You are currently viewing ਡਾ ਸਿਆਲਕਾ ਤੇ ਸੰਤ ਦਾਦੂਵਾਲ ਵਿੱਚਕਾਰ ਹੋਈ ਮੀਟਿੰਗ

ਡਾ ਸਿਆਲਕਾ ਤੇ ਸੰਤ ਦਾਦੂਵਾਲ ਵਿੱਚਕਾਰ ਹੋਈ ਮੀਟਿੰਗ

ਡਾ ਸਿਆਲਕਾ ਤੇ ਸੰਤ ਦਾਦੂਵਾਲ ਵਿੱਚਕਾਰ ਹੋਈ ਮੀਟਿੰਗ

ਮਾਮਲਾ : ਮੱਜ੍ਹਬੀ ਸਿੱਖ ਸਮਾਜ ਦੇ ਇਤਿਹਾਸਕ ‘ਤੱਥਾਂ’ ਨੂੰ ਇਕੱਤਰ ਕਰਨ ਦਾ

ਬੁੰਗਾ ਰੰਘਰੇਟਿਆਂ ਦੇ ਮਸਲੇ ਤੇ ਹੋਈ ਚਰਚਾ

ਮਿਸਲਾਂ ਮੱਜ੍ਹਬੀ ਸਿੱਖਾਂ ਦੀਆਂ ਨੂੰ ਉਜਾਗਰ ਕਰਕੇ ਸਿੱਖ ਸਮਾਜ ਨੂੰ ਸਮਰਪਿਤ ਕਰਨ ਦਾ ਚੁੱਕਿਆ ਬੀੜਾ

ਬਠਿੰਡਾ , 22 ,ਜੂਨ

ਪੰਜਾਬ ਸਟੇਟ ਐਸਸੀ ਕਮਿਸ਼ਨ ਦੇ ਮੈਂਬਰ ਡਾ ਟੀਐਸ ‘ਸਿਆਲਕਾ’ ਨੇ ਸਿੱਖ ਇਤਿਹਾਸ ‘ਚ ਰੰਘਰੇਟਿਆਂ ਦੀ ਮਹੱਤਤਾ ਅਤੇ ਮੱਜ੍ਹਬੀ ਸਿੱਖਾਂ ਨਾਲ ਸਬੰਧਤ ਮਿਸਲਾਂ ਨੂੰ ਮੁੜ ਉਜਾਗਰ ਕਰਨ ਦਾ ਬੀੜਾ ਚੁੱਕ ਲਿਆ ਹੈ।

