ਹੁਣ ਤੱਕ 433369 ਵਿਅਕਤੀਆਂ ਦੇ ਲਏ ਗਏ ਕਰੋਨਾ ਸੈਂਪਲ
ਬਠਿੰਡਾ, 22 ਜੁਲਾਈ (ਲਖਵਿੰਦਰ ਸਿੰਘ ਗੰਗਾ)
ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਜ਼ਿਲੇ ਅੰਦਰ ਕੋਵਿਡ-19 ਤਹਿਤ ਹੁਣ ਤੱਕ ਕੁੱਲ 433369 ਸੈਂਪਲ ਲਏ ਗਏ, ਜਿਨਾਂ ਚੋਂ 41474 ਪਾਜੀਟਿਵ ਕੇਸ ਆਏ, ਜਿਸ ਚੋਂ 40339 ਕਰੋਨਾ ਪ੍ਰਭਾਵਿਤ ਮਰੀਜ਼ ਕਰੋਨਾ ਵਾਇਰਸ ਤੇ ਫ਼ਤਿਹ ਹਾਸਲ ਕਰਕੇ ਆਪੋ-ਆਪਣੇ ਘਰ ਵਾਪਸ ਪਰਤ ਗਏ।
ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਅੱਗੇ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ 10 ਨਵੇਂ ਕੇਸ ਅਤੇ 12 ਕਰੋਨਾ ਪ੍ਰਭਾਵਿਤ ਮਰੀਜ਼ ਠੀਕ ਹੋਣ ਉਪਰੰਤ ਆਪੋ-ਆਪਣੇ ਘਰ ਵਾਪਸ ਪਰਤ ਗਏ ਹਨ।
ਉਨਾਂ ਹੋਰ ਦੱਸਿਆ ਕਿ ਇਸ ਸਮੇਂ ਜ਼ਿਲੇ ਵਿੱਚ ਕੁੱਲ 96 ਕੇਸ ਐਕਟਿਵ ਹਨ ਤੇ ਹੁਣ ਤੱਕ ਕਰੋਨਾ ਪ੍ਰਭਾਵਿਤ 1039 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ 74 ਕਰੋਨਾ ਪਾਜੀਟਿਵ ਘਰੇਲੂ ਇਕਾਂਤਵਾਸ ਵਿਚ ਹਨ।