You are currently viewing ਹਲਕਾ ਇੰਚਾਰਜ਼ ‘ਕਾਕਾ ਬਰਾੜ’ ਨੇ ਵੱਡੇ ਕਾਫਲੇ ਸਮੇਤ ਟੇਕਿਆ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ

ਹਲਕਾ ਇੰਚਾਰਜ਼ ‘ਕਾਕਾ ਬਰਾੜ’ ਨੇ ਵੱਡੇ ਕਾਫਲੇ ਸਮੇਤ ਟੇਕਿਆ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ

 

ਹਲਕਾ ਇੰਚਾਰਜ਼ ‘ਕਾਕਾ ਬਰਾੜ’ ਨੇ ਵੱਡੇ ਕਾਫਲੇ ਸਮੇਤ ਟੇਕਿਆ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ
 
ਪਾਰਟੀ ਵੱਲੋਂ ਸੌਂਪੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ ‘ਕਾਕਾ ਬਰਾੜ’
 
ਸ਼੍ਰੀ ਮੁਕਤਸਰ ਸਾਹਿਬ, 18 ਜੁਲਾਈ ( ਪਰਗਟ ਸਿੰਘ ) 
 
ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਸੂਬਾ ਮੀਤ ਪ੍ਰਧਾਨ ਜਗਦੀਪ ਸਿੰਘ ‘ਕਾਕਾ ਬਰਾੜ’ ਨੂੰ ਪਾਰਟੀ ਵੱਲੋਂ ਹਲਕਾ ਇੰਚਾਰਜ਼ ਲਗਾਏ ਜਾਣ ‘ਤੇ ਹਲਕੇ ਦੇ ਵਰਕਰਾਂ ਵਿੱਚ
ਭਾਰੀ ਖੁਸ਼ੀ ਦੀ ਲਹਿਰ ਹੈ। ਹਲਕਾ ਇੰਚਾਰਜ਼ ਲਗਾਏ ਜਾਣ ਤੋਂ ਬਾਅਦ ‘ਕਾਕਾ ਬਰਾੜ’ ਵੱਲੋਂ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕਰਨ ਲਈ ਵੱਡੇ ਕਾਫਲੇ ਸਮੇਤ ਸ੍ਰੀ ਦਰਬਾਰ ਸਾਹਿਬ ਪਹੁੰਚਕੇ ਮੱਥਾ ਟੇਕਿਆ ਗਿਆ।ਇਸ ਉਪਰੰਤ ਆਪਣੇ ਗ੍ਰਹਿ ਵਿਖੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਜਗਦੀਪ ਸਿੰਘ ‘ਕਾਕਾ ਬਰਾੜ’ ਨੇ ਆਖਿਆ ਕਿ ਇਹ ਜਿੰਮੇਵਾਰੀ ਮੈਨੂੰ ਨਹੀਂ ਬਲਕਿ ਪੂਰੇ ਹਲਕੇ ਦੇ ਟਕਸਾਲੀ ਵਰਕਰਾਂ ਨੂੰ ਮਿਲੀ ਹੈ। ਜਿਨਾਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪਾਰਟੀ ਦੀ ਚੜਦੀ ਕਲਾਂ ਲਈ ਕੰਮ ਕੀਤਾ ਅਤੇ ਮੇਰਾ ਸਾਥ ਦਿੱਤਾ। ਉਨਾਂ ਹਲਕੇ ਦੇ ਸਮੁੱਚੇ ਵਰਕਰਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦੁਆਇਆ ਕਿ ਜਿਸ ਤਰਾਂ ਪਹਿਲਾ ਮੈਂ ਹਲਕੇ ਦੀ ਸੇਵਾ ਵਿੱਚ ਜੁਟਿਆ ਹੈ ਉਸੇ ਤਰਾਂ ਇਹ ਸੇਵਾ ਅੱਗੇ ਵੀ ਜਾਰੀ ਰਹੇਗੀ। ਉਨਾਂ ਅਕਾਲੀ ਕਾਂਗਰਸੀਆਂ ‘ਤੇ ਵਰਦਿਆਂ ਆਖਿਆ ਕਿ ਕਾਂਗਰਸ ਸਰਕਾਰ ਨੇ ਸਿਰਫ ਆਪਣੇ ਕਾਟੋ ਕਲੇਸ਼ ਨਾਲ ਹੀ ਸਾਢੇ ਚਾਰ ਸਾਲ ਲੰਘਾ ਦਿੱਤੇ ਤੇ ਪੰਜਾਬ ਦੇ ਲੋਕਾਂ ਨੂੰ ਆਪਣੇ ਆਪ ‘ਤੇ ਛੱਡ ਦਿੱਤਾ। ਉਨਾਂ ਕਿਹਾ ਕਿ ਪਾਰਟੀ ਸੁਪਰੀਮੋ ਅਰਵਿੰਦ ਕੇਜ਼ਰੀਵਾਲ ਦੀ ਪਹਿਲੀ ਗਰੰਟੀ ਨੇ ਵੀ ਅਕਾਲੀ ਤੇ ਕਾਂਗਸੀਆਂ ਦਾ ਦਿਮਾਗ ਹਿਲਾਕੇ ਰੱਖ ਦਿੱਤਾ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ‘ਤੇ ਸੂਬੇ ‘ਤੇ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਦੌਰਾਨ ਰਸਤੇ ਵਿੱਚ ਸਮੂਹ ਦੁਕਾਨਦਾਰਾਂ ਨੇ ਹਾਰ ਪਹਿਨਾਕੇ ਸਵਾਗਤ ਕੀਤਾ ਅਤੇ ਪਾਰਟੀ ਦੇ ਨਾਅਰੇ ਲਗਾਏ ਗਏ। ਮੀਟਿੰਗ ਨੂੰ ਜੈ ਚੰਦ ਭੰਡਾਰੀ, ਕੌਂਸਲਰ ਜਗਮੀਤ ਸਿੰਘ ਜੱਗਾ ਅਤੇ ਜਸ਼ਨ ਬਰਾੜ ਲੱਖੇਵਾਲੀ ਵੱਲੋਂ ਵੀ ਸੰਬੋਧਨ ਕੀਤਾ ਗਿਆ।
 