ਮੱਜ੍ਹਬੀ ਸਿੱਖ ਸਮਾਜ ਦੇ ਇਤਿਹਾਸਕ ‘ਤੱਥਾਂ’ ਨੂੰ ਸਮਾਜ ਦੇ ਦ੍ਰਿਸ਼ਟੀਗੋਚਰ ਕਰਨ ਅਤੇ ਮੱਜ੍ਹਬੀ ਸਿੱਖਾਂ ਦਾ ਇਤਿਹਾਸ ‘ਚ ਕੀ ਯੋਗਦਾਨ ਰਿਹਾ ਹੈ ? ਦੇ ਵਿਸ਼ੇ ਤੇ ਖੋਜ ਕਰਾਉਂਣ ਅਤੇ ਸਬੰਧਤ ਮਿਸਲਾ ਬਾਰੇ ਭਰਪੂਰ ਜਾਣਕਾਰੀ ਤੇ ਵੇਰਵੇ ਇਕੱਤਰ ਕਰਨ ਲਈ ਪੰਜਾਬ ਰਾਜ ਐਸਸੀ ਕਮਿਸ਼ਨ ਦੇ ਮੈਂਬਰ ਡਾ ਸਿਆਲਕਾ ਪੰਜਾਬ ‘ਚ ਸਥਿਤ ਯੂਨੀਵਰਸਿਟੀਆਂ ਨੂੰ ਖੋਜ ਕਰਨ ਅਤੇ ਇਤਿਹਾਸ ਦੀ ਸਮੀਖਿਆ ਕਰਾਉਂਣ ਲਈ ਉਪ ਕੁਲਪਤੀਆਂ ਨਾਲ ਪੱਤਰ ਵਿਹਾਰ ਅਤੇ ਰਾਜ ਸਰਕਾਰ ਨਾਲ ਚਰਚਾ ਕਰਨ ਦੇ ਮੂਡ ‘ਚ ਦੇਖੇ ਜਾ ਰਹੇ ਹਨ। ਸੰਤ ਦਾਦੂਵਾਲ ਨਾਲ ਵਿਸ਼ੇਸ਼ ਮੀਟਿੰਗ ਕਰਨ ਤੋਂ ਬਾਅਦ ਪ੍ਰੈਸ ਦੇ ਰੂਬਰੂ ਹੁੰਦੇ ਹੋਏ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਨੇ ਦੱਸਿਆ ਕਿ ਮੱਜ੍ਹਬੀ ਸਿਖ ਸਮਾਜ ਦੇ ਪੈਰੋਕਾਂਰਾਂ ਦੀ ਮੰਗ ਨੂੰ ਪੁਰਿਆਂ ਕਰਨ  ਲਈ ਬਤੌਰ ਮੈਂਬਰ ਐਸਸੀ ‘ਕਮਿਸ਼ਨ’ ਮੇਰੀ ਇਸ ਗੱਲ ਨੂੰ ਪਹਿਲ ਰਹੇਗੀ ਕਿ ਰੰਘਰੇਟਿਆਂ ਦਾ ਇਤਿਹਾਸ ਜੋ ਕਿ ਸਿੱਖ ਇਤਿਹਾਸ ਨਾਲ ਸਬੰਧਤ ਹੈ ਨੂੰ ਸੰਪੂਰਨ ਤੌਰ ਤੇ ਸੰਗਠਿਤ ਕਰਨਾ ਹੈ ਇਸ ਕਾਰਜ ਦੀ ਪੂਰਤੀ ਲਈ

ਇਤਿਹਾਸਕ ਰੰਘਰੇਟਿਆਂ ਦਾ ਨੂੰ ਕਲਮਬੰਦ ਕਰਕੇ ਸੰਪੂਰਨ ਰੂਪ ‘ਚ ਅਜੋਕੀ ਪੀੜੀ ਨੂੰ ਸਮਰਪਿਤ ਕਰਨ ਲਈ ਧਾਰਮਿਕ ਹਸਤੀਆਂ, ਇਤਹਾਸਕਾਰਾਂ,ਖੋਜਕਰਤਾਂਵਾਂ ਅਤੇ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਵਾਲੀਆਂ ਸੰਸਥਾਂਵਾਂ ਨਾਲ ਤਾਲਮੇਲ  ਕਰਨਾ ਸ਼ੁਰੂ ਕਰ ਦਿੱਤਾ ਹੈ।

ਇਸੇ ਹੀ ਕੜੀ ਵਜੋਂ ਮੈਂ ਪਹਿਲੇ ਪੜਾਅ ‘ਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਵਾਲਿਆਂ ਨਾਲ ਪਿੰਡ ਦਾਦੂਵਾਲ ਵਿਖੇ ਪਹੁੰਚ ਕੇ ਉਨ੍ਹਾ ਦੇ ਨਾਲ ਮੁਲਾਕਾਤ ਕੀਤੀ।

