16 ਜੁਲਾਈ 2021 ਨੂੰ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਲੱਗੇਗੀ ਕੋਵਾਸ਼ੀਲਡ ਵੈਕਸੀਨ: ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ
– ਹੁਣ ਗਰਭਵਤੀ ਮਾਵਾਂ ਅਤੇ ਦੁੱਧ ਪਿਲਾਉਂਦੀਆਂ ਮਾਵਾਂ ਵੀ ਕਰਵਾ ਸਕਦੀਆਂ ਹਨ ਕੋਰੋਨਾ ਟੀਕਾਕਰਣ: ਡਾ ਰੰਜੂ ਸਿੰਗਲਾ ਸਿਵਲ ਸਰਜਨ
ਸ੍ਰੀ ਮੁਕਤਸਰ ਸਾਹਿਬ 15 ਜੁਲਾਈ( ਪਰਗਟ ਸਿੰਘ )
ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਸ੍ਰੀ ਐਮ.ਕੇ. ਅਰਾਵਿੰਦ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ ਰੰਜੂ ਸਿੰਗਲਾ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੀ ਦੇਖ ਰੇਖ ਵਿੱਚ ਜਿਲ੍ਹੇ ਅੰਦਰ ਕੋਰੋਨਾ ਟੀਕਾਕਰਣ ਮੁਹਿੰਮ ਵਧੀਆ ਤਰੀਕੇ ਨਾਲ ਚੱਲ ਰਹੀ ਹੈ।
ਕੋਰੋਨਾ ਟੀਕਾਕਰਣ ਸਬੰਧੀ ਜਾਣਕਾਰੀ ਦਿੰਦਿਆਂ ਡਾ ਰੰਜੂ ਸਿੰਗਲਾ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਹੁਣ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਲੋਕ ਕੋਰੋਨਾ ਟੀਕਾਕਰਣ ਵਿੱਚ ਬਹੁਤ ਦਿਲਚਸਪੀ ਦਿਖਾ ਰਹੇ ਹਨ ਅਤੇ ਕੈਂਪਾਂ ਵਿੱਚ ਆਪਣੇ ਆਪ ਕੋਰੋਨਾ ਟੀਕਾਕਰਣ ਵਿੱਚ ਆ ਰਹੇ ਹਨ।
ਉਹਨਾਂ ਕਿਹਾ ਕਿ 16 ਜੁਲਾਈ 2021 ਨੁੰ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਕੋਵਾਸ਼ੀਲਡ ਵੈਕਸੀਨ ਲੱਗੇਗੀ। ਉਹਨਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਯੋਗ ਲਾਭਪਾਤਰੀ ਨੇੜੇ ਦੇ ਟੀਕਾਕਰਣ ਕੇਂਦਰ ਤੋਂ ਕੋਵਾਸ਼ੀਲਡ ਦੀ ਪਹਿਲੀ ਅਤੇ ਦੂਜੀ ਖੁਰਾਕ ਦਾ ਟੀਕਾਕਰਣ ਜਰੂਰ ਕਰਵਾ ਲੈਣ।
