ਜੀਰਕਪੁਰ ਪੁਲਿਸ ਵੱਲੋ ਨੋਕਰੀ ਲਗਾਉਣ ਦਾ ਝਾਂਸਾ ਦਿਵਾਉਣ ਵਾਲਾ ਸਕੈਂਡਲ ਬੇਨਕਾਬ, 1 ਗ੍ਰਿਫਤਾਰ
ਅੱਜ ਇੰਸਪੈਕਟਰ ਉਕਾਂਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਜ਼ੀਰਕਪੁਰ ਨੇ ਦੱਸਿਆ ਕਿ ਜ਼ੀਰਕਪੁਰ ਪੁਲਿਸ ਨੇ ਨੋਕਰੀਆਂ ਲਗਾਉਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲੇ ਨੌਸਰਬਾਜ ਨੂੰ ਗ੍ਰਿਫਤਾਰ ਕਰਨ ਵਿਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਮਿਤੀ 17/7/2021 ਨੂੰ ਕ੍ਰਿਸ਼ਨ ਕੁਮਾਰ ਪੁੱਤਰ ਗੁਰਨਾਮ ਸਿੰਘ ਵਾਸੀ ਮਹਿਮੂਦਪੁਰ ਥਾਣਾ ਸਾਹਾ ਜਿਲ੍ਹਾ ਅੰਬਾਲਾ ਹਰਿਆਣਾ ਨੇ ਥਾਣਾ ਜੀਰਕਪੁਰ ਵਿਖੇ ਇਤਲਾਹ ਦਿੱਤੀ ਕਿ ਕਰੀਬ ਤਿੰਨ ਮਹੀਨੇ ਪਹਿਲਾ ਉਹ ਅਤੇ ਉਸਦਾ ਦੋਸਤ ਅਸ਼ੋਕ ਨੌਕਰੀ ਦੀ ਤਲਾਸ਼ ਵਿਚ ਜ਼ੀਰਕਪੁਰ ਆਏ ਸੀ ਜਿਥੇ ਉਨ੍ਹਾਂ ਨੂੰ ਗੌਰਵ ਅਰੋੜਾ ਪੁੱਤਰ ਹਰੀਸ਼ ਕੁਮਾਰ ਅਰੋੜਾ ਵਾਸੀ ਮਕਾਨ ਨੰਬਰ 13/22 ਗਲੀ ਨੰਬਰ 12 ਐਮ.ਸੀ ਕਲੋਨੀ ਸਿਰਸਾ (ਹਰਿਆਣਾ) ਅਤੇ ਦੋ ਨਾਮਲੂਮ ਵਿਅਕਤੀ ਮਿਲੇ ਸਨ। ਜਿਨ੍ਹਾਂ ਨੇ ਐਸ.ਸੀ.ਓ ਨੰਬਰ 7 ਨੇੜੇ ਲੱਕੀ ਢਾਬਾ ਜੀਰਕਪੁਰ ਵਿਖੇ “ਪਲੇਸ ਫਾਰ ਯੂ” ਦੇ ਨਾਮ ਤੋਂ ਪਲੇਸਮੈਂਟ ਦਫਤਰ ਖੋਲੀਆ ਹੋਇਆ ਸੀ । ਗੋਰਵ ਅਰੋੜਾ ਨੇ ਉਸਨੂੰ ਦੱਸਿਆ ਕਿ ਉਹ ਆਈ.ਸੀ.ਐਮ.