You are currently viewing ਨਵਜੋਤ ਸਿੱਧੂ ਪੰਜਾਬ ਕਾਂਗਰਸ ਦੇ  ਹੋਣਗੇ ਦੇ ਨਵੇਂ ਪ੍ਰਧਾਨ ! ਹਰੀਸ਼ ਰਾਵਤ ਆਪਣੇ ਬੋਲਾਂ ਤੋਂ ਮੁੱਕਰੇ

ਨਵਜੋਤ ਸਿੱਧੂ ਪੰਜਾਬ ਕਾਂਗਰਸ ਦੇ ਹੋਣਗੇ ਦੇ ਨਵੇਂ ਪ੍ਰਧਾਨ ! ਹਰੀਸ਼ ਰਾਵਤ ਆਪਣੇ ਬੋਲਾਂ ਤੋਂ ਮੁੱਕਰੇ

ਨਵੀਂ ਦਿੱਲੀ  15 ਜੁਲਾਈ  (ਦਿ ਪੀਪਲ ਟਾਇਮ ਬਿਊਰੋ  )

ਪੰਜਾਬ ਮਾਮਲਿਆਂ ਦੇ ਇੰਚਾਰਜ  ਹਰੀਸ਼ ਰਾਵਤ ਨੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦਾ ਐਲਾਨ ਦੇ  ਬਿਆਨ  ਨੂੰ ਵਾਪਸ ਲੈਂਦਿਆਂ ਇੱਕ ਚੈਨਲ ਉੱਤੇ  ਇੰਟਰਵਿਊ ਦਿੰਦਿਆਂ  ਕਿਹਾ ਹੈ ਕਿ    ਮੈਂ ਇਹ ਸਪੱਸ਼ਟ ਨਹੀਂ ਕੀਤਾ ਕਿ ਸਿੱਧੂ ਹੀ ਪ੍ਰਧਾਨ ਬਣਾਇਆ ਜਾਵੇਗਾ   , ਬਲਕਿ ਇਹ ਕਿਹਾ ਸੀ ਕਿ ਇਸ ਤੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ ।ਹਰੀਸ਼ ਰਾਵਤ ਦੇ ਬਿਆਨ ਤੋਂ ਬਾਅਦ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਪੰਜਾਬ ਚ ਨਵਜੋਤ ਸਿੱਧੂ ਦੇ  ਹੱਕ ਚ ਪੋਸਟਰ ਲੱਗਣ  ਅਤੇ ਕੈਪਟਨ ਨੂੰ ਝਟਕਾ ਦੇਣ  ਦੀਆਂ ਸੋਸ਼ਲ ਮੀਡੀਆ ਦੇ ਖਬਰਾ ਚੱਲਣ ਤੋਂ ਬਾਅਦ  ਜਿੱਥੇ ਪੰਜਾਬ ਦੀ ਸਿਆਸਤ  ਚ ਵੱਡੀ ਹਲਚਲ ਮੱਚ ਗਈ ਹੈ  ਉਥੇ  ਵੱਖੋ ਵੱਖਰੀ ਧੜੇਬੰਦੀ ਵੀ ਬਣਨਗੇ ਉੱਭਰ ਗਈ ।