You are currently viewing ਜ਼ਿਲੇ ਦੇ ਪੇਂਡੂ ਤੇ ਸ਼ਹਿਰੀ ਖੇਤਰਾਂ ’ਚ 3554 ਵਿਅਕਤੀਆਂ ਨੇ ਲਗਵਾਈ ਕਰੋਨਾ ਵੈਕਸੀਨ : ਡਿਪਟੀ ਕਮਿਸ਼ਨਰ

ਜ਼ਿਲੇ ਦੇ ਪੇਂਡੂ ਤੇ ਸ਼ਹਿਰੀ ਖੇਤਰਾਂ ’ਚ 3554 ਵਿਅਕਤੀਆਂ ਨੇ ਲਗਵਾਈ ਕਰੋਨਾ ਵੈਕਸੀਨ : ਡਿਪਟੀ ਕਮਿਸ਼ਨਰ

ਜ਼ਿਲੇ ਦੇ ਪੇਂਡੂ ਤੇ ਸ਼ਹਿਰੀ ਖੇਤਰਾਂ ’ਚ 3554 ਵਿਅਕਤੀਆਂ ਨੇ ਲਗਵਾਈ ਕਰੋਨਾ ਵੈਕਸੀਨ : ਡਿਪਟੀ ਕਮਿਸ਼ਨਰ

ਬਠਿੰਡਾ, 5 ਜੁਲਾਈ ( ਪਰਗਟ ਸਿੰਘ )

ਡਿਪਟੀ ਕਮਿਸ਼ਨਰ ਸ਼੍ਰੀ ਬੀ. ਸ਼੍ਰੀਨਿਵਾਸਨ ਨੇ ਦੱਸਿਆ ਕਿ ਕਰੋਨਾ ਦੀ ਸੰਭਾਵੀ ਤੀਸਰੀ ਵੇਵ ਦੇ ਟਾਕਰੇ ਲਈ ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲਾ ਪ੍ਰਸ਼ਾਸ਼ਨ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਕਰੋਨਾ ਦੇ ਪ੍ਰਭਾਵ ਨੂੰ ਫ਼ੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਦੇ ਸਹਿਯੋਗ ਨਾਲ ਵੱਖ-ਵੱਖ ਟੀਮਾਂ ਵਲੋਂ ਪਿੰਡਾਂ ਅਤੇ ਸ਼ਹਿਰੀ ਖੇਤਰ ਵਿੱਚ ਵਿਸ਼ੇਸ਼ ਕੈਂਪਾਂ ਰਾਹੀਂ ਕਰੋਨਾ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ। ਇਸ ਤਹਿਤ ਬੀਤੇ 24 ਘੰਟਿਆਂ ਦੌਰਾਨ ਜ਼ਿਲੇ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ 3554 ਵਿਅਕਤੀਆਂ ਦੀ ਵੈਕਸੀਨੇਸ਼ਨ ਕੀਤੀ ਗਈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਫੱਤਾ ਬੱਲੂ ਵਿਖੇ 70, ਸਰਕਾਰੀ ਹਾਈ ਸਕੂਲ ਨਥੇਹਾ 30, ਸਰਕਾਰੀ ਪ੍ਰਾਇਮਰੀ ਸਕੂਲ ਲਹਿਰਾ ਖਾਨਾ 37, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੱਥੋ 118 ਵਿਅਕਤੀਆਂ ਦੀ ਵੈਕਸ਼ੀਨੇਸ਼ਨ ਕੀਤੀ ਗਈ।

ਉਨਾਂ ਅੱਗੇ ਦੱਸਿਆ ਕਿ ਸ਼ਹਿਰੀ ਖੇਤਰਾਂ ’ਚ ਲਗਾਏ ਗਏ ਕੈਂਪਾਂ ਸਬੰਧੀ ਉਨਾਂ ਹੋਰ ਦੱਸਿਆ ਕਿ ਜੀ.ਐਨ.ਐਮ. ਟੇ੍ਰਨਿੰਗ ਸਕੂਲ ਵਿਖੇ 185, ਕਿਸ਼ੋਰੀ ਰਾਮ ਹਸਪਤਾਲ ਈਨਿੰਗ ਸੈਸ਼ਨ 500, ਸਨਸਿਟੀ ਹੋਟਲ 170, 9-ਬੀ ਆਈਲੈਟਸ ਸੈਂਟਰ 73, ਅਨਪੁਰਾਣਾ ਮੰਦਿਰ 207, ਨਾਮਦੇਵ ਰੋਡ ਗੁਰੂ ਨਾਨਕ ਹਸਪਤਾਲ 102, ਦੋਧੀ ਐਸੋਸੀਏਸ਼ਨ 119, ਪਬਲਿਕ ਧਰਮਸ਼ਾਲਾ 271, ਸ਼੍ਰੀ ਰਾਮ ਮੰਦਿਰ ਫੇਜ਼-2 ਗ੍ਰੀਨ ਸਿਟੀ 160, ਆਰ.ਐਸ.ਐਸ.ਪੀ. ਅਦਰਸ਼ ਨਗਰ 1050 ਇਸੇ ਤਰਾਂ ਧਾਰਮਿਕ ਸੰਸਥਾਨਾਂ ਵਿਖੇ ਲਗਾਏ ਗਏ ਕੈਂਪਾਂ ਦੌਰਾਨ ਦਿਵਿਯ ਜੋਤੀ ਜਗਰਿਤੀ ਸੰਸਥਾਨ ਚਾਉਂਕੇ 110, ਡੇਰਾ ਬਿਆਸ, ਮੌੜ ਮੰਡੀ 220, ਰਾਧਾ ਸੁਆਮੀ ਡੇਰਾ ਰਾਮਪੁਰਾ ਫੂਲ ਵਿਖੇ 132 ਵਿਅਕਤੀਆਂ ਦੀ ਵੈਕਸ਼ੀਨੇਸ਼ਨ ਕੀਤੀ ਗਈ।