ਫਲਾਂ ਵਾਲੇ ਰੁੱਖ਼ਾਂ ਹੇਠ ਰਕਬਾ ਵਧਾਉਣ ਵਿੱਚ ਸਹਾਈ ਸਿੱਧ ਹੋਣਗੀਆਂ ਬੀਜ ਬਾਲਜ਼
ਬਾਗਬਾਨੀ ਵਿਭਾਗ, ਮਲੋਟ ਵੱਲੋਂ ਪਿੰਡ ਤਾਮਕੋਟ ਤੇ ਦਬੜਾ ਵਿਖੇ ਬੀਜ ਬਾਲਜ਼ ਵੰਡਣ ਲਈ ਕੈਂਪ
ਸ੍ਰੀ ਮੁਕਤਸਰ ਸਾਹਿਬ, 23 ਜੁਲਾਈ( ਪਰਗਟ ਸਿੰਘ )
ਬਾਗਬਾਨੀ ਵਿਭਾਗ, ਸਾਲ 2021 ਨੂੰ ਇੰਟਰਨੈਸ਼ਨਲ ਯੀਅਰ ਆਫ਼ ਫਰੂਟਸ ਐਂਡ ਵੈਜੀਟੇਬਲਜ਼ ਵਜੋਂ ਮਨਾ ਰਿਹਾ ਹੈ, ਜਿਸ ਤਹਿਤ ਵਿਭਾਗ ਵੱਲੋਂ ਵਾਤਾਵਰਨ ਦੀ ਸ਼ੁਧਤਾ ਅਤੇ ਫਲਾਂ ਦੇ ਰੁੱਖ਼ਾਂ ਹੇਠ ਰਕਬਾ ਵਧਾਉਣ ਦੇ ਮੱਦੇਨਜ਼ਰ ਬੀਜ ਬਾਲਜ਼ ਤਿਆਰ ਕਰ ਕੇ ਵੰਡੇ ਜਾਣ ਦੀ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਪਿੰਡ ਤਾਮਕੋਟ ਅਤੇ ਦਬੜਾ ਵਿਖੇ ਵਿਭਾਗ ਨੇ ਉਚੇਚੇ ਤੌਰ ਉਤੇ ਕੈਂਪ ਲਾ ਕੇ ਇਹ ਬੀਜ ਬਾਲਜ਼ ਵੰਡੇ ਤੇ ਇਨ੍ਹਾਂ ਦੇ ਲਾਭ ਬਾਰੇ ਵੀ ਦੱਸਿਆ, ਜਿਸ ਸਬੰਧੀ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ।
ਇਹ ਜਾਣਕਾਰੀ ਦਿੰਦਿਆਂ ਬਾਗਬਾਨੀ ਵਿਕਾਸ ਅਫ਼ਸਰ ਸ. ਬਰਿੰਦਰਪਾਲ ਸਿੰਘ ਬਰਾੜ ਨੇ ਦੱਸਿਆ ਕਿ ਵਾਤਾਵਰਨ ਦੀ ਸੰਭਾਲ ਤੇ ਲੋਕਾਂ ਦੀ ਚੰਗੀ ਸਿਹਤ ਦੇ ਮੱਦੇਨਜ਼ਰ ਫਲਾਂ ਵਾਲੇ ਰੁੱਖ਼ਾਂ ਹੇਠ ਰਕਬਾ ਵਧਾਉਣਾ ਸਮੇਂ ਦੀ ਮੁੱਖ ਲੋੜ ਹੈ, ਜਿਸ ਨੂੰ ਦੇਖਦੇ ਹੋਏ ਡਾਇਰੈਕਟਰ ਬਾਗਬਾਨੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਬਾਗਬਾਨੀ ਵਿਭਾਗ ਸ੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹੇ ਦੇ ਪਿੰਡਾਂ ਵਿੱਚ ਇਹ ਮੁਹਿੰਮ ਜੰਗੀ ਪੱਧਰ ਉਤੇ ਚਲਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਬੀਜ ਬਾਲਜ਼ ਜ਼ਾਂ ਅਰਥ ਬਾਲਜ਼ ਵੱਖ ਵੱਖ ਕਿਸਮ ਦੇ ਬੀਜ਼ਾਂ ਨੂੰ ਇੱਕ ਚੀਕਣੀ ਮਿੱਟੀ ਦੇ ਗੋਲੇ ਵਿੱਚ ਪਏ ਇਕੱਠ ਨੂੰ ਕਿਹਾ ਜਾਂਦਾ ਹੈ। ਇਨ੍ਹਾਂ ਬਾਲਜ਼ ਨੂੰ ਵੱਖ ਵੱਖ ਥਾਵਾਂ ਉਤੇ ਖਿਲਾਰਨਾ ਹੈ ਤੇ ਕੁਝ ਸਮੇਂ ਬਾਅਦ ਇਨ੍ਹਾਂ ਬਾਲਜ਼ ਵਿਚਲੇ ਬੀਜਾਂ ਤੋਂ ਬੂਟੇ ਉਗਣੇ ਸ਼ੁਰੂ ਹੋ ਜਾਣਗੇ।

ਇਸ ਮੌਕੇ ਵਿਭਾਗ ਦੇ ਵੱਖ ਵੱਖ ਅਧਿਕਾਰੀ ਤੇ ਕਰਮਚਾਰੀ ਅਤੇ ਪਿੰਡਾਂ ਦੇ ਲੋਕ ਮੌਜੂਦ ਸਨ। ਪਿੰਡ ਵਾਸੀਆਂ ਵੱਲੋਂ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ ਗਈ।