ਪਿੰਡ ਭੁੱਟੀਵਾਲਾ ਚ ਛੇਵੀਂ ਵਾਰ ਵੀ ਰਾਖਵੀਂ ਪੰਚਾਇਤੀ ਬੋਲੀ ਹੋਈ ਰੱਦ
ਸ੍ਰੀ ਮੁਕਤਸਰ ਸਾਹਿਬ,21 ( ਪਰਗਟ ਸਿੰਘ )
ਪਿੰਡ ਭੁੱਟੀਵਾਲਾ ਚ ਰਾਖਵੀਂ ਪੰਚਾਇਤੀ ਜ਼ਮੀਨ ਦੀ ਬੋਲੀ ਮਜ਼ਦੂਰ ਵਿਹੜੇ ਦੀ ਧਰਮਸ਼ਾਲਾ ਚ ਕਰਾਉਣ ਦੀ ਮੰਗ ਭਾਵੇਂ ਸ਼ੰਘਰਸ਼ ਦੇ ਜ਼ੋਰ ਪ੍ਰਸ਼ਾਸਨ ਨੂੰ ਮੰਨਣੀ ਪਈ । ਇਸ ਵਾਰ ਵੀ ਫਰਜ਼ੀ ਬੋਲੀਕਾਰਾਂ ਨੂੰ ਬੋਲੀ ਦੇਣ ਚ ਸ਼ਾਮਲ ਕਰਨ ਦੀ ਪੰਚਾਇਤ ਦੀ ਕੋਸ਼ਿਸ਼ ਨੂੰ ਭਾਵੇਂ ਮਜ਼ਦੂਰਾਂ ਨੇ ਸ਼ੰਘਰਸ਼ ਦੇ ਜ਼ੋਰ ਬੋਲੀ ਦੇਣ ਤੋਂ ਬਾਹਰ ਕਰਨ ਲਈ ਪ੍ਰਸ਼ਾਸਨ ਨੂੰ ਮਜਬੂਰ ਕਰ ਦਿੱਤਾ ਪਰ ਮਜ਼ਦੂਰਾਂ ਨੂੰ ਰਾਖਵੀਂ ਜ਼ਮੀਨ ਘੱਟ ਰੇਟ ਤੇ ਦੇਣ ਦਾ ਕਾਨੂੰਨ ਹੋਣ ਦੇ ਬਾਵਜੂਦ ਅੱਜ ਸਵਾ ਤਿੰਨ ਕਿੱਲਿਆਂ ਦੀ ਬੋਲੀ 57 ਹਜਾਰ ਹੋਣ ਦੇ ਬਾਵਜੂਦ ਵੀ ਪ੍ਰਸ਼ਾਸਨ ਵੱਲੋਂ ਬੋਲੀ ਇਹ ਕਹਿ ਕੇ ਰੱਦ ਕਰ ਦਿੱਤੀ ਕਿ ਸਵਾ ਤਿੰਨ ਕਿੱਲੇ ਡੇਢ ਲੱਖ ਤੋਂ ਘੱਟ ਚ ਨਹੀਂ ਦਿੱਤੇ ਜਾਣਗੇ । ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਬਾਜ ਸਿੰਘ ਭੁੱਟੀਵਾਲਾ ਦੀ ਅਗਵਾਈ ਚ ਮਜ਼ਦੂਰਾਂ ਨੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਮਜ਼ਦੂਰਾਂ ਨੂੰ ਘੱਟ ਰੇਟ ਤੇ ਰਾਖਵੀੰ ਪੰਚਾਇਤੀ ਜ਼ਮੀਨ ਦਿੱਤੀ ਜਾਵੇ । ਉਨ੍ਹਾਂ ਆਖਿਆ ਕਿ ਜਰਨਲ ਜ਼ਮੀਨ ਦੇ ਬੋਲੀਕਾਰਾਂ ਨੇ ਜਨਰਲ ਜ਼ਮੀਨ ਦੇ ਨਾਲ ਰਿਜ਼ਰਵ ਕੋਟੇ ਵਾਲੀ ਜ਼ਮੀਨ ਵੀ ਇੱਕ ਕਿੱਲਾ ਵਾਹ ਲਈ ਹੈ ਇਸ ਲਈ ਜ਼ਮੀਨ ਦੇ ਬੋਲੀਕਾਰਾਂ ਖਿਲਾਫ ਕਰਵਾਈ ਕੀਤੀ ਜਾਵੇ । ਇਸ ਸਮੇਂ ਗਨਸੀ ਸਿੰਘ , ਬੋਹੜ ਸਿੰਘ ,ਨਛੱਤਰ ਸਿੰਘ , ਬਲਵੀਰ ਸਿੰਘ, ਤੇਜ ਕੌਰ ,ਸੁਖਜੀਤ ਕੌਰ, ਮਨਪ੍ਰੀਤ ਕੌਰ, ਜਸਮੇਲ ਕੌਰ ਆਦਿ ਹਾਜ਼ਰ