You are currently viewing ਥਾਣਾ ਸਿਟੀ ਦੇ ਐਸ.ਐਚ.ਓ ‘ਤੇ ਲੱਗੇ ਪੱਖਪਾਤ ਕਰਨ ਦੇ ਦੋਸ਼

ਥਾਣਾ ਸਿਟੀ ਦੇ ਐਸ.ਐਚ.ਓ ‘ਤੇ ਲੱਗੇ ਪੱਖਪਾਤ ਕਰਨ ਦੇ ਦੋਸ਼

 

ਥਾਣਾ ਸਿਟੀ ਦੇ ਐਸ.ਐਚ.ਓ ‘ਤੇ ਲੱਗੇ ਪੱਖਪਾਤ ਕਰਨ ਦੇ ਦੋਸ਼

ਕੋਈ ਵੀ ਅਪਰਾਧੀ ਨਹੀਂ ਮੰਨਦਾ ਕਿ ਉਸਨੇ ਅਪਰਾਧ ਕੀਤਾ – ਐੱਸ.ਐੱਚ.ਓ ਅੰਗਰੇਜ਼ ਸਿੰਘ

ਸ੍ਰੀ ਮੁਕਤਸਰ ਸਾਹਿਬ, 13 ਜੁਲਾਈ ( ਪਰਗਟ ਸਿੰਘ )

ਚਾਲੀ ਮੁਕਤਿਆਂ ਦੀ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਹਮੇਸ਼ਾ ਹੀ ਸਵਾਲਾਂ ਵਿੱਚ ਘਿਰੀ ਰਹਿੰਦੀ ਹੈ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਪੁਲਿਸ ਪ੍ਰਸ਼ਾਸ਼ਨ ਦੇੇ ਅਧਿਕਾਰੀ/ਕਰਮਚਾਰੀਆਂ ਵੱਲੋਂ ਹਰ ਰੋਜ ਦੀ ਤਰ੍ਹਾਂ ਆਮ ਜਨਤਾ ਨਾਲ ਕੀਤੀਆਂ ਜਾਂਦੀਆ ਵਧੀਕੀਆਂ ਸਾਹਮਣੇ ਆ ਰਹੀਆਂ ਹਨ ਪਰ ਕੋਈ ਅਜਿਹਾ ਪੁਲਿਸ ਅਧਿਕਾਰੀ ਸ਼੍ਰੀ ਮੁਕਤਸਰ ਸਾਹਿਬ ਵਿੱਚ ਨਹੀਂ ਬਚਿਆ ਜਿਹੜ੍ਹਾਂ ਪੀੜ੍ਹਤਾਂ ਨੂੰ ਇਨਸਾਫ ਦਵਾ ਸਕੇ ? ਸਿਆਸੀ ਵਿਅਕਤੀਆ ਦੇ ਹੱਥਾਂ ਦੀ ਕੱਠਪੁਤਲੀ ਬਣ ਕੇ ਰਿਹ ਗਿਆ ਸ੍ਰੀ ਮੁਕਤਸਰ ਸਾਹਿਬ ਦਾ ਪੁਲਿਸ ਪ੍ਰਸ਼ਾਸਨ । ਸਿਆਸੀ ਰੰਜਿਸ਼ ਕਾਰਨ ਆਮ ਵਿਅਕਤੀਆਂ ਨੂੰ ਖਮਿਆਜ਼ਾ ਭੁਗਤਨਾ ਪੈ ਰਿਹਾ ਹੈ ।