ਈਆਰ ਕੰਪਨੀ ਦਾ ਮਾਲਕ ਹੈ ਅਤੇ ਉਸਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਖੇਤਰ ਵਿਚ ਸੈਨੇਟਾਈਜਰ ਦਾ ਠੇਕਾ ਲਿਆ ਹੋਇਆ ਹੈ। ਜਿਸ ਲਈ ਉਸਨੂੰ ਸੁਪਰਵਾਈਜਰ ਅਤੇ ਹੈਲਪਰਾ ਦੀ ਲੋੜ ਹੈ । ਗੋਰਵ ਅਰੋੜਾ ਨੇ ਕ੍ਰਿਸ਼ਨ ਕੁਮਾਰ ਅਤੇ ਇਸਦੇ ਦੋਸਤ ਨੂੰ ਇਹ ਵੀ ਦੱਸਿਆ ਕਿ ਉਹ ਸੁਪਰਵਾਈਜਰ ਨੂੰ 21000/- ਰੁਪਏ ਅਤੇ ਹੈਲਪਰ ਨੂੰ 15,000/- ਰੁਪਏ ਪ੍ਰਤੀ ਮਹੀਨਾ ਤਨਖਾਹ ਦੇਵੇਗਾ ਜਿਸ ਦੀ ਏਵਜ ਵਿੱਚ ਸੁਪਰਵਾਇਜ ਦੀ ਨੌਕਰੀ ਲਈ (02 ਲੱਖ ਰੁਪਏ ਅਤੇ ਹੈਲਪਰ ਦੀ ਨੌਕਰੀ ਲਈ 1 ਲੱਖ ਰੁਪਏ ਪ੍ਰਤੀ ਵਿਅਕਤੀ ਮੰਗ ਕੀਤੀ । ਜੋ ਕ੍ਰਿਸ਼ਨ ਕੁਮਾਰ ਉਸ ਦੀਆਂ ਗੱਲਾਂ ਵਿਚ ਆ ਗਿਆ ਤੇ ਉਸਨੇ ਗੌਰਵ ਅਰੋੜਾ ਨੂੰ ਆਪਣੀ ਅਤੇ ਆਪਣੇ ਹੋਰ ਦੋਸਤਾ ਦੀ ਉਕਤ ਕੰਪਨੀ ਵਿਚ ਨੌਕਰੀ ਲਗਵਾਉਣ ਲਈ ਕੁੱਲ 6 ਲੱਖ 42 ਹਜਾਰ ਰੁਪਏ ਕਿਸ਼ਤਾਂ ਵਿਚ ਗੋਰਵ ਅਰੋੜਾ ਨੂੰ ਦਿੱਤੇ । ਪੈਸੇ ਮਿਲਣ ਤੋਂ ਬਾਅਦ ਗੋਰਵ ਅਰੋੜਾ ਨੇ ਉਸਨੂੰ ਅਤੇ ਉਨ੍ਹਾਂ ਦੇ ਦੋਸਤਾਂ ਨੂੰ ਆਈ.ਸੀ.ਐਮ.ਈ.ਆਰ ਕੰਪਨੀ ਦੇ ਜੁਆਇਨਿੰਗ ਲੈਟਰ ਅਤੇ ਸੈਨੇਟਾਈਜਰ ਕਰਨ ਦਾ ਸਮਾਨ ਦਿੱਤਾ । ਜਦੋਂ ਕ੍ਰਿਸ਼ਨ ਕੁਮਾਰ ਨੇ ਗੋਰਵ ਅਰੋੜਾ ਨੂੰ ਸੈਨੇਟਾਈਜਰ ਕਰਨ ਵਾਲੇ ਇਲਾਕੇ ਬਾਰੇ ਪੁੱਛਿਆ ਤਾਂ ਇਹ ਟਾਲ ਮਟੋਲ ਕਰਨ ਲੱਗ ਪਿਆ । ਮਿਤੀ 17/7/2021 ਨੂੰ ਜਦੋਂ ਕ੍ਰਿਸ਼ਨ ਕੁਮਾਰ ਇਸਦੇ ਦਫਤਰ ਗਿਆ ਤਾਂ ਦਫਤਰ ਬੰਦ ਸੀ ।ਕ੍ਰਿਸ਼ਨ ਕੁਮਾਰ ਦੇ ਬਿਆਨ ਦੇ ਅਧਾਰ ਤੇ ਮੁਕੱਦਮਾ ਨੰਬਰ 415 ਮਿਤੀ 17/7/2021 ਧਾਰਾ 406,420,120 ਆਈਪੀਸੀ ਥਾਣਾ ਜੀਰਕਪੁਰ ਬਰਖਿਲਾਫ ਗੋਰਵ ਅਰੋੜਾ ਅਤੇ ਦੋ ਨਾਮਲੂਮ ਵਿਅਕਤੀਆਂ ਦੇ ਦਰਜ ਰਜਿਸਟਰ ਕੀਤਾ ਗਿਆ ।
