁਖਰਾਜ ਕਲੋਨੀ, ਮਿਨੋਚਾ ਕਲੋਨੀ, ਘਨੱਈਆ ਨਗਰ, ਵਾਲਮੀਕਿ ਬਸਤੀ, ਗਲੀ ਖੱਦਰ ਭੰਡਾਰ ਵਾਲੀ ਏਰੀਆ, ਪਾਵਰ ਹਾਊਸ ਰੋਡ ਗਲੀ ਨੰ. 6 ਤੋਂ ਅੱਗੇ ਖੱਬਾ ਪਾਸਾ, ਅਜੀਤ ਰੋਡ ਦਾ ਸੱਜਾ ਪਾਸਾ, ਗੁਰੂ ਅਰਜਨ ਦੇਵ ਨਗਰ ਅਤੇ ਸ਼ਿਵ ਮੰਦਿਰ ਵਾਲੀ ਗਲੀਆਂ ਦਾ ਏਰੀਆ, ਪ੍ਰੀਤ ਨਗਰ, ਥਰਮਲ ਕੱਚੀ ਕਲੋਨੀ, ਖੇਤਾ ਸਿੰਘ ਬਸਤੀ, ਹਰਦੇਵ ਨਗਰ, ਕੋਠੇ ਕਾਮੇ ਕੇ ਜਨਤਾ ਨਗਰ।

               ਉਨਾਂ ਅੱਗੇ ਦੱਸਿਆ ਕਿ 6 ਅਗਸਤ ਨੂੰ ਪੂਜਾ ਵਾਲਾ ਮਹੱਲਾ ਤੋਂ ਪੀ.ਆਰ.ਟੀ.ਸੀ. ਰੋਡ ਦਾ ਸੱਜਾ ਪਾਸਾ, ਜੀ.ਟੀ. ਰੋਡ ਹੁੰਦੇ ਹੋਏ ਮਾਲ ਰੋਡ ਫਾਇਰ ਬ੍ਰਿਗੇਡ, ਕਿਲਾ ਰੋਡ ਹੁੰਦੇ ਹੋਏ ਪੂਜਾ ਵਾਲਾ ਮੁਹੱਲਾ, ਬੱਸ ਸਟੈਂਡ, ਪ੍ਰਤਾਪ ਨਗਰ ਦਾ ਖੱਬਾ ਪਾਸਾ, ਬਚਿੱਤਰ ਸਿੰਘ ਗੁਰਦੁਆਰੇ ਦਾ ਏਰੀਆ, ਹਰਬੰਸ ਕਲੋਨੀ, ਐਸ.ਏ.ਐਸ. ਨਗਰ, ਲਾਭ ਸਿੰਘ ਚੌਂਕ ਦਾ ਏਰੀਆ, ਹੰਸ ਹੰਸ ਨਗਰ, ਨਿਊ ਸ਼ਕਤੀ ਨਗਰ, ਵਿਸ਼ਾਲ ਨਗਰ, ਫੇਜ 1, 2, 3, ਪੰਚਵਟੀ ਨਗਰ, ਗ੍ਰੀਨ ਐਵਨਿਊ ਅਤੇ ਟੈਗੋਰ ਨਗਰ, ਗੁਰੂ ਦੀ ਨਗਰੀ, ਵੂਮੈਨ ਹੋਸਟਲ, ਸਿਵਲ ਹਸਪਤਾਲ, ਹਾਜੀ ਰਤਨ ਲਿੰਕ ਰੋਡ, ਹਾਊਸ ਕਲੋਨੀ, ਰਿਜਨਲ ਸੈਂਟਰ, ਹਾਜੀ ਰਤਨ ਗੁਰਦੁਆਰਾ ਅਤੇ ਦਰਗਾਹ।
