ਕੀੜੇਮਾਰ ਦਵਾਈਆਂ ਦੇ ਸਪਲਾਇਰ ਗੁਦਾਮਾਂ ਦੀ ਕੀਤੀ ਅਚਨਚੇਤ ਚੈਕਿੰਗ
ਚੈਕਿੰਗ ਦੌਰਾਨ 16 ਕੀੜੇਮਾਰ ਦਵਾਈਆਂ ਦੇ ਭਰੇ ਗਏ ਸੈਂਪਲ
ਕਿਸਾਨਾਂ ਨੂੰ ਕੀੜੇਮਾਰ ਦਵਾਈਆਂ ਦੀ ਖਰੀਦ ਕਰਦੇ ਸਮੇਂ ਪੱਕਾ ਬਿਲ ਲੈਣ ਦੀ ਕੀਤੀ ਅਪੀਲ
ਬਠਿੰਡਾ, 29 ਜੁਲਾਈ (ਲਖਵਿੰਦਰ ਸਿੰਘ ਗੰਗਾ)
ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਧੀਕ ਮੁੱਖ ਸਕੱਤਰ (ਵਿਕਾਸ) ਸ਼੍ਰੀ ਅਨੁਰਿਧ ਤਿਵਾੜੀ (ਆਈ.ਏ.ਐਸ) ਤੇ ਦੀ ਯੋਗ ਅਗਵਾਈ ਹੇਠ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਸਪੈਸਲ ਟੀਮਾਂ ਬਣਾ ਕੇ ਕੀੜੇਮਾਰ ਦਵਾਈਆਂ ਦੇ ਸਪਲਾਇਰ ਗੁਦਾਮਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਤਾਂ ਜੋ ਕਿਸਾਨਾਂ ਨੂੰ ਉੱਚ ਮਿਆਰੀ ਕੀੜੇਮਾਰ/ਨਦੀਨ ਨਾਸ਼ਕ ਦਵਾਈਆਂ ਦੀ ਸਪਲਾਈ ਯਕੀਨੀ ਬਣਾਈ ਜਾ ਸਕੇ।
ਕਮਿਸ਼ਨਰ ਖੇਤੀਬਾੜੀ ਡਾ. ਬਲਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਡਾਇਰੈਕਟਰ ਖੇਤੀਬਾੜੀ ਸ. ਸੁਖਦੇਵ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਾਰ ਸਪੈਸ਼ਲ ਟੀਮਾਂ ਦਾ ਗਠਨ ਕੀਤਾ ਗਿਆ। ਇਨਾਂ ਵੱਖ-ਵੱਖ ਟੀਮਾਂ ਦੀ ਅਗਵਾਈ ਜ਼ਿਲਾ ਸੰਗਰੂਰ, ਜਲੰਧਰ, ਮਾਨਸਾ ਤੇ ਮੋਗਾ ਦੇ ਮੁੱਖ ਖੇਤੀਬਾੜੀ ਅਫਸਰਾਂ ਵੱਲੋ ਕੀਤੀ ਗਈ। ਇਸ ਦੌਰਾਨ ਬਠਿੰਡਾ ਵਿਖੇ ਅਲੱਗ-ਅਲੱਗ ਕੰਪਨੀਆਂ ਦੇ ਸਪਲਾਇਰਜ਼ ਦੇ ਸਟਾਕ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ 16 ਕੀੜੇਮਾਰ ਦਵਾਈਆਂ ਦੇ ਸੈਂਪਲ ਭਰੇ ਗਏ ਹਨ ਜੋਂ ਕਿ ਪਹਿਲ ਦੇ ਆਧਾਰ ’ਤੇ ਟੈਸਟ ਕਰਵਾਉਣ ਲਈ ਪੰਜਾਬ ਦੀਆਂ ਵੱਖ-ਵੱਖ ਲੈਬੋਟਰੀਆਂ ਨੂੰ ਟੈਸਟ ਕਰਵਾਉਣ ਹਿੱਤ ਭੇਜੇ ਗਏ ਹਨ ਤਾਂ ਜੋ ਕਿਸਾਨਾਂ ਨੂੰ ਸਾਉਣੀ ਸੀਜਨ ਦੌਰਾਨ ਉਚ ਕੁਆਲਟੀ ਦੀਆਂ ਪੈਸਟੀਸਾਈਡਜ ਕੀੜੇਮਾਰ ਦਵਾਈਆਂ ਦੀ ਸਪਲਾਈ ਯਕੀਨੀ ਬਣਾਈ ਜਾ ਸਕੇ।
