ਮਿਸ਼ਨ ਫ਼ਤਿਹ ਤਹਿਤ 325502 ਵਿਅਕਤੀਆਂ ਨੇ ਲਗਵਾਈ ਕਰੋਨਾ ਵੈਕਸੀਨ-ਡਿਪਟੀ ਕਮਿਸ਼ਨਰ
ਬਠਿੰਡਾ, 2 ਅਗਸਤ (ਲਖਵਿੰਦਰ ਸਿੰਘ ਗੰਗਾ)
ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਦੱਸਿਆ ਕਿ ਜ਼ਿਲੇ ਵਿੱਚ ਹੁਣ ਤੱਕ 325502 ਵਿਅਕਤੀ ਕਰੋਨਾ ਵੈਕਸੀਨ ਲਗਵਾ ਚੁੱਕੇ ਹਨ। ਇਨਾਂ ਵਿੱਚ 16136 ਹੈਲਥ ਵਰਕਰਜ਼, 58681 ਫਰੰਟ ਲਾਇਨ ਵਰਕਰਜ਼ ਸ਼ਾਮਿਲ ਹਨ। ਇਸ ਤੋਂ ਇਲਾਵਾ 18 ਤੋਂ 44 ਸਾਲ ਤੱਕ 88404 ਵਿਅਕਤੀਆਂ, 45 ਤੋਂ 60 ਤੱਕ 58955 ਵਿਅਕਤੀਆਂ ਅਤੇ ਇਸੇ ਤਰਾਂ 60 ਸਾਲ ਤੋਂ ਵਧੇਰੇ ਉਮਰ ਦੇ 36242 ਬਜ਼ੁਰਗਾਂ ਨੂੰ ਪਹਿਲੀ ਡੋਜ਼ ਲਗਾਈ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਦੌਰਾਨ ਗੌਰਮਿੰਟ ਇੰਸਟੀਚਿਊਟਸ ਵਿੱਚ 6927 ਹੈਲਥ ਵਰਕਰਜ਼ ਨੂੰ ਪਹਿਲੀ ਡੋਜ਼ ਅਤੇ 2918 ਨੂੰ ਦੂਜੀ ਡੋਜ਼, 55571 ਫਰੰਟ ਲਾਇਨ ਵਰਕਰਜ਼ ਨੂੰ ਪਹਿਲੀ ਡੋਜ਼ ਅਤੇ 11747 ਨੂੰ ਦੂਜੀ ਡੋਜ਼, 18 ਤੋਂ 44 ਸਾਲ ਤੱਕ 87985 ਵਿਅਕਤੀਆਂ ਨੂੰ ਪਹਿਲੀ ਡੋਜ਼ ਅਤੇ 19000 ਵਿਅਕਤੀਆਂ ਨੂੰ ਦੂਜੀ ਡੋਜ਼, 45 ਤੋਂ 59 ਸਾਲ ਤੱਕ 55325 ਵਿਅਕਤੀਆਂ ਨੂੰ ਪਹਿਲੀ ਡੋਜ਼ ਤੇ 17843 ਵਿਅਕਤੀਆਂ ਨੂੰ ਦੂਜੀ ਡੋਜ਼, 60 ਸਾਲ ਤੋਂ ਉੱਪਰ ਦੇ 32247 ਵਿਅਕਤੀਆਂ ਨੂੰ ਪਹਿਲੀ ਡੋਜ਼ ਅਤੇ 9953 ਵਿਅਕਤੀਆਂ ਨੂੰ ਦੂਜੀ ਡੋਜ਼ ਲਗਾਈ ਗਈ ਹੈ।