You are currently viewing ਵਿਰੋਧੀ ਪਾਰਟੀਆਂ ਦਾ ਗੋਲ ਕਰਾਂਗਾ ਬਿਸਤਰਾ – ਨਵਜੋਤ ਸਿੰਘ ਸਿੱਧੂ

ਵਿਰੋਧੀ ਪਾਰਟੀਆਂ ਦਾ ਗੋਲ ਕਰਾਂਗਾ ਬਿਸਤਰਾ – ਨਵਜੋਤ ਸਿੰਘ ਸਿੱਧੂ

ਵਿਰੋਧੀ ਪਾਰਟੀਆਂ ਦਾ ਗੋਲ ਕਰਾਂਗਾ ਬਿਸਤਰਾ – ਨਵਜੋਤ ਸਿੰਘ ਸਿੱਧੂ

ਚੰਡੀਗੜ੍ਹ, 23 ਜੁਲਾਈ ( ਪਰਗਟ ਸਿੰਘ )

ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਤਾਜਪੋਸ਼ੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਲਈ ਕੋਈ ਵੀ ਅਹੁਦਾ ਮੁੱਖ ਮਸਲਾ ਨਹੀਂ ਰੱਖਦਾ ਸਗੋਂ ਪੰਜਾਬ ਦੇ ਅਸਲੀ ਮੁੱਦੇ ਹਨ ਕਿਸਾਨੀ ਸੰਘਰਸ਼ ਦਾ ਮਸਲਾ, ਈਟੀਟੀ ਅਧਿਆਪਕਾਂ ਅਤੇ ਧਰਨੇ ਤੇ ਬੈਠੇ ਡਾਕਟਰਾਂ ਦਾ ਮਸਲਾ ਮੁੱਖ ਹੈ। ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਵਿਰੋਧੀਆਂ ਦਾ ਬਿਸਤਰਾ ਗੋਲ ਕਰੇਗਾ ਅਤੇ ਬੇਅਦਬੀ ਦੇ ਮਾਮਲੇ ਦਾ ਇਨਸਾਫ਼ ਵੀ ਹੋ ਕੇ ਰਹੇਗਾ। ਇਸ ਦੌਰਾਨ ਉਨ੍ਹਾ ਕਿਹਾ ਕਿ ਉਹ 15 ਅਗਸਤ ਤੋਂ ਆਪਣਾ ਬਿਸਤਰਾ ਆਪਣੇ ਦਫ਼ਤਰ ਵਿਖੇ ਲਗਾਉਣਗੇ।