You are currently viewing ਉਏ ਛੋਟੂ, ਪੰਜਾਬ ਪੁਲਿਸ ਇਮਾਨਦਾਰ ਵੀ ਬਹੁਤ ਆ ਉਏ

ਉਏ ਛੋਟੂ, ਪੰਜਾਬ ਪੁਲਿਸ ਇਮਾਨਦਾਰ ਵੀ ਬਹੁਤ ਆ ਉਏ

 

ਹੌਲਦਾਰ ਮਨਪ੍ਰੀਤ ਸਿੰਘ ਨੇ ਰਸਤੇ ‘ਚੋਂ ਮਿਲਿਆ ਪਰਸ ਮੋੜਿਆ
 
ਉਏ ਛੋਟੂ, ਪੰਜਾਬ ਪੁਲਿਸ ਇਮਾਨਦਾਰ ਵੀ ਬਹੁਤ ਆ ਉਏ
 
ਸ੍ਰੀ ਮੁਕਤਸਰ ਸਾਹਿਬ, 19 ਜੁਲਾਈ( ਪਰਗਟ ਸਿੰਘ )
 
ਬੇਸ਼ੱਕ ਹੀ ਪੰਜਾਬ ਪੁਲਿਸ ਪਿਛਲੇ ਦਿਨੀਂ ਕੁਝ ਕੁ ਮੁਲਾਜ਼ਮਾਂ ਦੇ ਮਾੜੇ ਕਾਰਨਾਮਿਆਂ ਕਰਕੇ ਵਿਵਾਦਾਂ ‘ਚ ਘਿਰੀ ਰਹੀ ਹੈ ਜਿਵੇਂ ਕਿ ਇੱਕ ਪੁਲਿਸ ਦਾ ਸਿਪਾਹੀ ਆਂਡੇ ਚੋਰੀ ਕਰਦਾ ਤੇ ਐਸ.ਐੱਚ.ਓ ਗਰੀਬ ਦੀ ਰੇਹੜੀ ਨੂੰ ਲੱਤ ਮਾਰਦਾ। ਪ੍ਰੰਤੂ ਅੱਜ ਜੋ ਵੀ ਹੋਇਆ ਇਹ ਸਭ ਤੋਂ ਉਲਟ ਸੀ।
 
ਇਮਾਨਦਾਰੀ ਜ਼ਿੰਦਾਬਾਦ ਰੱਖਦੇ ਹੋਏ ਪੰਜਾਬ ਪੁਲਿਸ ਦੇ ਸੀਨੀਅਰ ਸਿਪਾਹੀ ਮਨਪ੍ਰੀਤ ਸਿੰਘ ਨੇ ਰਸਤੇ ਵਿੱਚੋਂ ਮਿਲਿਆ ਪਰਸ ਵਾਪਸ ਕਰਕੇ ਇਸ ਗੱਲ ਦਾ ਸਬੂਤ ਦਿੱਤਾ ਕਿ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਗਦੀਪ ਸਿੰਘ ਨੇ ਦੱਸਿਆ ਕਿ ਉਸਦਾ ਪਰਸ ਰਸਤੇ ਵਿੱਚ ਡਿੱਗ ਗਿਆ ਸੀ ਜਿਸ ਵਿੱਚ 30,000 ਰੁਪਏ ਨਗਦੀ ਅਤੇ ਬਾਕੀ ਹੋਰ ਜ਼ਰੂਰੀ ਕਾਰਡ ਮੌਜ਼ੂਦ ਸਨ। ਪਰਸ ਡਿੱਗਣ ਕਰਕੇ ਉਹ ਬਹੁਤ ਪ੍ਰੇਸ਼ਾਨ ਸੀ ਪ੍ਰੰਤੂ ਮਨਪ੍ਰੀਤ ਸਿੰਘ ਨੇ ਮੈਨੂੰ ਮੇਰਾ ਪਰਸ ਵਾਪਸ ਕਰਕੇ ਬਹੁਤ ਵੱਡਾ ਅਹਿਸਾਨ ਕੀਤਾ ਹੈ। ਪੰਜਾਬ ਪੁਲਿਸ ਦੇ ਇਸ ਹੌਲਦਾਰ ਦੀ ਇਮਾਨਦਾਰੀ ਨੂੰ ਦੇਖਦੇ ਹੋਏ ਇਕਬਾਲ ਸਿੰਘ ਬਰਾੜ, ਅਮਨਦੀਪ ਸਿੰਘ ਅਤੇ ਨਾਗਪਾਲ ਮੋਟਰਜ਼ ਨੇ ਆਖਿਆ ਕਿ ਪੰਜਾਬ ਪੁਲਿਸ ਦੇ ਸਾਰੇ ਮੁਲਾਜ਼ਮ ਇੱਕੋ ਜਿਹੇ ਨਹੀਂ ਹੁੰਦੇ।