ਬਲਾਕ ਬਠਿੰਡਾ ਦੇ ਪਿੰਡਾਂ ਵਿੱਚ ਨਿੰਮ ਦੀ ਸਪ੍ਰੇਅ ਤਿਆਰ ਕਰਨ ਲਈ ਚਲਾਈ ਗਈ ਸਿਖਲਾਈ ਮੁਹਿੰਮ
ਬਠਿੰਡਾ, 23 ਜੂਨ
ਖੇਤੀਬਾੜੀ ਵਿਭਾਗ ਬਠਿੰਡਾ ਵੱਲੋ ਡਾ.ਸੁਖਦੇਵ ਸਿੰਘ ਸਿੱਧੂ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮੁੱਖ ਖੇਤੀਬਾੜੀ ਅਫਸਰ ਡਾ.ਬਹਾਦਰ ਸਿੰਘ ਸਿੱਧ ਦੀ ਅਤੇ ਬਲਾਕ ਖੇਤੀਬਾੜੀ ਅਫਸਰ ਡਾ.ਕੰਵਲ ਕੁਮਾਰ ਜਿੰਦਲ ਦੀ ਯੋਗ ਰਹਿਨੁਮਾਈ ਹੇਠ ਬਲਾਕ ਦੇ ਸਮੂਹ ਸਰਕਲਾ ਇੰਚਾਰਜਾਂ ਵੱਲੋ ਵੱਖ-ਵੱਖ ਪਿੰਡਾਂ ਵਿੱਚ ਨਿੰਮ ਦੇ ਘੋਲ ਦੀ ਸਪ੍ਰੇਅ ਤਿਆਰ ਕਰਨ ਲਈ ਟ੍ਰੇਨਿੰਗ ਮੁਹਿੰਮ ਚਲਾਈ ਗਈ।
ਇਹ ਜਾਣਕਾਰੀ ਦਿੰਦੇ ਹੋਏ ਡਾ.ਜਸਕਰਨ ਸਿੰਘ ਕੁਲਾਰ ਖੇਤੀਬਾੜੀ ਵਿਕਾਸ ਅਫਸਰ, ਬਠਿੰਡਾ ਨੇ ਦੱਸਿਆ ਕਿ ਪਿੰਡ ਫੂਸਮੰਡੀ ਵਿਖੇ ਕਿਸਾਨਾ ਨੂੰ ਨਿੰਮ ਦੇ ਘੋਲ ਦੀ ਸਪੇ੍ਰਅ ਤਿਆਰ ਕਰਨ ਲਈ 4 ਕਿੱਲੋ ਨਿੰਮ ਦੀਆ ਪੱਤੀਆਂ, ਨਿਮੋਨੀਆਂ, ਹਰੀਆਂ ਟਹਿਣੀਆਂ ਆਦਿ ਨੂੰ 10 ਲਿਟਰ ਪਾਣੀ ਵਿੱਚ ਉਬਾਲ ਕੇ ਜਦੋਂ ਪਾਣੀ ਅੱਧਾ (5 ਲਿਟਰ)ਬਾਕੀ ਰਹਿ ਜਾਵੇ ਤਾਂ ਇਸ ਘੋਲ ਨੂੰ ਕੱਪੜ-ਸ਼ਾਨ ਕਰਕੇ ਉਸ ਨੂੰ 1200 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਰਸ ਚੂਸਣ ਵਾਲੇ ਕੀੜਿਆਂ ਦੀ ਰੋਕਥਾਮ ਲਈ ਨਰਮੇ ਦੀ ਫਸਲ ਉਪਰ ਸਪ੍ਰੇਅ ਕੀਤੀ ਜਾ ਸਕਦੀ ਹੈ। ਇਸ ਘੋਲ ਨਾਲ ਜਿੱਥੇ ਕੀੜੇ-ਮਕੌੜਿਆ ਦੀ ਰੋਕਥਾਮ ਕਰਨ ਨਾਲ ਕਿਸਾਨਾਂ ਦਾ ਖਰਚਾ ਘੱਟ ਆਉਣ ਕਰਕੇ ਮੁਨਾਫੇ ਵਿੱਚ ਵਾਧਾ ਹੁੰਦਾ ਹੈ। ਉੱਥੇ ਹੀ ਇਹ ਕੀਟਨਾਸ਼ਕ ਘੋਲ ਮਿੱਤਰ ਕੀੜੀਆਂ ਦੀ ਗਿਣਤੀ ਵਿੱਚ ਵਾਧਾ ਕਰਦਾ ਹੈ, ਜਿਸ ਨਾਲ ਕੁਦਰਤੀ ਤੌਰ ਤੇ ਦੁਸ਼ਮਣ ਕੀੜਿਆਂ ਦਾ ਖਾਤਮਾ ਹੁੰਦਾ ਹੈ।
ਇਸ ਦੇ ਨਾਲ ਹੀ ਕਿਸਾਨਾ ਨੂੰ ਨਰਮੇ ਉੱਪਰ ਗੁਲਾਬੀ ਸੁੰਡੀ ਦੇ ਹਮਲੇ ਲਈ ਸੁਚੇਤ ਕਰਦੇ ਹੋਏ ਕਿਸਾਨਾ ਨੂੰ ਆਪਣੇ ਖੇਤ ਦਾ ਲਗਾਤਾਰ ਸਰਵੇਖਣ ਕਰਨ ਦੀ ਅਪੀਲ ਕੀਤੀ। ਸਰਵੇਖਣ ਕਰਨ ਲਈ ਖੇਤ ਨੂੰ 4 ਹਿਸਿਆ ਵਿੱਚ ਵੰਡ ਕੇ ਹਰ ਹਿੱਸੇ ਵਿੱਚ 25 ਸਜਰੇ ਡਿੱਗੇ ਫੂਲ-ਡੋਡੀਆਂ ਇੱਕਠੇ ਕਰੋ ਜੇਕਰ 5 ਗੁਣਾ ਤੋ ਵੱੱਧ ਫੂਲੇ-ਡੋਡੀਆ ਵਿੱਚ ਮੋਰੀਆਂ ਜਾਂ ਸੁੰਡੀਆਂ ਮਿਲਣ ਤਾਂ ਖੇਤੀਬਾੜੀ ਯੂਨਿਵਰਸਿਟੀ ਦੀਆ ਸਿਫਾਰਸ਼ਾ ਮੁਤਾਬਿਕ ਸਪ੍ਰੇਅ ਕੀਤੀ ਜਾਵੇ।
ਇਸ ਸਮੇਂ ਡਾ.ਡੂੰਗਰ ਸਿੰਘ ਬਰਾੜ,ਸਹਾਇਕ ਪੌਦ ਸੁੱਰਖਿਆ ਅਫਸਰ, ਸ਼੍ਰੀਮਤੀ ਅਮਨਵੀਰ ਕੌਰ ਖੇਤੀਬਾੜੀ ਉਪ ਨਿਰੀਖਕ ਅਤੇ ਸ਼੍ਰੀਮਤੀ ਕਮਲਜੀਤ ਕੌਰ ਖੇਤੀਬਾੜੀ ਉਪ ਨਿਰੀਖਕ, ਪਿੰਡ ਦੇ ਸਰਪੰਚ ਗੁਰਤੇਜ਼ ਸਿੰਘ ਔਲਖ ਅਤੇ ਸ਼੍ਰੀ ਹਰਪ੍ਰੀਤ ਸਿੰਘ ਕਿਸਾਨ ਮਿੱਤਰ ਤੋ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਵੀਰ ਹਾਜ਼ਰ ਸਨ।
I/201830/2021