ਕਮਿਸਨਰ ਖੇਤੀਬਾੜੀ ਪੰਜਾਬ ਡਾ. ਬਲਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਭਵਿੱਖ ’ਚ ਕਿਸਾਨਾਂ ਦੀ ਸੇਵਾ ਤੇ ਉਚ ਕੁਆਲਟੀ ਪੈਸਟੀਸਾਈਡਜ਼ ਦੀ ਸਪਲਾਈ ਹਿੱਤ ਅਜਿਹੀਆਂ ਹੋਰ ਟੀਮਾਂ ਬਣਾ ਕੇ ਸਾਰੇ ਜ਼ਿਲਿਆਂ ’ਚ ਚੈਕਿੰਗ ਕੀਤੀ ਜਾਵੇਗੀ ਤੇ ਘਟੀਆਂ, ਅਣ-ਅਧਿਕਾਰਤ ਅਤੇ ਗੈਰ ਮਿਆਰੀ ਪੈਸਟੀਸਾਈਡਜ਼ ਵੇਚਣ ਵਾਲਿਆਂ ਨੂੰ ਬਖਸਿਆ ਨਹੀਂ ਜਾਵੇਗਾ ਅਤੇ ਉਨਾ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਡਾ. ਸਿੱਧੂ ਨੇ ਦੱਸਿਆ ਕਿ ਅਗਰ ਕੋਈ ਪੈਸਟੀਸਾਈਡਜ ਡੀਲਰ/ਰੀਟੇਲ ਡੀਲਰ ਵਿਕਰੇਤਾ ਅਣਅਧਿਕਾਰਤ/ਗੈਰ ਮਿਆਰੀ ਕੀੜੇਮਾਰ ਦਵਾਈਆਂ ਵੇਚਦਾ/ਸਟਾਕ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਇੰਨਸੈਕਟੀਸਾਈਡ ਐਕਟ ਤਹਿਤ ਬਣਦੀ ਸਖਤ ਕਾਰਵਾਈ ਕੀਤੀ ਜਾਵੇਗੀ। ਉਨਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਬਾਜਾਰ ਵਿੱਚੋਂ ਕੀੜੇਮਾਰ ਦਵਾਈਆਂ ਦੀ ਖਰੀਦ ਕਰਦੇ ਸਮੇਂ ਪੱਕਾ ਬਿਲ ਜ਼ਰੂਰ ਲਿਆ ਜਾਵੇ ਤਾਂ ਜੋ ਅਣਅਧਿਕਾਰਤ ਦਵਾਈਆਂ ਵੇਚਣ ਵਾਲਿਆ ਖਿਲਾਫ ਕਾਰਵਾਈ ਕੀਤੀ ਜਾ ਸਕੇ।
ਇਸ ਦੌਰਾਨ ਮੁੱਖ ਖੇਤੀਬਾੜੀ ਅਫਸਰ, ਮਾਨਸਾ ਵਾਧੂ ਚਾਰਜ਼ ਬਠਿੰਡਾ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਨਿਰਧਾਰਿਤ ਇਨਾਂ ਚਾਰ ਟੀਮਾਂ ਨੇ 53 ਪੈਸਟੀਸਾਈਡਜ਼ ਮਾਰਕੀਟਿੰਗ ਗੋਦਾਮਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ 4 ਫਰਮਾਂ ਦੇ ਗੁਦਾਮਾਂ ਦੀ ਸੇਲ ਬੰਦ ਕੀਤੀ ਗਈ ਅਤੇ 16 ਪੈਸਟੀਸਾਈਡਜ਼ ਦੇ ਸੈਪਲ ਕੁਆਲਟੀ ਚੈਕ ਵਾਸਤੇ ਭਰ ਗਏ ਜੋ ਕਿ ਟੈਸਟ ਕਰਵਾਉਣ ਵਾਸਤੇ ਪ੍ਰਯੋਗਸ਼ਾਲਾਵਾਂ ਨੂੰ ਭੇਜੇ ਗਏ ਹਨ।