ਸ੍ਰੀ ਸਤਿੰਦਰ ਸਿੰਘ (ਆਈ.ਪੀ.ਐਸ) ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਉਕਤ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆ ਹੋਇਆ ਤੁਰੰਤ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਤੇ ਉਨ੍ਹਾਂ ਦੇ ਦਿਸ਼ਾ ਨਿਰਦੇਸ ਤਹਿਤ ਡਾ. ਰਵਜੋਤ ਕੌਰ ਗਰੇਵਾਲ ਆਈਪੀਐਸ ਕਪਤਾਨ ਪੁਲਿਸ (ਰੂਰਲ) ਜਿਲ੍ਹਾ ਐਸ.ਏ.ਐਸ ਨਗਰ ਅਤੇ ਸ੍ਰੀ ਅਮਰੋਜ ਸਿੰਘ ਪੀਪੀਐਸ ਉਪ ਕਪਤਾਨ ਪੁਲਿਸ ਸਬ-ਡਵੀਜਨ ਜੀਰਕਪੁਰ ਜਿਲ੍ਹਾ ਐਸ.ਏ.ਐਸ ਨਗਰ ਜੀ ਦੀ ਰਹਿਨੁਮਾਈ ਹੇਠ ਇੰਸਪੈਕਟਰ ਉਕਾਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਜੀਰਕਪੁਰ , ਸਥਾ ਗੁਰਨਾਮ ਸਿੰਘ ਵੱਲੋਂ ਤਕਨੀਕੀ ਸਾਧਨਾ ਅਤੇ ਰਿਵਾਇਤੀ ਤਫਤੀਸ਼ ਦੀ ਵਰਤੋ ਕਰਦਿਆ ਇਹ ਮੁਕੱਦਮਾ ਕੁੱਝ ਹੀ ਘੰਟੇ ਵਿਚ ਟਰੇਸ ਕਰਕੇ ਗੌਰਵ ਅਰੋੜਾ ਨੂੰ ਗ੍ਰਿਫਤਾਰ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ । ਦੋਸ਼ੀ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ।ਦੋਰਾਨੇ ਪੁੱਛਗਿੱਛ ਗੋਰਵ ਅਰੋੜਾ ਨੇ ਮੰਨਿਆ ਹੈ ਕਿ ਉਸਨੇ ਆਪਣਾ ਨਾਮ ਬਦਲ ਕੇ ਆਪਣੇ ਦੂਜੇ ਹੋਰ 09 ਸਾਥੀਆਂ ਨਾਲ ਮਿਲ ਕੇ ਪੰਚਕੂਲਾ ਚੰਡੀਗੜ੍ਹ ਅਤੇ ਜੀਰਕਪੁਰ ਦੇ ਏਰੀਆ ਵਿਚ ਵੱਖ-2 ਨਾਮਾ ਤੋ ਪਲੇਸਮੈਂਟ ਦਫਤਰ ਖੋਲ ਕੇ ਭੋਲੇ ਭਾਲੇ ਨੌਜਵਾਨਾ ਨੂੰ ਸਰਕਾਰੀ ਅਤੇ ਗੈਰਸਰਕਾਰੀ ਅਦਾਰਿਆ ਵਿਚ ਨੌਕਰੀਆਂ ਦਵਾਉਣ ਦਾ ਝਾਂਸਾ ਦੋਕਰ ਪੈਸੀਆ ਦੀ ਠੱਗੀ ਮਾਰੀ ਹੈ । ਦੋਸ਼ੀ ਦੀ ਪੁੱਛਗਿੱਛ ਦੇ ਅਧਾਰ ਪਰ ਇਸਦੇ (09 ਸਾਥੀਆਂ ਨੂੰ ਨਾਮਜ਼ਦ ਕਰ ਲਿਆ ਗਿਆ ਹੈ ਜਿਨ੍ਹਾਂ ਨੂੰ ਗ੍ਰਿਫਤਾਰ ਕਰਕੇ ਅਤੇ ਦੋਸ਼ੀ ਪਾਸੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ।
