ਨਾਬਾਰਡ ਨੇ ਪੀਣ ਵਾਲੇ ਪਾਣੀ ਦੇ ਪ੍ਰੋਜੈਕਟਾਂ ਲਈ ਪੰਜਾਬ ਨੂੰ 464 ਕਰੋੜ ਰੁਪਏ ਦੀ ਦਿੱਤੀ ਮਨਜੂਰੀ
ਬਠਿੰਡਾ, 31 ਜੁਲਾਈ (ਲਖਵਿੰਦਰ ਸਿੰਘ ਗੰਗਾ)
ਸੀਜੀਐਮ ਨਾਬਾਰਡ ਪੰਜਾਬ ਖੇਤਰੀ ਦਫਤਰ ਡਾ.ਰਾਜੀਵ ਸਿਵਾਚ, ਨੇ ਦੱਸਿਆ ਕਿ ਨਾਬਾਰਡ ਨੇ ਪੰਜਾਬ ਦੇ ਪੰਜ ਜ਼ਿਲਿਆ ਫਿਰੋਜਪੁਰ, ਫਾਜ਼ਿਲਕਾ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਪੰਜ ਵੱਡੇ ਸਤਰ ਤੇ ਅਧਾਰਤ ਪੀਣ ਵਾਲੇ ਪਾਣੀ ਦੇ ਪ੍ਰੋਜੈਕਟਾਂ ਲਈ ਪੇਂਡੂ ਬੁਨਿਆਦੀ ਵਿਕਾਸ ਫੰਡ (ਆਰਆਈਡੀਐਫ) ਦੇ ਅਧੀਨ 445.89 ਕਰੋੜ ਰੁਪਏ ਮਨਜੂਰ ਕੀਤੇ ਹਨ। ਇਨਾਂ ਪ੍ਰੋਜੈਕਟਾਂ ਵਿੱਚ 700 ਪਿੰਡਾਂ ਵਿੱਚ 10.39 ਲੱਖ ਦੀ ਪੇਂਡੂ ਆਬਾਦੀ ਨੂੰ ਕਵਰ ਕਰਨ ਵਾਲੇ ਘਰੇਲੂ ਨਲ ਕੁਨੈਕਸਨਾਂ ਰਾਹੀਂ ਖਪਤਕਾਰ ਦੇ ਅਖੀਰ ਵਿੱਚ 70 ਲੀਟਰ ਪ੍ਰਤੀ ਵਿਅਕਤੀ ਪੀਣ ਯੋਗ ਪਾਣੀ ਮੁਹੱਈਆ ਕਰਵਾਉਣ ਦੀ ਕਲਪਨਾ ਕੀਤੀ ਗਈ ਹੈ। ਫਿਰੋਜਪੁਰ ਅਤੇ ਫਾਜ਼ਿਲਕਾ ਦੇ ਪਿੰਡਾਂ ਨੂੰ ਉੱਚੀ ਗੰਧਲੇ/ ਟੀਡੀਐਸ ਦੇ ਮੁੱਦਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਕਿ ਰੂਪਨਗਰ ਅਤੇ ਹੁਸ਼ਿਆਰਪੁਰ ਦੇ ਪਿੰਡਾਂ ਨੂੰ ਮੌਸਮੀ ਪਾਣੀ ਦੀ ਘਾਟ ਦਾ ਸਾਹਮਣਾ ਕਰਨਾ ਪੈਂਦਾ ਹੈ। ਰਾਜ ਸਰਕਾਰ ਰਾਜ ਦੀ ਵੱਡੀ ਆਬਾਦੀ ਦੇ ਲਾਭਾਂ ਲਈ ਆਰਆਈਡੀਐਫ ਦੇ ਅਧੀਨ ਸਹਾਇਤਾ ਦੇ ਨਾਲ ਜਲ ਜੀਵਨ ਮਿਸਨ ਦੇ ਅਧੀਨ ਉਪਲਬਧ ਕੇਂਦਰ ਸਰਕਾਰ ਦੀ ਸਹਾਇਤਾ ਦਾ ਲਾਭ ਲੈ ਰਹੀ ਹੈ।
ਸੀਜੀਐਮ ਨੇ ਅੱਗੇ ਦੱਸਿਆ ਕਿ ਇਸ ਨਾਲ 887.98 ਕਰੋੜ ਰੁਪਏ ਦੀ ਆਰਆਈਡੀਐਫ ਸਹਾਇਤਾ ਵਾਲੇ 392 ਪ੍ਰੋਜੈਕਟ ਪੰਜਾਬ ਸਰਕਾਰ ਦੇ ਜਲ ਸਪਲਾਈ ਅਤੇ ਸੈਨੀਟੇਸਨ ਵਿਭਾਗ ਦੁਆਰਾ ਲਾਗੂ ਕਰਨ ਦੇ ਵੱਖ -ਵੱਖ ਪੜਾਵਾਂ ਅਧੀਨ ਹਨ। ਇਨਾਂ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਨਾਲ 28.90 ਲੱਖ ਦੀ ਆਬਾਦੀ ਵਾਲੇ ਪੇਂਡੂ ਲੋਕਾਂ ਨੂੰ ਲਾਭ ਹੋਵੇਗਾ। ਉਨਾਂ ਕਿਹਾ ਕਿ ਸਾਲ ਦੇ ਦੌਰਾਨ ਪੀਣ ਦੇ ਪਾਣੀ ਅਤੇ ਮੌਜੂਦਾ ਸਰਕਾਰੀ ਸਕੂਲਾਂ ਵਿੱਚ ਵਾਧੂ ਕਲਾਸ ਰੂਮਾਂ ਦੇ ਨਿਰਮਾਣ ਲਈ 506 ਕਰੋੜ ਰੁਪਏ ਦੀ ਆਰਆਈਡੀਐਫ ਸਹਾਇਤਾ ਸਮੇਤ 3 ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
ਡਾ. ਸਿਵਾਚ ਨੇ ਇਹ ਵੀ ਦੱਸਿਆ ਕਿ ਸੰਯੁਕਤ ਰੂਪ ਤੋਂ ਨਾਬਾਰਡ ਨੇ 10,736.29 ਕਰੋੜ ਰੁਪਏ ਦੇ ਪੇਂਡੂ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਹੈ ਅਤੇ ਆਰਆਈਡੀਐਫ ਦੇ ਅਧੀਨ ਰਾਜ ਸਰਕਾਰ ਨੂੰ 7,602.76 ਕਰੋੜ ਰੁਪਏ ਵੰਡੇ ਹਨ।