ਵਾਇਲਨ ਵਜਾਉਂਦੇ ਬੱਚੇ ਦੀ ਤਸਵੀਰ ਨੇ ਜਿੱਤਿਆ ਖਿਤਾਬ
New Delhi, 29 July, 2021 ( Pargat Singh )
ਵਾਇਲਨ ਵਜਾ ਰਹੇ ਇਸ ਬੱਚੇ ਦੀ ਤਸਵੀਰ ਨੇ ਆਧੁਨਿਕ ਇਤਿਹਾਸ ਦੀ ਸਭ ਤੋਂ ਵੱਧ ਭਵਨਾਤਮਕ ਤਸਵੀਰ ਦਾ ਖਿਤਾਬ ਜਿੱਤਿਆ।
12 ਸਾਲਾਂ ਦਾ ਇਹ ਬ੍ਰਾਜ਼ੀਲੀਅਨ ਮੁੰਡਾ ‘ਡਿਆਗੋ ਫਰਾਜ਼ੋ ਤੁਰਕਟੋ’ ਆਪਣੇ ਅਧਿਆਪਕ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਨ ਦੇ ਮੌਕੇ, ਉਸਦਾ ਸਭ ਤੋਂ ਪਸੰਦੀਦਾ ਸੰਗੀਤ ਵਜਾ ਰਿਹਾ ਹੈ।
ਡਿਆਗੋ ਦੀਆਂ ਅੱਖਾਂ ਚੋਂ ਡੁੱਲਦੇ ਸੁੱਚੇ ਮੋਤੀ ਉਸ ਅਧਿਆਪਕ ਦਾ ਸ਼ੁਕਰੀਆ ਅਦਾ ਕਰ ਰਹੇ ਹਨ, ਜਿਸਨੇ ਡਿਆਗੋ ਵਰਗੇ ਕਿੰਨੇ ਹੀ ਹੋਣਹਾਰ ਜੁਆਕਾਂ ਨੂੰ ਅੱਤ ਦੀ ਗਰੀਬੀ ਅਤੇ ਜ਼ੁਰਮ ਦੀ ਦੁਨੀਆਂ ਚੋਂ ਬਾਹਰ ਕੱਢ, ਚੰਗਿਆਈ ਦੇ ਰਸਤੇ ਤੇ ਤੁਰਨਾ ਸਿਖਾਇਆ।