ਗ੍ਰਿਫਤਾਰ ਦੋਸ਼ੀ ਦੇ ਨਾਮ ਅਤੇ ਪਤੇ :- । ਗੋਰਵ ਅਰੋੜਾ ਉਰਫ ਅਮਿਤ ਉਰਫ ਅਮਨਦੀਪ ਸਿੰਘ ਪੁੱਤਰ ਹਰੀਸ਼ ਅਰੋੜਾ ਵਾਸੀ ਮਕਾਨ ਨੰਬਰ 13722, ਗਲੀ ਨੰਬਰ 12,ਐਮ.ਐਸ ਕਲੋਨੀ ਸਿਰਸਾ ਹਰਿਆਣਾ
ਦੂਜਾ ਪਤਾ :- ਜੀ-1, ਪ੍ਰਭੂ ਕ੍ਰਿਪਾ ਹੋਮ-2, ਪੀਰ ਮੁੱਢਲਾ ਥਾਣਾ ਢਕੌਲੀ ਜਿਲ੍ਹਾ ਐਸ.ਏ.ਐਸ ਨਗਰ
ਤੀਸਰਾ ਪਤਾ:- ਮਕਾਨ ਨੰਬਰ 705 ਅਮਰਾਵਤੀ ਇੰਨਕਲੇਵ ਪੰਚਕੂਲਾ ਹਰਿਆਣਾ ਚੋਥਾ ਪਤਾ :- ਡਿੱਪੂ ਵਾਲੀ ਗਲੀ ਪਿੱਛੇ ਕਾਲੀ ਮਾਤਾ ਮੰਦਰ ਨੇੜੇ ਸਿਵਲ ਹਸਪਤਾ ਸਿਰਸਾ ਹਰਿਆਣਾ
ਦੋਸ਼ੀ ਵੱਲੋ ਖੋਲੇ ਗਏ ਵੱਖ-2 ਦਫਤਰ:- 1. ਭਾਰਤੀਯ ਰੋਜਗਾਰ ਸੰਸਥਾਨ ਐਸ.ਸੀ.ਓ 37 ਸੈਕਿੰਡ ਫਲੋਰ ਸੈਕਟਰ 1 ਪੰਚਕੁਲਾ ਹਰਿਆਣਾ
2. ICMER ਹੈਲਥਕੇਅਰ ਫਾਊਡੇਸ਼ਨ ਐਸ.ਸੀ.ਓ 37 ਤੀਸਰੀ ਮੰਜਿਲ ਕਲਗੀਧਰ ਇੰਨਕਲੇਵ ਮਾਰਕੀਟ ਬਲਟਾਣਾ ਜੀਰਕਪੁਰ
3. ਪਲੇਸ ਫਾਰ ਯੂ ਪਲੇਸਮੈਂਟ ਸਰਵਿਸੀਸ ਐਸ.ਸੀ.ਓ ਨੰਬਰ 7 ਪੰਨੂ ਕੰਪਲੈਕਸ ਪਿੱਛੇ ਲੱਕੀ ਢਾਬਾ ਜੀਰਕਪੁਰ 4. ਐਮ ਸੁਰਕਸ਼ਾ ਪ੍ਰਾਈਵੇਟ ਲਿਮਟਿਡ ਆਫਿਸ ਨੰਬਰ 227.ਏ. ਸੈਕਿੰਡ
ਗਲੋਬਲ ਬਿਜਨਸ ਪਾਰਕ ਅੰਬਾਲਾ ਰੋਡ ਜੀਰਕਪੁਰ 5. ਸੰਨ ਰਾਇਜ ਮੈਨਪਾਵਰ ਸੋਲਿਊਸ਼ਨ ਸੈਕਰ ਅਸੀ ਚੰਡੀਗੜ੍ਹ
6. ਜਨ ਸੇਵਾ ਫਾਊਂਡੇਸ਼ਨ ਐਸ.ਸੀ.ਓ 7-8 ਸੈਕਿੰਡ ਫਲੌਰ ਨੇ ਪੁਲਿਸ ਬੈਰੀਅਰ ਸੈਕਟਰ 20 ਪੰਚਕੁਲਾ ਹਰਿਆਣਾ