ਮਾਮਲਾ ਇਹ ਸੀ ਸ਼ਹਿਰ ਦੇ ਜਲਾਲਬਾਦ ਰੋਡ ਦੀ ਵਸਨੀਕ ਬੇਅੰਤਜੀਤ ਕੋਰ ਨੇ ਸਾਡੇ ਪੱਤਰਕਾਰ ਨੂੰ ਘੋਸ਼ਣਾ ਪੱਤਰ ਅਤੇ
ਵੀਡਿਓ ਬਿਆਨ ਰਿਕਾਰਡ ਕਰਵਾਉਂਦਿਆ ਦੱਸਿਆ ਕਿ ਥਾਣਾ ਸਿਟੀ ਦੇ ਐੱਸ.ਐੱਚ.ਓ ਅੰਗਰੇਜ ਸਿੰਘ ਵੱਲੋਂ ਮੇਰੇ ਪਤੀ ਗੁਰਜੀਤ ਸਿੰਘ ‘ਤੇ ਵਿਰੋਧੀ ਧਿਰ ਨਾਲ ਸਾਜਬਾਜ ਹੋਕੇ ਐਸ.ਸੀ ਐਕਟ ਅਤੇ ਹੋਰ ਧਰਾਵਾਂ ਤਹਿਤ ਝੂਠਾ ਮੁਕੱਦਮਾ ਦਰਜ਼ ਕਰ ਦਿੱਤਾ । ਉਨ੍ਹਾਂ ਕਿਹਾ ਕਿ ਮਿਤੀ 07/07/21 ਨੂੰ ਸਾਡੇ ਗੁਆਂਢ ਵਿੱਚ ਰਹਿੰਦੇ ਸਿਮਰਜੀਤ ਕੋਰ, ਮਨਜੀਤ ਸਿੰਘ, ਚਰਨਜੀਤ ਕੋਰ ਅਤੇ ਅਮਨਦੀਪ ਨੇ ਸਾਡੇ ਘਰ ਮਜਦੂਰੀ ਕਰ ਰਹੇ ਅਮ੍ਰਿੰਤਪਾਲ ਸਿੰਘ ਦੇ ਸਾਡੇ ਘਰ ਦਾਖਲ ਹੋਕੇ ਸੱਟਾਂ ਮਾਰੀਆ ਸਨ ਅਤੇ ਸਾਡੇ ਵੱਲੋਂ ਉਕਤ ਨੂੰ ਇਲਾਜ ਲਈ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ । ਇਸ ਸਬੰਧੀ ਥਾਣਾ ਸਿਟੀ ਦੇ ਪੁਲਿਸ ਅਧਿਕਾਰੀ/ਕਰਮਚਾਰੀ ਨੇ ਸਾਡੇ ਮੁਹੱਲੇ ਵਿੱਚ ਮੋਕੇ ‘ਤੇ ਪਹੁੰਚ ਕੇ ਤਫਤੀਸ਼ ਕੀਤੀ ਅਤੇ ਤਫਤੀਸ਼ ਦੌਰਾਨ ਸਾਡੇ ਸਾਰੇ ਮੁਹੱਲੇ ਨੇ ਸਾਡੀ ਗਵਾਹੀ ਭਰੀ ਪਰ ਥਾਣਾ ਸਿਟੀ ਦੇ ਐੱਸ.ਐੱਚ.ਓ ਅੰਗਰੇਜ਼ ਸਿੰਘ ਨੇ ਮੇਰੇ ਪਤੀ ਦੇ ਖਿਲਾਫ ਮੁਕੱਦਮਾ ਨੰਬਰ 188 ਅਧੀਨ ਧਾਰਾ 341, 506, 323 ਅਤੇ ਐਸ,ਸੀ ਐਕਟ ਅਧੀਨ ਮੁਕੱਦਮਾ ਦਰਜ ਕਰ ਦਿੱਤਾ, ਜਦਕਿ ਮੇਰੇ ਪਤੀ ਵੱਲੋਂ ਉਕਤ ਵਿਅਕਤੀਆ ਦੀ ਜਾਤੀ ਪ੍ਰਤੀ ਕੋਈ ਵੀ ਅੱਪਸ਼ਬਦ ਨਹੀ ਬੋਲੇ ਅਤੇ ਇਸ ਸਬੰਧੀ ਸਮੂਹ ਮੁਹੱਲਾ ਵਾਸੀਆ ਨੇ ਥਾਣਾ ਸਿਟੀ ਵਿੱਚ ਪਹੁੰਚ ਕੇ ਆਪਣੇ ਬਿਆਨ ਵੀ ਦਰਜ ਕਰਵਾਏ ਪਰ ਐਸ.ਐਚ.ਓ ਅੰਗਰੇਜ ਸਿੰਘ ਨੇ ਪੱਖਪਾਤ ਕਰਦਿਆਂ ਮੇਰੇ ਪਤੀ ਗੁਰਜੀਤ ਸਿੰਘ ਸੰਧੂ ਦੇ ਖਿਲਾਫ਼ ਝੂਠਾ ਮੁਕੱਦਮਾ ਦਰਜ ਕਰ ਦਿੱਤਾ । ਜਿਨ੍ਹਾਂ ਵਿਅਕਤੀਆਂ ਨੇ ਸਾਡੇ ਘਰ ਅੰਦਰ ਦਾਖਲ ਹੋ ਕੇ ਸੱਟਾਂ ਮਾਰੀਆਂ ਹਨ ਉਕਤ ਅਧਿਕਾਰੀ ਵੱਲੋਂ ਉਕਤ ਵਿਅਕਤੀਆਂ ਦਾ ਪੱਖ ਪੂਰਦੇ ਹੋਏ ਕੋਈ ਵੀ ਕਾਰਵਾਈ ਨਹੀਂ ਕੀਤੀ । ਉਨ੍ਹਾਂ ਕਿਹਾ ਕਿ ਮੇਰੇ ਪਤੀ ਗੁਰਜੀਤ ਸਿੰਘ ਸੰਧੂ ਦੇ ਖਿਲਾਫ ਮੁਕੱਦਮਾ ਦਰਜ ਕਰਵਾਉਣ ਵਾਲੀ ਔਰਤ ਸਿਮਰਨਜੀਤ ਕੌਰ ਨੇ ਕੁਝ ਸਮਾਂ ਪਹਿਲ੍ਹਾਂ ਵੀ ਸਾਡੇ ‘ਤੇ ਦਰਖਾਸਤ ਦਿੱਤੀ ਸੀ ਜੋ ਕਿ ਝੂਠੀ ਪਾਈ ਗਈ ਸੀ ਅਤੇ ਉਕਤ ਔਰਤ ਦੇ ਖਿਲਾਫ ਝੂਠੀ ਦਰਖਾਸਤ ‘ਤੇ ਬਣਦੀ ਕਾਰਵਾਈ ਵੀ ਹੋਈ । ਬੇਅੰਤਜੀਤ ਨੇ ਰੋਦੇਂ ਹੋਏ ਕਿਹਾ ਕਿ ਜੇਕਰ ਜਨਰਲ ਕੈਟਾਗਿਰੀ ਨਾਲ ਸਬੰਧ ਰੱਖਣਾ ਜ਼ੁਰਮ ਹੈ ਤਾਂ ਅਸੀ ਧਰਮ ਪਰਿਵਰਤਨ ਲਈ ਤਿਆਰ ਹਾਂ । ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਪੁਲਿਸ ਸਿਆਸੀ ਵਿਅਕਤੀਆ ਦੇ ਹੱਥਾਂ ਦੀ ਕਠਪੁਤਲੀ ਬਣ ਚੁੱਕੀ ਹੈ ਅਤੇ ਸਿਆਸੀ ਵਿਅਕਤੀਆ ਦੇ ਇਸ਼ਾਰੇ ‘ਤੇ ਪੁਲਿਸ ਵੱਲੋ ਕਾਰਵਾਈ ਕੀਤੀ ਜਾਂਦੀ ਹੈ ਅਤੇ ਖਮਿਆਜ਼ਾ ਝੂਠਾ ਮੁਕੱਦਮਾ ਦਰਜ ਕਰਨ ਵਾਲੇ ਅਧਿਕਾਰੀ ਨੂੰ ਭੁਗਤਨਾਂ ਪੈਂਦਾ ਹੈ । ਪੀੜ੍ਹਤ ਗੁਰਜੀਤ ਸਿੰਘ ਸੰਧੂ ਦੀ ਪਤਨੀ ਨੇ ਪੁਲਿਸ ਪ੍ਰਸ਼ਾਸ਼ਨ ‘ਤੇ ਪੱਖਪਾਤ ਕਰਨ ਦਾ ਦੋਸ਼ ਲਗਾਉਂਦੇ ਹੋਏ ਪੰਜਾਬ ਦੇ ਮਾਨਯੋਗ ਡੀਜੀਪੀ ਪਾਸੋਂ ਇਨਸਾਫ ਦੀ ਮੰਗ ਕੀਤੀ ਅਤੇ ਕਿਹਾ ਕਿ ਇਸ ਸਬੰਧੀ ਉੱਚ ਅਧਿਕਾਰੀ ਤੋ ਜਾਂਚ ਕਰਵਾਈ ਜਾਵੇ ਤਾਂ ਜੋ ਕਿ ਅਸਲ ਦੋਸ਼ੀਆਂ ਅਤੇ ਉਨ੍ਹਾਂ ਦਾ ਸਾਥ ਦੇਣ ਵਾਲੇ ਅਧਿਕਾਰੀਆਂ ‘ਤੇ ਬਣਦੀ ਕਾਰਵਾਈ ਕੀਤੀ ਜਾ ਸਕੇ ।