ਇਸੇ ਤਰਾਂ 7 ਅਗਸਤ ਨੂੰ ਪੂਜਾ ਰੋਡ ਮੁਹੱਲਾ ਤੋਂ ਪੀ.ਆਰ.ਟੀ.ਸੀ. ਰੋਡ ਦਾ ਸੱਜਾ ਪਾਸਾ, ਕਾਲੀਆਂ ਗਲੀ, ਮੰਡੀ ਬੋਰਡ ਤੋਂ ਦਾਣਾ ਮੰਡੀ ਰੋਡ ਦਾ ਸੱਜਾ ਪਾਸਾ, ਪੁਰਾਣਾ ਥਾਨਾ ਰੋਡ ਤੋਂ ਪੂਜਾ ਵਾਲਾ ਮੁਹੱਲਾ, ਅਮਰਪੁਰਾ ਬਸਤੀ, ਮਹਿਣਾ ਬਸਤੀ, ਬੰਗੀ ਨਗਰ, ਉਦਮ ਸਿੰਘ ਨਗਰ, ਗਣਪਤੀ ਇੰਨਕਲੇਬ, ਭਾਗੂ ਰੋਡ ਤੇ ਨਾਲ ਲਗਦੀਆਂ ਗਲੀਆਂ, ਸਿਵਲ ਲਾਈਨ, ਸ਼ਾਂਤ ਨਗਰ ਦਾ ਏਰੀਆ, ਧੋਬੀਆਣਾ ਰੋਡ ਦਾ ਸੱਜੇ ਪਾਸੇ ਦਾ ਏਰੀਆ, ਪੁਲਿਸ ਲਾਈਨ, ਅਹਾਤਾ ਮਧੋਕਪੁਰਾ ਤੇ ਮੱਛੀ ਮਾਰਕਿਟ ਦਾ ਏਰੀਆ, ਅਹਾਤਾ ਸਿਕੰਦਰਪੁਰਾ, ਵੀਰ ਕਲੋਨੀ ਅਤੇ ਨਾਮਦੇਵ ਨਗਰ ਦਾ ਏਰੀਆ, ਆਰੀਆ ਨਗਰ, ਸ਼ਕਤੀ ਨਗਰ।
8 ਅਗਸਤ ਨੂੰ ਅਮਰੀਕ ਸਿੰਘ ਰੋਡ ਦਾ ਸੱਜਾ ਪਾਸਾ, ਸੁਭਾਸ਼ ਗਲੀ, ਨਹਿਰੂ ਗਲੀ ਆਦਿ ਅਹਾਤਾ, ਨਿਆਜ਼ ਮੁਹੰਮਦ ਦਾ ਏਰੀਆ, ਨਵੀ ਬਸਤੀ ਗਲੀ ਨੰ. 1 ਤੋਂ 6 ਤੱਕ ਦਾ ਏਰੀਆ, ਬਿਰਲਾ ਮਿੱਲ ਕਲੋਨੀ, ਮਾਲਵੀਆ ਨਗਰ ਆਦਿ, ਗ੍ਰੀਨਸਿਟੀ, ਫੇਜ 1, 2, 3, ਮਾਡਲ ਟਾਊਨ ਫੇਜ 4, 5, ਫਾਇਰ ਬ੍ਰਿਗੇਡ ਮਾਲ ਰੋਡ ਸਟੇਸ਼ਨ ਤੋਂ ਤਾਰ ਬਾਜ਼ਾਰ, ਸਿਰਕੀ ਬਾਜ਼ਾਰ, ਪੁਰਾਣਾ ਥਾਣਾ, ਕਿਲਾ ਰੋਡ ਹੁੰਦੇ ਹੋਏ ਫਾਇਰ ਬ੍ਰਿਗੇਡ ਤੱਕ ਦਾ ਅੰਦਰਲਾ ਏਰੀਆ, ਬਾਬਾ ਦੀਪ ਸਿੰਘ ਨਗਰ, ਬਲਰਾਜ ਨਗਰ, ਨਛੱਤਰ ਨਗਰ, ਡੰਪ, ਸ਼ੀਸ਼ ਮਹਿਲ ਕਲੋਨੀ, ਮਾਨਸਾ ਰੋਡ ਪਿੱਛੇ ਮਹਿੰਦਰਾ ਏਜੰਸੀ।