ਉਹਨਾਂ ਕਿਹਾ ਕਿ ਗਰਭਵਤੀ ਮਾਵਾਂ ਅਤੇ ਦੁੱਧ ਪਿਲਾਉਂਦੀਆਂ ਮਾਤਾਵਾਂ ਵੀ ਆਪਣਾ ਟੀਕਾਕਰਣ ਕਰਵਾ ਸਕਦੀਆਂ ਹਨ। ਕਿਉਂਕਿ ਹੁਣ ਸਰਕਾਰ ਨੇ ਪ੍ਰੀਖਣਾਂ ਤੋਂ ਬਾਅਦ ਗਰਭਵਤੀ ਮਾਵਾਂ ਅਤੇ ਦੁੱਧ ਪਿਲਾਉਂਦੀਆਂ ਮਾਵਾਂ ਨੂੰ ਵੀ ਟੀਕਾਕਰਣ ਸ਼ੁਰੂ ਕਰ ਦਿੱਤਾ ਗਿਆ ਹੈ। ਕਿਉਂਕਿ ਗਰਭਵਤੀ ਮਾਵਾਂ ਨੂੰ ਜੇਕਰ ਕੋਰੋਨਾ ਪਾਜ਼ੇਟਿਵ ਹੋ ਜਾਂਦਾ ਹੈ ਤਾਂ ਉਹ ਹਾਈ ਰਿਸਕ ਵਿੱਚ ਆ ਜਾਂਦੀ ਹੈ ਅਤੇ ਕਮਜ਼ੋਰ ਹੋ ਜਾਂਦੀ ਹੈ ਜਿਸ ਕਰਕੇ ਮਾਂ ਅਤੇ ਬੱਚੇ ਦੋਨਾਂ ਨੂੰ ਰਿਸਕ ਹੋ ਜਾਂਦਾ ਹੈ। ਉਹਨਾਂ ਗਰਭਵਤੀ ਮਾਵਾਂ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਗਰਭਵਤੀ ਮਾਵਾਂ ਨੂੰ ਕਿਸੇ ਵੀ ਸਮੇਂ ਨੇੜੇ ਦੇ ਸਿਹਤ ਕੇਂਦਰ ਤੋਂ ਟੀਕਾਕਰਣ ਕਰਵਾ ਸਕਦੇ ਹਨ। ਇਹ ਟੀਕਾ ਗਰਭ ਠਹਿਰਣ ਤੋਂ ਲੈ ਕੇ 9 ਮਹੀਨੇ ਵਿੱਚ ਕਿਸੇ ਵੀ ਸਮੇਂ ਲਗਾਇਆ ਜਾ ਸਕਦਾ ਹੈ।
ਉਹਨਾਂ ਕਿਹਾ ਕਿ ਜਿਲ੍ਹੇ ਅੰਦਰ ਕੋਰੋਨਾ ਵੈਕਸੀਨ ਆ ਗਈ ਹੈ ਜਿਲ੍ਹੇ ਦੇ ਲੋਕਾਂ ਲਈ 16 ਜੁਲਾਈ ਨੂੰ ਵਿਸ਼ੇਸ ਕੈਂਪ ਲਗਾ ਕੇ ਸ਼ਹਿਰਾਂ ਵਿੱਚ ਅਤੇ ਪਿੰਡਾਂ ਵਿੱਚ ਕੋਰੋਨਾ ਟੀਕਾਕਰਣ ਕੀਤਾ ਜਾਵੇਗਾ।
ਉਹਨਾਂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ 18 ਸਾਲ ਤੋਂ ਉਪਰ ਸਾਰੇ ਲੋਕ ਜਿਨ੍ਹਾ ਨੇ ਅਜੇ ਟੀਕਾਕਰਣ ਨਹੀਂ ਕਰਵਾਇਆ ਉਹ ਨੇੜੇ ਦੇ ਟੀਕਾਕਰਣ ਕੈਂਪ ਵਿੱਚ ਜਾ ਕੇ ਆਪਣਾ ਟੀਕਾਕਰਣ ਜਰੂਰ ਕਰਵਾਉਣ ਤਾਂ ਜੋ ਕੋਰੋਨਾ ਦੀ ਤੀਜੀ ਲਹਿਰ ਤੋਂ ਬਚਿਆ ਜਾ ਸਕੇ ਅਤੇ ਹੋਰ ਲੋਕ ਜਿਹੜੇ ਟੀਕਾਕਰਣ ਕੇਂਦਰ ਤੇ ਜਾਣ ਦੇ ਅਸਮਰੱਥ ਹਨ, ਉਹਨਾਂ ਦੀ ਟੀਕਾਕਰਣ ਕਰਵਾਉਣ ਵਿੱਚ ਸਹਾਇਤਾ ਜਰੂਰ ਕਰਵਾਉਣ। ਕੋਈ ਵੀ ਗੰਭੀਰ ਬਿਮਾਰੀ ਨਾਲ ਪੀੜਿਤ ਆਦਮੀ ਆਪਣਾ ਟੀਕਾਕਰਣ ਪਹਿਲ ਦੇ ਆਧਾਰ ਤੇ ਕਰਵਾਉਣ, ਜਿਵੇਂ ਕਿ ਕੈਂਸਰ, ਸ਼ੂਗਰ, ਦਿਲ ਦੀ ਬਿਮਾਰੀਆਂ, ਗੁਰਦੇ ਦੀਆਂ ਬਿਮਾਰੀਆਂ ਤੋਂ ਪੀੜਿਤ, ਹੈਪਾਟਾਈਟਸ ਬੀ ਅਤੇ ਸੀ ਦੇ ਮਰੀਜ਼ ਆਦਿ ਅਤੇ ਮਰੀਜ਼ ਜੋ ਵੀ ਦਵਾਈ ਖਾ ਰਿਹਾ ਹੈ ਉਹ ਆਪਣੀ ਦਵਾਈ ਜਾਰੀ ਰੱਖੇ। ਇਸ ਸਮੇਂ ਡਾ ਪ੍ਰਭਜੀਤ ਸਿੰਘ, ਡਾ ਪਵਨ ਮਿੱਤਲ, ਡਾ ਕਿਰਨਦੀਪ ਕੌਰ, ਸੁਖਮੰਦਰ ਸਿੰਘ ਅਤੇ ਵਿਨੋਦ ਖੁਰਾਣਾ ਹਾਜ਼ਰ ਸਨ।