ਜਦ ਇਸ ਸਬੰਧੀ ਥਾਣਾ ਸਿਟੀ ਦੇ ਐਸ.ਐਚ.ਓ ਅੰਗਰੇਜ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੋਸ਼ਾ ਨੂੰ ਨਕਾਰਦੇ ਹੋਏ ਕਿਹਾ ਕਿ ਗੁਰਜੀਤ ਸਿੰਘ ‘ਤੇ ਕੀਤਾ ਗਿਆ ਮੁਕੱਦਮਾ ਦਰਜ ਬਿਲਕੁਲ ਸਹੀ ਕੀਤਾ ਗਿਆ ਹੈ ਕੋਈ ਪੱਖਪਾਤ ਨਹੀਂ ਕੀਤਾ ਗਿਆ । ਜਦਕਿ ਸਾਫ-ਸਾਫ ਦਿਖਾਈ ਦੇ ਰਿਹਾ ਹੈ ਕਿ ਵਿਅਕਤੀ ਦੇ ਸੱਟਾਂ ਲੱਗੀਆ ਸਨ ਅਤੇ ਥਾਣਾ ਸਿਟੀ ਦੇ ਐਸ.ਐਚ.ਓ ਅੰਗਰੇਜ ਸਿੰਘ ਵੱਲੋਂ ਕਾਰਵਾਈ ਨਹੀਂ ਕੀਤੀ ਗਈ ।

ਫੋਟੋ ਕੈਪਸ਼ਨ :- ਪੀੜ੍ਹਤ ਵਿਅਕਤੀ ਦੀ ਪਤਨੀ ਬੇਅੰਤਜੀਤ ਕੌਰ ਅਤੇ ਜਖਮੀ ਵਿਅਕਤੀ