You are currently viewing ਪੋਲਿਓ ਬੂੰਦਾਂ ਤੋਂ ਇੱਕ ਵੀ ਬੱਚਾ ਵਾਝਾਂ ਨਾ ਰਹੇ : ਸਿਵਲ ਸਰਜਨ

ਪੋਲਿਓ ਬੂੰਦਾਂ ਤੋਂ ਇੱਕ ਵੀ ਬੱਚਾ ਵਾਝਾਂ ਨਾ ਰਹੇ : ਸਿਵਲ ਸਰਜਨ

ਪੋਲਿਓ ਬੂੰਦਾਂ ਤੋਂ ਇੱਕ ਵੀ ਬੱਚਾ ਵਾਝਾਂ ਨਾ ਰਹੇ : ਸਿਵਲ ਸਰਜਨ

ਕਿਹਾ, ਸਿਹਤ ਵਿਭਾਗ ਦੀਆਂ ਟੀਮਾਂ ਨੂੰ ਦਿੱਤਾ ਜਾਵੇ ਪੂਰਨ ਸਹਿਯੋਗ

          ਬਠਿੰਡਾ, 27 ਜੂਨ : ਮਾਈਗਰੇਟਰੀ ਪਲਸ ਪੋਲੀਓ ਰਾਊਂਡ ਦੌਰਾਨ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਵੱਲੋਂ ਸਲੱਮ ਏਰੀਆ, ਯੂ.ਪੀ.ਐਚ.ਸੀ ਬੇਅੰਤ ਨਗਰ ਵਿਖੇ ਬੱਚਿਆਂ ਨੂੰ ਪੋਲਿਓ ਬੂੰਦਾ ਪਿਲਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ.ਮੀਨਾਕਸ਼ੀ ਸਿੰਗਲਾ, ਮੈਡੀਕਲ ਅਫ਼ਸਰ ਡਾ. ਹਸਨ ਸਰਦਾਰ ਸਿੰਘ ਤੇ ਜ਼ਿਲ੍ਹਾ ਡਿਪਟੀ ਮਾਸ ਮੀਡੀਆ ਅਫ਼ਸਰ ਕੁਲਵੰਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਡਾ. ਢਿੱਲੋਂ ਨੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਕਿਹਾ ਕਿ ਪ੍ਰਵਾਸੀ ਅਬਾਦੀ ਨਾਲ ਸਬੰਧਤ ਇਕ ਵੀ ਬੱਚਾ ਪੋਲਿਓ ਬੂੰਦਾ ਤੋਂ ਵਾਝਾਂ ਨਾ ਰਹੇ। ਇਸ ਮੌਕੇ ਉਨ੍ਹਾਂ ਪ੍ਰਵਾਸੀ ਵਰਗ ਨੂੰ ਅਪੀਲ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਦਾ ਪੂਰਨ ਸਹਿਯੋਗ ਦਿੱਤਾ ਜਾਵੇ।

          ਇਸ ਮੌਕੇ ਸਿਵਲ ਸਰਜਨ ਵੱਲੋਂ ਇਲਾਕਾ ਨਿਵਾਸੀਆਂ ਨੂੰ ਇਸ ਪ੍ਰੋਗਰਾਮ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੇਸ਼ਕ ਪੋਲੀਓ ਵਰਗੀ ਨਾ –ਮੁਰਾਦ ਬਿਮਾਰੀ ਦਾ ਅਸੀਂ ਖਾਤਮਾਂ ਕਰ ਚੁੱਕੇ ਹਾਂ ਪਰ ਫਿਰ ਵੀ ਸਾਡੇ ਗੁਆਂਢੀ ਦੇਸ ਪਾਕਿਸਤਾਨ ਤੇ ਅਫਗਾਨੀਸਤਾਨ ਵਿੱਚ ਅਜੇ ਵੀ ਪੋਲੀਓ ਦੇ ਮਰੀਜ਼ ਪਾਏ ਜਾ ਰਹੇ ਹਨ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਸਰਕਾਰ ਵੱਲੋ ਸਾਲ ਵਿੱਚ ਦੋ ਵਾਰੀ ਮਾਈਗਰੇਟਰੀ ਪਲਸ ਪੋਲੀਓ ਦੌਰਾਨ ਪ੍ਰਵਾਸੀ ਮਜਦੂਰਾਂ ਦੇ ਬੱਚਿਆਂ, ਟੱਪਰੀਵਾਸ ਕਬੀਲਿਆਂ, ਉਸਾਰੀ ਦੇ ਥਾਵਾਂ ਉੱਪਰ ਕੰਮ ਕਰਦੀ ਲੇਬਰ ਦੇ ਬੱਚਿਆਂ ਅਤੇ ਭੱਠਿਆਂ ਉੱਪਰ ਕੰਮ ਕਰਦੇ ਲੇਬਰ ਦੇ ਬੱਚਿਆਂ ਨੂੰ ਪਲਸ ਪੋਲੀਓ ਦੀਆਂ ਬੂੰਦਾ ਪਿਲਾਈਆਂ ਜਾਂਦੀਆਂ ਹਨ।

          ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਮਿਨਾਕਸ਼ੀ ਸਿੰਗਲਾ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਬਠਿੰਡਾ ਦੇ ਕੁੱਲ 18687 ਬੱਚਿਆਂ ਨੂੰ ਬੂੰਦਾ ਪਿਲਾਉਣ ਦਾ ਟੀਚਾ ਮਿਥਿਆ ਗਿਆ ਹੈ। ਇਸ ਮੁਹਿੰਮ ਨੂੰ ਨੇਪੜੇ ਚਾੜਨ  ਲਈ ਘਰ ਤੋਂ ਘਰ 89 ਟੀਮਾਂ ਅਤੇ ਦੂਰ ਦਰਾਡੇ ਭੱਠਿਆਂ, ਪਥੇਰਾਂ, ਸੈਲਰਾਂ ਅਤੇ ਨਿਰਮਾਣ ਅਧੀਨ ਚੱਲ ਰਹੇ ਕਾਰਜਾਂ ਤੇ ਮੌਜੂਦ ਪ੍ਰਵਾਸੀ ਮਜਦੂਰਾਂ ਦੇ ਬੱਚਿਆਂ ਨੂੰ ਪੋਲਿਓ ਬੂੰਦਾ ਪਿਲਾਓਣ ਲਈ 48 ਮੋਬਾਈਲ ਟੀਮਾਂ ਅਤੇ 2 ਟ੍ਰਾਂਜਿਟ ਟੀਮਾਂ ਦਾ ਗਠਨ ਕੀਤਾ ਗਿਆ ਹੈ।

          ਇਸ ਮੌਕੇ ਐਲ.ਐਚ.ਵੀ ਮਲਕੀਤ ਕੌਰ, ਫਾਰਮੇਸ਼ੀ ਅਫ਼ਸਰ ਮਧੂਬਾਲਾ ਏ.ਐਨ.ਐਮ ਹਰਜਿੰਦਰ ਕੌਰ, ਊਸਾ ਰਾਣੀ, ਸਟਾਫ਼ ਨਰਸ ਰਾਜਵਿੰਦਰ ਕੌਰ ਅਤੇ ਗੋਪਾਲ ਰਾਏ ਮੌਜੂਦ ਸਨ