ਸੁਖਬੀਰ ਦੇ ਬਿਆਨ ਦਾ ਨਵਜੋਤ ਸਿੱਧੂ ਵੱਲੋਂ ਠੋਕਵਾਂ ਜਵਾਬ
ਚੰਡੀਗੜ੍ਹ, 30 ਜੂਨ ( ਪਰਗਟ ਸਿੰਘ )
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਵਜੋਤ ਸਿੱਧੂ ਨੂੰ ਦਿਸ਼ਾਹੀਣ ਮਿਜ਼ਾਈਲ ਕਰਾਰ ਦਿੰਦਿਆ ਕਿਹਾ ਕਿ ਇਹ ਕਿਸੇ ਦੇ ਕੰਟਰੋਲ ਹੇਠ ਨਹੀਂ ਅਤੇ ਇਹ ਕਿਸੇ ਵੀ ਦਿਸ਼ਾ ਵੱਲ ਕਿਸੇ ਨੂੰ ਵੀ ਹਮਲਾ ਕਰ ਸਕਦਾ ਹੈ। ਇੱਥੋਂ ਤੱਕ ਕਿ ਖੁਦ ਨਵਜੋਤ ਸਿੱਧੂ ਨੂੰ ਵੀ ਫੁੰਡ ਸਕਦਾ ਹੈ। ਪੰਜਾਬ ਨੂੰ ਅਜਿਹੇ ਬੰਦੇ ਦੀ ਲੋੜ ਨਹੀਂ ਹੈ ਜੋ ਸਿਰਫ ਐਕਟਿੰਗ ਕਰੇ ਸਗੋਂ ਅਜਿਹੇ ਸੂਝਵਾਨ ਬੰਦੇ ਦੀ ਲੋੜ ਹੈ ਜੋ ਸੂਬੇ ਦੇ ਵਿਕਾਸ ਲਈ ਸੋਚ ਸਕਦਾ ਹੋਵੇ।
ਇਸ ਦਾ ਤੁਰੰਤ ਠੋਕਵਾਂ ਜਵਾਬ ਦਿੰਦਿਆਂ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਤੁਹਾਡੇ ਅਤੇ ਤੁਹਾਡੇ ਭ੍ਰਿਸ਼ਟ ਬਿਜਨਿਸ ਨੂੰ ਤਬਾਹ ਕਰਨ ਲਈ ਨਿਸਾਨੇ ਤੇ ਲੈ ਕੇ ਸੇਧਿਤ ਹਨ। ਜਦੋਂ ਤੱਕ ਪੰਜਾਬ ਦੀ ਤਬਾਹੀ ਉਤੇ ਉਸਰਿਆ ਤੁਹਾਡਾ ਸੁਖ ਵਿਲਾਸ ਗਰੀਬਾਂ ਦੀ ਸੇਵਾ ਲਈ ਜਨਤਕ ਸਕੂਲਾਂ ਤੇ ਹਸਤਪਾਲਾਂ ’ਚ ਬਦਲ ਨਹੀਂ ਜਾਂਦਾ, ਉਦੋਂ ਤੱਕ ਮੈਂ ਹਟਾਂਗਾ ਨਹੀਂ।