You are currently viewing ਤੇਲ ਦੀਆਂ ਕੀਮਤਾਂ ‘ਚ ਰੋਜ਼ਾਨਾ ਵਾਧੇ ਕਾਰਨ ਲੋਕ ਪਰੇਸ਼ਾਨ

ਤੇਲ ਦੀਆਂ ਕੀਮਤਾਂ ‘ਚ ਰੋਜ਼ਾਨਾ ਵਾਧੇ ਕਾਰਨ ਲੋਕ ਪਰੇਸ਼ਾਨ

ਤੇਲ ਦੀਆਂ ਕੀਮਤਾਂ ‘ਚ ਰੋਜ਼ਾਨਾ ਵਾਧੇ ਕਾਰਨ ਲੋਕ ਪਰੇਸ਼ਾਨ

ਤੇਲ ਦੀਆਂ ਕੀਮਤਾਂ ਰੁਕਣ ਦਾ ਨਹੀਂ ਲੈ ਰਹੀਆਂ ਨਾਂ, 15 ਦਿਨਾਂ ‘ਚ 8 ਵਾਰ ਹੋਇਆ ਵਾਧਾ

ਨਵੀਂ ਦਿੱਲੀ, 15 ਜੁਲਾਈ (ਲਖਵਿੰਦਰ ਸਿੰਘ ਗੰਗਾ)

ਪਿਛਲੇ ਲੰਮੇ ਸਮੇਂ ਤੋਂ ਤੇਲ ਕੀਮਤਾਂ ਦਾ ਵਧਣਾ ਲਗਾਤਾਰ ਜਾਰੀ ਹੈ। ਅੱਜ ਫਿਰ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ।

ਇਸ ਮਹੀਨੇ ਦੇ 15 ਦਿਨਾਂ ਵਿੱਚ 8 ਦਿਨ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਅੱਜ ਕੀਮਤਾਂ ਵਿੱਚ ਪੈਟਰੋਲ 24 ਪੈਸੇ ਤੋਂ 39 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ 15 ਪੈਸੇ ਤੋਂ 21 ਪੈਸੇ ਪ੍ਰਤੀ ਲੀਟਰ ਵਾਧਾ ਹੋਇਆ। ਦਿੱਲੀ ਵਿੱਚ ਪੈਟਰੋਲ ਦੀ ਕੀਮਤ ’ਚ 35 ਪੈਸੇ, ਮੁੰਬਈ ’ਚ 24 ਪੈਸੇ, ਚੇਨੱਈ ’ਚ 31 ਪੈਸੇ, ਕੋਲਕਾਤਾ ’ਚ 39 ਪੈਸੇ ਪ੍ਰਤੀ ਲੀਟਰ ਵਾਧਾ ਹੋਇਆ। ਡੀਜ਼ਲ ਦਿੱਲੀ ’ਚ 15 ਪੈਸੇ, ਮੁੰਬਈ 16 ਪੈਸੇ, ਚੇਨਈ ’ਚ 15 ਪੈਸੇ ਅਤੇ ਕੋਲਕਾਤਾ ’ਚ 21 ਪੈਸੇ ਪ੍ਰਤੀ ਲੀਟਰ ਵਾਧਾ ਹੋਇਆ।