ਨਸ਼ਾ ਵਿਰੋਧੀ ਮੁਹਿੰਮ ਤਹਿਤ ਭੁੱਕੀ ਡੋਡੇ ਪੋਸਤ ਬਰਾਮਦ
ਬਠਿੰਡਾ 25 ਜੂਨ : ਜ਼ਿਲੇ ਦੇ ਆਈ.ਜੀ.ਪੀ. ਸ੍ਰੀ ਜਸਕਰਨ ਸਿੰਘ ਆਈ.ਪੀ.ਐਸ. ਅਤੇ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਭੁਪਿੰਦਰਜੀਤ ਸਿੰਘ ਵਿਰਕ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਵਿਰੋਧੀ ਮੁਹਿੰਮ ਤਹਿਤ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਕਰਦੇ ਹੋਏ ਥਾਣਾ ਸੰਗਤ ਦੇ ਮੁਖੀ ਸ਼੍ਰੀ ਗੌਰਵਬੰਸ ਸਿੰਘ ਦੁਆਰਾ ਥਾਣਾ ਦੇ ਏਰੀਆ ਵਿੱਚ ਵਿੱਢੀ ਤਲਾਸ਼ੀ ਮੁਹਿੰਮ ਦੌਰਾਨ ਥਾਣਾ ਸੰਗਤ ਦੀ ਪੁਲਿਸ ਪਾਰਟੀ ਵੱਲੋਂ ਜੱਸੀ ਬਾਗਵਾਲੀ ਤੋਂ ਕਰੀਬ ਅੱਧਾ ਕਿਲੋਮੀਟਰ ਅੱਗੇ ਗਸ਼ਤ ਦੌਰਾਨ ਇੱਕ ਟਰਾਲਾ ਨੰ. ਪੀ.ਬੀ.03 ਏ.ਜੇ.9105 ਨੂੰ ਸ਼ੱਕ ਦੇ ਆਧਾਰ ’ਤੇ ਚੈਕ ਕੀਤਾ ਗਿਆ। ਇਸ ਦੌਰਾਨ ਇਸ ਟਰੱਕ ਵਿੱਚੋਂ 60 ਕਿਲੋਗ੍ਰਾਮ ਭੁੱਕੀ ਡੋਡੇ ਪੋਸਤ ਬਰਾਮਦ ਕੀਤੇ ਗਏ।
ਉਨਾਂ ਦੱਸਿਆ ਕਿ ਇਸ ਟਰੱਕ ਦੇ ਡਰਾਈਵਰ ਪ੍ਰਦੀਪ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਸਿਵੀਆਂ ਜ਼ਿਲਾ ਬਠਿੰਡਾ ਅਤੇ ਕੰਡਕਟਰ ਨੇ ਆਪਣਾ ਸੰਤੋਖ ਸਿੰਘ ਉਰਫ਼ ਰਵੀ ਪੁੱਤਰ ਕਿਰਪਾਲ ਸਿੰਘ ਵਾਸੀ ਜੌੜੇ ਪੁਲ ਗਲੀ ਨੰ. 07 ਰਾਮਪੁਰਾ ਮੰਡੀ ਦੇ ਖਿਲਾਫ਼ ਮੁਕੱਦਮਾ ਨੰ. 108 ਮਿਤੀ 25.06.2021 ਅ/ਧ 18ਸੀ/61/85 ਐਨ.ਡੀ.ਪੀ. ਸੀ ਐਕਟ ਥਾਣਾ ਸੰਗਤ ਸ:ਬ ਰਣਜੀਤ ਸਿੰਘ 949/ਬਠਿੰਡਾ ਦਰਜ ਰਜਿਸਟਰ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
I/202181/2021