ਸੰਤ ਦਾਦੂਵਾਲ ਅਤੇ ਬਥੋਰ ਮੈਂਬਰ ਕਮਿਸ਼ਨ ਸਾਡੇ ਵਿੱਚਕਾਰ ਹੋਈ ਮੀਟਿੰਗ ‘ਚ ਜਿਥੇ ਸਮਾਜਿਕ ਅਲਾਮਤਾ ਵਿਰੁੱਧ ਝੰਡਾ ਬਰਦਾਰ ਕਰਨ ਲਈ ਰਜ਼ਾਮੰਦੀ ਹੋਈ ਉਥੇ ਮੱਜ੍ਹਬੀ ਸਿੱਖਾਂ ਦੀ ਸਿੱਖ ਇਤਿਹਾਸ ‘ਚ ਭੂਮਿਕਾ ਅਤੇ ਮਹੱਤਤਾ ਨੂੰ ਵੱਡਿਆਉਂਣ ਲਈ ਸਾਂਝੇਂ ਯਤਨ ਕਰਨ ਲਈ ਚਰਚਾ ਹੋਈ।

ਬੁੰਗਾ ਰੰਘਰੇਟਿਆਂ ਦੇ ਵਿਸ਼ੇ ਨੂੰ ਲੈ ਕੇ ਵੀ ਚਰਚਾ ਕੀਤੀ ਗਈ। ਉਨ੍ਹਾ ਨੇ ਕਿਹਾ ਕਿ ਅੱਖੋਂ ਪਰੋੋਖਿਆਂ ਹੋਈਆਂ ਮਿਸਲਾਂ ਬਾਰੇ ਠੋਸ ਜਾਣਕਾਰੀ ਇਕੱਤਰ ਕਰਨ ਅਤੇ ਸਿੱਖ ਇਤਿਹਾਸ ‘ਚ ਰੰਘਰੇਟਿਆਂ ਦੀ ਕੁਰਬਾਨੀ ਨੂੰ ਤੱਥਾਂ ਸਮੇਤ ਅਜੋਕੀ ਅਤੇ ਆਉਂਣ ਵਾਲੀ ਪੀੜੀ ਦੇ ਸਾਹਮਣੇ ਲਿਆਉਂਣ ਲਈ ਧਾਰਮਿਕ ਤੇ ਲਾਜ਼ਮੀਂ ਵਿਸ਼ੇ ਵਜੋਂ ਯੂਨੀਵਰਸਿਟੀਆਂ,ਕਾਲਜਾਂ ਅਤੇ ਸਕੂਲਾਂ ‘ਚ ਲਾਗੂ ਕਰਾਉਂਣ ਲਈ ਸੰਕੰਲਪ ਲਿਆ ਗਿਆ ਹੈ।

ਉਨ੍ਹਾ ਨੇ ਕਿਹਾ ਕਿ ਕਮਿਸ਼ਨ ਦੀ ਕੋਸ਼ਿਸ਼ ਹੈ ਕਿ ਇਤਿਹਾਸਕਾਂਰਾਂ ਅਤੇ ਖੋਜਕਾਰਾਂ ਨੂੰ ਲੈ ਕੇ ਉਕਤ ਵਿਸ਼ੇ ਤੇ ਸੈਮੀਨਾਰ ਆਯੋਜਿਤ ਕਰਵਾਏ ਜਾਣ।ਇਸ ਮੌਕੇ ਡਾ ਟੀਐਸ ਸਿਆਲਕਾ ਦੇ ਲੋਕ ਸੰਪਰਕ ਅਫਸਰ ਸ੍ਰ ਸਤਨਾਮ ਸਿੰਘ ਗਿੱਲ ਵੀ ਹਾਜਰ ਸਨ।

ਫੋਟੋ ਕੈਪਸ਼ਨ : ਪੰਜਾਬ ਰਾਜ ਐਸਸੀ ਕਮਿਸ਼ਨ ਦੇ ਮੈਂਬਰ ਡਾ ਟੀਐਸ ਸਿਆਲਕਾ ਅਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਬਲਜੀਤ ਸਿੰਘ ਦਾਦੂਵਾਲ ਅਤੇ ਪੀਆਰਓ ਸਤਨਾਮ ਸਿੰਘ ਗਿੱਲ ਮੀਟਿੰਗ ਦੌਰਾਨ ਚਰਚਾ ਕਰਦੇ ਹੋਏ।