You are currently viewing ਸਾਂਝਾ ਮੋਰਚਾ ਪੰਜਾਬ, ਯੁ.ਟੀ. ਮੁਲਾਜਮ ਅਤੇ ਪੈਨਸ਼ਨਰਾਂ ਵੱਲੋਂ 29 ਜੁਲਾਈ ਨੂੰ ਪਟਿਆਲਾ ਵਿਖੇ ਹੋਣ ਜਾ ਰਹੀ ਰੈਲੀ ਵਿਚ ਪਹੰਚਣ ਲਈ ਤਿਆਰੀਆਂ ਮੁਕੰਮਲ

ਸਾਂਝਾ ਮੋਰਚਾ ਪੰਜਾਬ, ਯੁ.ਟੀ. ਮੁਲਾਜਮ ਅਤੇ ਪੈਨਸ਼ਨਰਾਂ ਵੱਲੋਂ 29 ਜੁਲਾਈ ਨੂੰ ਪਟਿਆਲਾ ਵਿਖੇ ਹੋਣ ਜਾ ਰਹੀ ਰੈਲੀ ਵਿਚ ਪਹੰਚਣ ਲਈ ਤਿਆਰੀਆਂ ਮੁਕੰਮਲ

ਸਾਂਝਾ ਮੋਰਚਾ ਪੰਜਾਬ, ਯੁ.ਟੀ. ਮੁਲਾਜਮ ਅਤੇ ਪੈਨਸ਼ਨਰਾਂ ਵੱਲੋਂ 29 ਜੁਲਾਈ ਨੂੰ ਪਟਿਆਲਾ ਵਿਖੇ ਹੋਣ ਜਾ ਰਹੀ ਰੈਲੀ ਵਿਚ ਪਹੰਚਣ ਲਈ ਤਿਆਰੀਆਂ ਮੁਕੰਮਲ

ਫਾਜ਼ਿਲਕਾ, 28 ਜੁਲਾਈ 2021( ਪਰਗਟ ਸਿੰਘ )


ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਲੰਗੜੇ 6ਵੇਂ ਪੇਅ-ਕਮਿਸ਼ਨ ਅਤੇ ਹੋਰ ਮੰਗਾਂ ਦੀ ਪੂਰਤੀ ਨਾ ਹੁੰਦਿਆਂ ਵੇਖਦਿਆਂ ਪੰਜਾਬ ਅਤੇ ਯੁ.ਟੀ. ਮੁਲਾਜਮ ਅਤੇ ਪੈਨਸ਼ਨਰਾਂ ਦੇ ਸਾਂਝਾ ਮੋਰਚੇ ਵੱਲੋ ਕੱਲ ਮਿਤੀ 29 ਜੁਲਾਈ ਨੂੰ ਪਟਿਆਲਾ ਵਿਖੇ ਕੀਤੀ ਜਾ ਰਹੀ ਮਹਾਂ ਰੈਲੀ ਵਿਚ ਸ਼ਾਮਲ ਹੋਣ ਲਈ ਜ਼ਿਲ੍ਹਾ ਫਾਜ਼ਿਲਕਾ ਦੇ ਪੀ.ਐਸ.ਐਮ.ਯੂ. ਦੇ ਮੁਲਾਜ਼ਮਾਂ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪੀ.ਐਸ.ਐਮ.ਯੂ. ਦੇ ਅਹੁੱਦੇਦਾਰਾਂ ਵੱਲੋਂ ਅੱਜ ਇਕ ਮੀਟਿੰਗ ਕਰਕੇ ਰੈਲੀ ਵਿਖੇ ਸ਼ਾਮਿਲ ਹੋਣ ਲਈ ਤਿਆਰੀਆਂ ਦਾ ਜਾਇਜਾ ਲਿਆ ਗਿਆ। ਵਿਸ਼ੇਸ਼ ਮੀਟਿੰਗ ਵਿਚ ਸਰਵ ਸਾਥੀ ਹਰਭਜਨ ਸਿੰਘ ਖੁੰਗਰ ਸਰਪ੍ਰਸਤ, ਫਕੀਰ ਚੰਦ ਜ਼ਿਲ੍ਹਾ ਪ੍ਰਧਾਨ, ਪ੍ਰਵੀਨ ਕੁਮਾਰ ਜਨਰਲ ਸਕੱਤਰ ਅਤੇ ਹੋਰਨਾਂ ਅਹੁੱਦੇਦਾਰਾਂ ਨੇ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ਤੋਂ 25 ਵਹੀਕਲ ਪਟਿਆਲਾ ਰੈਲੀ ਲਈ ਰਵਾਨਾ ਹੋਣਗੇ।ਵੱਖ-ਵੱਖ ਵਿਭਾਗਾਂ ਦੇ ਮੁਲਾਜਮ ਆਪਣੇ-ਆਪਣੇ ਵਹੀਕਲਾਂ ਰਾਹੀਂ ਪੀ.ਐਸ.ਐਮ.ਯੂ ਦੇ ਬੈਨਰ ਥਲੇ ਪਟਿਆਲਾ ਦੀ ਰੈਲੀ ਵਿਖੇ ਸ਼ਿਰਕਤ ਕਰਨਗੇ।ਰੈਲੀ ਵਿਚ ਜਾਣ ਲਈ ਫਾਜ਼ਿਲਕਾ, ਅਬੋਹਰ ਅਤੇ ਜਲਾਲਾਬਾਦ ਤੋਂ ਮਨਿਸਟੀਰੀਅਲ ਸਾਥੀਆਂ ਦਾ ਕਾਫਲਾ ਸਵੇਰੇ ਠੀਕ 6:30 ਵਜੇ ਪਟਿਆਲਾ ਨੂੰ ਰਵਾਨਾ ਹੋਵੇਗਾ। ਸੂਬਾਈ ਫੈਸਲੇ ਦੀ ਰੋਸ਼ਨੀ ਵਿਚ ਸਮੂਹ ਮਨਿਸਟੀਰੀਅਲ ਕਾਮਾ 29 ਜੁਲਾਈ 2021 ਨੂੰ ਸਮੂਹਿਕ ਛੁੱਟੀ `ਤੇ ਹੋ ਕੇ ਪਟਿਆਲਾ ਲਈ ਰਵਾਨਾ ਹੋਵੇਗਾ।
ਅੱਜ ਦੀ ਮੀਟਿੰਗ ਵਿਚ ਯੂਨੀਅਨ ਦੇ ਆਗੂ ਸੁਖਦੇਵ ਚੰਦ ਸਕੱਤਰ, ਸੁਖਚੈਨ ਸਕੱਤਰ, ਸ੍ਰੀ ਅੰਕਿਤ ਕੁਮਾਰ ਆਦਿ ਹਾਜ਼ਰ ਹੋਏ।

ਹਰਭਜਨ ਸਿੰਘ ਖੁੰਗਰ ਸਰਪ੍ਰਸਤ    ਫਕੀਰ ਚੰਦ ਜ਼ਿਲ੍ਹਾ ਪ੍ਰਧਾਨ ਪ੍ਰਵੀਨ ਕੁਮਾਰ ਜਨਰਲ ਸਕੱਤਰ