ਸੰਗੀਤ ਨੂੰ ਇਬਾਦਤ ਮੰਨਣ ਵਾਲਾ ਫਨ਼ਕਾਰ ਗਾਇਕ “ਜਸਰਾਜ ਗਿੱਲ”
ਜਗਸੀਰ ਸਿੰਘ ਉਰਫ਼ ਜਸਰਾਜ ਗਿੱਲ ਦਾ ਜਨਮ ਜ਼ਿਲ੍ਹਾ ਮੋਗਾ ਦੇ ਪਿੰਡ ਚੁੱਗਾ ਕਲਾਂ ਵਿਖੇ ਪਿਤਾ ਸ. ਸੁਰਜੀਤ ਸਿੰਘ ਦੇ ਘਰ ਮਾਤਾ ਸ੍ਰੀਮਤੀ ਅਮਰਜੀਤ ਕੌਰ ਦੀ ਕੁੱਖੋਂ ਹੋਇਆ। ਬਾਰਵ੍ਹੀਂ ਤੱਕ ਦੀ ਪੜ੍ਹਾਈ ਜਸਰਾਜ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗਾਂ ਨਵਾਂਸ਼ਹਿਰ ਤੋਂ ਹਾਸਲ ਕੀਤੀ। ਬਚਪਨ ਤੋਂ ਹੀ ਉਸਦਾ ਗਾਇਕੀ ਨਾਲ ਕਾਫ਼ੀ ਲਗਾਵ ਸੀ। ਸੰਗੀਤ ਨੂੰ ਇਬਾਦਤ ਮੰਨਣ ਵਾਲੇ ਇਸ ਫਨਕਾਰ ਨੇ ਪਹਿਲੀ ਜਮਾਤ ਤੋਂ ਹੀ ਫੱਟੀ ਨਾਲ ਗਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਛੇਵੀੱ ਜਮਾਤ ਤੋਂ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ ਸੀ। ਜਸਰਾਜ ਨੇ ਦੱਸਿਆ ਕਿ ਉਸਨੇ 3 ਸਾਲ ਕੀਰਤਨ ਸਿੱਖਿਆ ਤੇ ਕੀਰਤਨ ਕੀਤਾ ਉਸ ਮਗਰੋਂ 2001 ‘ਚ ਪਟਿਆਲਾ ਘਰਾਣਾ ‘ਚ ਉਸਤਾਦ ਦਿਲਾਵਰ ਰਾਣਾ ਜੀ ਤੋਂ ਰਸਮੀ ਤੌਰ ਤੇ ਸੰਗੀਤ ਦੀਆਂ ਬਾਰੀਕੀਆਂ ਦਾ ਗਿਆਨ ਪ੍ਰਾਪਤ ਕੀਤਾ। ਉਸ ਤੋਂ ਬਾਅਦ ਜਸਰਾਜ ਨੂੰ ਪੰਜਾਬੀ ਗਾਇਕ ਨਛੱਤਰ ਗਿੱਲ ਜੀ ਪਾਸੋਂ ਗਾਇਕੀ ਬਾਰੇ ਬਹੁਤ ਕੁਝ ਸਿੱਖਣ ਨੂੰ ਮਿਲਿਆ। ਉਸਨੇ ਦੱਸਿਆ ਕਿ ਸੰਗੀਤ ਦੇ ਸਫ਼ਰ ਦੀ ਜੇਕਰ ਗੱਲ ਕਰੀਏ ਤਾਂ ਉਹ ਨਛੱਤਰ ਗਿੱਲ ਨੂੰ ਆਪਣਾ ਉਸਤਾਦ ਮੰਨਦਾ ਹੈ।
ਜਸਰਾਜ ਦਾ ਪਹਿਲਾ ਗਾਣਾ 2007 ‘ਚ “ਗੱਲ ਸੁਣ ਜਾ” ਆਇਆ। ਜਿਸ ਨੂੰ ਸ੍ਰੋਤਿਆਂ ਵੱਲੋਂ ਕਾਫ਼ੀ ਮਕਬੂਲ ਕੀਤਾ ਗਿਆ। ਉਸ ਤੋਂ ਬਾਅਦ ਜਸਰਾਜ ਦੇ ਲੜੀਵਾਰ ਕਾਫ਼ੀ ਗੀਤ ਆਏ ਜਿੰਨ੍ਹਾਂ ‘ਚੋਂ “ਅੱਲ੍ਹਾ ਮੇਰੇ ਮੌਲਾ”, “ਅੱਖੀਆਂ”, “ਬਰੈਂਡਡ ਹੀਰਾਂ”, “ਡੈੱਡ ਲਾਈਨ”, “ਸਵਾਲ” ਅਤੇ “ਤੇਰਾ ਇਸ਼ਕ” ਕੁਝ ਯਾਦਗਾਰੀ ਪ੍ਰਸਿੱਧ ਗੀਤ ਹਨ। ਜਸਰਾਜ ਨੇ ਦੱਸਿਆ ਕਿ ਬਹੁਤ ਜਲਦ ਨਵੀਂ ਆ ਰਹੀ ਪੰਜਾਬੀ ਫਿਲਮ ਜਿਸ ਵਿੱਚ ਉਸਨੂੰ ਦੋ ਪੰਜਾਬੀ ਗੀਤ ਦਿਲ ਦਾ ਦਰਦ ਤੇ ਬਕਸ਼ਣਹਾਰ ਗਾਉਣ ਦਾ ਮੌਕਾ ਅਤੇ ਨਾਲ ਹੀ ਵਧੀਆ ਕਿਰਦਾਰ ਮਿਲਿਆ ਹੈ, ਜਿਸ ਉੱਪਰ ਉਸਨੂੰ ਬਹੁਤ ਉਮੀਦਾ ਹਨ।
ਜਸਰਾਜ ਗਿੱਲ ਨੇ ਦੱਸਿਆ ਕਿ ਉਸਦੇ ਹੁਣ ਤੱਕ ਦੇ ਸਫ਼ਰ ‘ਚ ਸਭ ਤੋਂ ਵੱਡਾ ਸਹਿਯੋਗ ਉਸਦੇ ਮਾਤਾ-ਪਿਤਾ, ਭੇਣਾਂ ਹਰਪ੍ਰੀਤ ਕੌਰ ਤੇ ਗੁਰਪ੍ਰੀਤ ਕੌਰ, ਗਾਇਕ ਬੌਬੀ ਸਿੰਘ, ਗੀਤਕਾਰ ਓਂਕਾਰ ਫੱਤੂਵਾਲਾ, ਨਿਰਮਾਤਾ ਰਾਜੇਸ਼ ਕਲਸੀ, ਡਾਇਰੈਕਟਰ ਵਿਕਰਾਂਤ ਮਾਨ ਅਤੇ ਛੋਟੇ ਭਰਾ ਸੈਂਡੀ ਮਹਿਰਾ ਨੇ ਬਹੁਤ ਸਾਥ ਦਿੱਤਾ ਹੈ। ਅੰਤ ਵਿੱਤ ਮੈਂ ਪ੍ਰਮਾਤਮਾ ਅੱਖੇ ਇਹੋ ਬੇਨਤੀ ਕਰਦਾ ਹਾਂ ਕਿ ਜਸਰਾਜ ਗਿੱਲ ਦੀ ਉਮਰ ਬਹੁਤ ਲੰਬੀ ਹੋਵੇ ਅਤੇ ਉਹ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ।
ਪੈਰੀ ਪਰਗਟ
81461-02593