ਇਸੇ ਤਰਾਂ 9 ਅਗਸਤ ਨੂੰ ਆਦਰਸ਼ ਨਗਰ ਦਾ ਸੱਜਾ ਅਤੇ ਖੱਬਾ ਪਾਸਾ, ਮੰਦਿਰ ਕਲੋਨੀ, ਢਿੱਲੋਂ ਨਗਰ, ਐਨ.ਐਫ.ਐਲ ਕਲੋਨੀ, ਸੰਜੇ ਨਗਰ, ਆਵਾ ਬਸਤੀ, ਕਾਲਾ ਸਿੰਘ ਸਿੱਧੂ ਕਲੋਨੀ ਨੇੜੇ ਦਾਣਾ ਮੰਡੀ, ਰਾਮਬਾਗ ਰੋਡ, 80 ਫੁਟੀ ਰੋਡ ਦਾ ਏਰੀਆ, ਚੰਦਸਰ ਬਸਤੀ, ਬੈਂਕ ਕਲੋਨੀ, ਨਾਰਥ ਅਸਟੇਟ ਅਤੇ ਲਾਲ ਕੁਆਟਰ, ਕਮਲਾ ਨਹਿਰੂ ਕਲੋਨੀ ਦਾ ਏਰੀਆ, ਗੁਰੂ ਗੋਬਿੰਦ ਸਿੰਘ ਨਗਰ, ਬੱਲਾਰਾਮ ਨਗਰ ਗਲੀ ਨੰ. 10 ਦਾ ਸੱਜਾ ਪਾਸਾ, ਬੈਂਕ ਕਲੋਨੀ।
10 ਅਗਸਤ ਨੂੰ ਮਾਡਲ ਟਾਊਨ ਫੇਜ 2, ਬੇਅੰਤ ਨਗਰ, ਕੱਚਾ ਧੋਬੀਆਣਾ ਅਤੇ ਧੋਬੀਆਣਾ ਬਸਤੀ ਏਰੀਆ, ਪਰਜਾਪਤ ਕਲੋਨੀ, ਅਜ਼ਾਦ ਨਗਰ, ਸ਼ਿਵ ਕਲੋਨੀ, ਸਰਾਭਾ ਨਗਰ ਦਾ ਖੱਬਾ ਪਾਸਾ ਅਤੇ ਬਰਾੜ ਬੰਧੂ ਵਾਲਾ ਏਰੀਆ, ਮਿਊਂਸਪਿਲ ਕਲੋਨੀ, ਸੀਵਰੇਜ ਬੋਰਡ ਦਫ਼ਤਰ, ਮਾਤਾ ਜੀਵੀ ਨਗਰ, ਹਜੂਰਾ ਕਪੂਰਾ ਕਲੋਨੀ ਗਲੀ ਨੰ. 9, ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰ. 9 ਤੱਕ ਦਾ ਖੱਬਾ ਪਾਸਾ, ਰੋਜ਼ ਗਾਰਡਨ, ਜੌਗਰ ਪਾਰਕ, ਅਰਜਨ ਨਗਰ, ਗੁਰੂਕੁਲ ਰੋਡ, ਗੋਪਾਲ ਨਗਰ, 80 ਫੁਟੀ ਰੋਡ ਅਤੇ ਰੋਡ ਦਾ ਸੱਜਾ ਪਾਸਾ, ਪਰਸਰਾਮ ਨਗਰ ਦਾ ਖੱਬਾ ਪਾਸਾ, ਜੋਗੀ ਨਗਰ, ਰਾਜੀਵ ਗਾਂਧੀ ਨਗਰ।