You are currently viewing ਇੰਗਲੈਂਡ ਹਾਈਕੋਰਟ ਨੇ ਵਿਜੇ ਮਾਲਿਆ ਨੂੰ ਐਲਾਨਿਆਂ ਦਿਵਾਲੀਆ

ਇੰਗਲੈਂਡ ਹਾਈਕੋਰਟ ਨੇ ਵਿਜੇ ਮਾਲਿਆ ਨੂੰ ਐਲਾਨਿਆਂ ਦਿਵਾਲੀਆ

ਇੰਗਲੈਂਡ ਹਾਈਕੋਰਟ ਨੇ ਵਿਜੇ ਮਾਲਿਆ ਨੂੰ ਐਲਾਨਿਆਂ ਦਿਵਾਲੀਆ

ਲੰਡਨ, 27 ਜੁਲਾਈ ( ਦੀ ਪੀਪਲ ਟਾਈਮ ਬਿਊਰੋ )

ਇੰਗਲੈਂਡ ਵਿਚਲੀ ਲੰਡਨ ਹਾਈ ਕੋਰਟ ਨੇ ਵਿਜੇ ਮਾਲਿਆ ਖ਼ਿਲਾਫ਼ ਦੀਵਾਲੀਆਪਨ ਦਾ ਆਦੇਸ਼ ਜਾਰੀ ਕੀਤਾ ਹੈ ਜਿਸ ਨਾਲ ਭਾਰਤੀ ਬੈਂਕਾਂ ਨੂੰ ਵਿਸ਼ਵ ਭਰ ਵਿੱਚ ਉਸ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ‘ਚ ਆਸਾਨੀ ਹੋਵੇਗੀ। ਭਗੌੜੇ ਕਾਰੋਬਾਰੀ ਵਿਜੇ ਮਾਲਿਆ ਨੂੰ ਲੰਡਨ ਹਾਈ ਕੋਰਟ ਤੋਂ ਜ਼ਬਰਦਸਤ ਝਟਕਾ ਲੱਗਾ ਹੈ। ਹਾਈ ਕੋਰਟ ਲੰਡਨ ਨੇ ਵਿਜੇ ਮਾਲਿਆ ਨੂੰ ਦੀਵਾਲੀਆ ਕਰਾਰ ਦੇ ਦਿੱਤਾ ਹੈ। ਅਦਾਲਤ ਦੇ ਇਸ ਫੈਸਲੇ ਨਾਲ ਹੁਣ ਵਿਜੇ ਮਾਲਿਆ ਦੀ ਜਾਇਦਾਦ ਜ਼ਬਤ ਕਰਨ ਦਾ ਰਸਤਾ ਖੋਲ੍ਹ ਦਿੱਤਾ ਗਿਆ ਹੈ।