ਇਸ ਮੌਕੇ ‘ਤੇ ਜਿਲਾ ਯੂਥ ਪ੍ਰਧਾਨ ਸੁਖਜਿੰਦਰ ਸਿੰਘ ਕਾਉਣੀ, ਜਿਲਾ ਸੈਕਟਰੀ ਸਰਬਜੀਤ ਸਿੰਘ ਹੈਪੀ, ਯੂਥ ਜੁਆਇੰਟ ਸੈਕਟਰੀ ਅਰਸ਼ ਬਰਾੜ ਜੱਸੇਆਣਾ, ਵਾਈਸ ਪ੍ਰਧਾਨ ਯੂਥ ਮਿਲਾਪਜੀਤ ਸਿੰਘ ਗਿੱਲ, ਬਲਾਕ ਪ੍ਰਧਾਨ ਬਲਵਿੰਦਰ ਸਿੰਘ ਖਾਲਸਾ, ਅੰਗਰੇਜ਼ ਸਿੰਘ ਪੰਜਾਬ ਰੋਡਵੇਜ਼, ਮਾਸਟਰ ਰਾਜਿੰਦਰ ਸਿੰਘ, ਧਰਮਜੀਤ ਸਿੰਘ ਬਰਾੜ, ਬਲਾਕ ਪ੍ਰਧਾਨ ਜਸਵਿੰਦਰ ਸਿੰਘ ਰਾਜੂ, ਬਲਾਕ ਪ੍ਰਧਾਨ ਰਾਜਿੰਦਰ ਸਿੰਘ ਮਾਨ ਸਿੰਘ ਵਾਲਾ, ਜਸਵਿੰਦਰ ਸਿੰਘ ਜੱਸਾ, ਇਕਬਾਲ ਸਿੰਘ ਮੈਂਬਰ, ਸਰੂਪ ਜੱਸੇਆਣਾ, ਬਲਾਕ ਪ੍ਰਧਾਨ ਸੁਮਨ ਕੁਮਾਰ ਤੋਤੀ, ਮਹਿਲਾ ਵਿੰਗ ਦੇ ਆਗੂ ਬੱਬੂ, ਸੁਰਿੰਦਰ ਕੌਰ, ਸੁਖਜਿੰਦਰ ਸਿੰਘ ਬੱਬਲੂ ਬਰਾੜ, ਇੰਦਰਜੀਤ ਸਿੰਘ ਬਰਾੜ, ਦੀਪੂ ਚਗਤੀ, ਜਸਪਾਲ ਧਾਲੀਵਾਲ, ਅਜੀਤ ਸਿੰਘ ਸੰਧੂ, ਸੰਦੀਪ ਸ਼ਰਮਾ, ਬਸੰਤ ਸਿੰਘ ਨੋਨੀ, ਡਾ. ਕਾਲਾ, ਜਗਦੀਸ਼ ਕੁਮਾਰ, ਦਿਲਬਾਗ ਸਿੰਘ ਲੱਖੇਵਾਲੀ, ਨਰਿੰਦਰ ਸਿੰਘ ਖੱਪਿਆਂਵਾਲੀ,ਸਾਹਿਲ ਕੁੱਬਾ, ਅਮ੍ਰਿੰਤਪਾਲ, ਜਗਮੇਲ ਸਿੰਘ, ਗੋਲਾ ਬਰਾੜ, ਸੁਨੀਲ ਕਾਲੜਾ, ਸੋਮ ਪ੍ਰਕਾਸ਼, ਮਨਜੀਤ ਨਾਹਰ, ਜਗਜੀਤ ਸਿੰਘ, ਬਲਵਿੰਦਰ ਸਿੰਘ ਗਰੋਵਰ, ਅਮਨਦੀਪ ਖੋਖਰ, ਤੇਜਾ ਸਿੰਘ, ਮਲਕੀਤ ਹੇਅਰ, ਗੁਰਪਾਲ ਸਿੰਘ, ਰੁਪਿੰਦਰ ਬੰਟੀ, ਜਸਵੰਤ ਸਿੰਘ ਨਾਹਰ, ਪ੍ਰਧਾਨ ਗੁਰਦੀਪ ਸਿੰਘ, ਰਮਨ ਰਾਏ ਆਦਿ ਵੱਡੀ ਗਿਣਤੀ ਵਿੱਚ ਹਲਕੇ ਦੇ ਵਰਕਰ ਹਾਜ਼ਰ ਸਨ।