ਸ੍ਰ. ਰਾਮਣ ਸਿੰਘ ਯੁਵਕ ਸੇਵਾਵਾਂ ਕਲੱਬ ਵੱਲੋਂ ਪਿੰਡ ਗੰਗਾ ਵਿਖੇ ਲਗਾਇਆ ਖ਼ੂਨ-ਦਾਨ ਕੈਂਪ
ਨਥਾਣਾ, 18 ਜੁਲਾਈ, (ਲਖਵਿੰਦਰ ਸਿੰਘ ਗੰਗਾ)
ਅੱਜ ਪਿੰਡ ਗੰਗਾ ਵਿਖੇ ਸ੍ਰ. ਰਾਮਣ ਸਿੰਘ ਯੁਵਕ ਸੇਵਾਵਾਂ ਕਲੱਬ ਵੱਲੋਂ ਯੂਨਾਈਟਿਡ ਵੈਲਫੇਅਰ ਸੋਸਾਇਟੀ ਬਠਿੰਡਾ ਦੇ ਸਹਿਯੋਗ ਨਾਲ ਸਵ: ਸੁਰਜੀਤ ਸਿੰਘ ਜੋ ਕਿ ਉੱਘੇ ਸਮਾਜ ਸੇਵੀ ਸਨ, ਦੀ ਯਾਦ ਵਿੱਚ ਖ਼ੂਨ-ਦਾਨ ਕੈਂਪ ਲਗਾਇਆ ਗਿਆ। ਇਸ ਦੌਰਾਨ ਬਠਿੰਡਾ ਦੀ ਬਲੱਡ ਬੈਂਕ ਵੱਲੋਂ 30 ਯੂਨਿਟ ਖੂਨ ਲਿਆ ਗਿਆ।
ਕੁਲਵਿੰਦਰ ਸਿੰਘ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਬਠਿੰਡਾ ਨੇ ਇਸ ਮੌਕੇ ਪ੍ਰਸੰਸਾ ਕਰਦਿਆਂ ਕਿਹਾ ਕਿ ਖ਼ੂਨ-ਦਾਨ ਕਰਨ ਨਾਲ ਜਿੱਥੇ ਕੀਮਤੀ ਮਨੁੱਖੀ ਜਾਨਾਂ ਬਚਾਈਆਂ ਜਾਂਦੀਆਂ ਹਨ, ਅਤੇ ਸਾਨੂੰ ਆਪਸੀ ਭਾਈਚਾਰੇ ਅਤੇ ਮਿਲਵਰਤਨ ਨਾਲ ਰਹਿਣ ਦੀ ਜਾਚ ਸਿਖਾਉਂਦੀ ਹੈ।
ਇਸ ਕੈਂਪ ਨੂੰ ਨੇਪਰੇ ਚਾੜ੍ਹਨ ਲਈ ਕਲੱਬ ਪ੍ਰਧਾਨ ਜਗਸੀਰ ਸਿੰਘ ਤੀਰਥਪਾਲ ਕੌਰ ਸਮਾਜ-ਸੇਵਕ ਨਸੀਬ ਕੌਰ ਢਿੱਲੋਂ ਬਲਦੇਵ ਸਿੰਘ ਆਕਲੀਆ ਰਮਿੰਦਰ ਸਿੰਘ ਸਕੱਤਰ ਡਾ. ਹਰਬੰਸ ਸਿੰਘ ਡਾ. ਗਗਨ ਦਿਆਲਪੁਰਾ ਡਾ. ਜਗਸੀਰ ਸੁਖਪਾਲ ਸਿੰਘ ਗੁਰਪ੍ਰੀਤ ਸਿੰਘ ਬਿੰਦਰ ਨੰਬਰਦਾਰ ਜਸਵੰਤ ਸਿੰਘ ਸੁਖਦੇਵ ਸਿੰਘ ਲੁੱਧੜ ਸੁਖਦਰਸ਼ਨ ਸਿੰਘ ਲਖਵਿੰਦਰ ਸਿੰਘ ਪ੍ਰੈੱਸ ਸਕੱਤਰ ਬਲਵੀਰ ਸਿੰਘ ਭਲਭਿੰਦਰ ਆਕਲੀਆ ਅਮਨਦੀਪ ਸਿੰਘ ਗੁਰਧਿਆਨ ਸਿੰਘ ਕਰਨ ਮੈਡੀਕਲ ਸਟੋਰ ਭਿੰਦਾ ਮਾਫ਼ੀਦਾਰ ਡਾ. ਗੁਰਬਚਨ ਸਿੰਘ ਡਾ. ਰਤਿਕ ਬਠਿੰਡਾ ਵਿਜੈ ਭੱਟ ਨਰੇਸ਼ ਪਠਾਣੀਆਂ ਆਦਿ ਸਮਾਜ ਸੇਵੀਆਂ ਨੇ ਵਿਸ਼ੇਸ਼ ਯੋਗਦਾਨ ਦਿੱਤਾ।