ਸੁਨੀਲ ਜਾਖੜ ਦੀ ਪੰਚਕੁਲਾ ਰਿਹਾਇਸ਼ ‘ਤੇ ਨਵਜੋਤ ਸਿੰਘ ਸਿੱਧੂ ਨਾਲ ਹੋਈ ਮੁਲਾਕਾਤ
ਸੁਨੀਲ ਜਾਖੜ ਸਿੱਧੂ ਨੂੰ ਗਲ ਲੱਗ ਕੇ ਮਿਲੇ ਤੇ, ਦਿੱਤਾ ਏਕੇ ਦਾ ਸਬੂਤ
ਬਠਿੰਡਾ, 17 ਜੁਲਾਈ (ਲਖਵਿੰਦਰ ਸਿੰਘ ਗੰਗਾ)
ਸੁਨੀਲ ਜਾਖੜ ਦੀ ਪੰਚਕੁਲਾ ਰਿਹਾਇਸ਼ ‘ਤੇ ਮੁਲਾਕਾਤ ਬਆਦ ਸੁਨੀਲ ਜਾਖੜ ਦਾ ਕਹਿਣਾ ਸੀ ਕਿ ਸਿੱਧੂ ਇਕ ਕਾਬਲ ਇਨਸਾਨ ਹਨ ਅਤੇ ਅਸੀਂ ਪਾਰਟੀ ਨਾਲ ਇਕੱਠੇ ਖੜੇ ਹਾਂ | ਇਸੇ ਤਰ੍ਹਾਂ ਸਿੱਧੂ ਦਾ ਕਹਿਣਾ ਸੀ ਕਿ ਸੁਨੀਲ ਜਾਖੜ ਉਨ੍ਹਾਂ ਦਾ ਮਾਰਗ – ਦਰਸ਼ਨ ਕਰਦੇ ਰਹਿਣਗੇ |
ਸੁਨੀਲ ਜਾਖੜ ਤੋਂ ਬਆਦ ਨਵਜੋਤ ਸਿੱਧੂ ਸੈਕਟਰ 39 ‘ਚ ਸੁਖਜਿੰਦਰ ਸਿੰਘ ਰੰਧਾਵਾ ਨਾਲ ਮਿਲੇ।
ਨਵਜੋਤ ਸਿੱਧੂ ਅਤੇ ਸੁਖਜਿੰਦਰ ਰੰਧਾਵਾ ਮਿਲੇ ਬਲਬੀਰ ਸਿੰਘ ਨੂੰ ਜੋ ਕਿ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਹਨ।
ਸਿੱਧੂ ਕਈ੍ਹ ਵਿਧਾਇਕਾਂ ਰਾਜਾ ਵੜਿੰਗ, ਕੁਲਬੀਰ ਜ਼ੀਰਾ, ਪ੍ਰੀਤਮ ਸਿੰਘ ਕੋਟਭਾਈ, ਦਵਿੰਦਰ ਘੁਬਾਇਆ ਆਦਿ ਨੂੰ ਵੀ ਮਿਲੇ।
ਉੱਧਰ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਹਾਈਕਮਾਨ ਨੂੰ ਚਿੱਠੀ ਰਾਹੀਂ ਆਪਣੀ ਨਰਾਜ਼ਗੀ ਜਾਹਿਰ ਕੀਤੀ ਸੀ। ਉਨ੍ਹਾਂ ਕਿਹਾ ਕਿ ਸਿੱਧੂ ਦੇ ਪ੍ਰਧਾਨ ਬਣਾਏ ਜਾਣ ਤੇ ਪੁਰਾਣੇ ਕਾਂਗਰਸੀ ਨਰਾਜ਼ ਵੀ ਹੋ ਸਕਦੇ ਹਨ ਅਤੇ ਕਾਂਗਰਸੀ ਦੋ-ਫਾੜ ਵੀ ਹੋ ਸਕਦੀ ਹੈ।